ਕੋਰੋਨਾ ਦੇ ਚਲਦੇ ਇਸ ਤਰ੍ਹਾਂ ਸੁਰੱਖਿਅਤ ਰਹੇਗਾ ਸਬਜ਼ੀ ਖਰੀਦਣਾ, ਨਹੀਂ ਤਾਂ...!

ਏਜੰਸੀ

ਖ਼ਬਰਾਂ, ਰਾਸ਼ਟਰੀ

ਵਾਇਰਸ ਸਬਜ਼ੀਆਂ ਅਤੇ ਫਲਾਂ ਨਾਲ ਬਲਕਿ ਉਸ ਨੂੰ ਵੇਚਣ ਵਾਲਿਆਂ...

Coronavirus prevention safety tips for buying fruits and vegetables

ਨਵੀਂ ਦਿੱਲੀ: ਦੇਸ਼ ਵਿਚ ਕਈ ਸ਼ਹਿਰਾਂ ਵਿਚ ਸਬਜ਼ੀ ਵਾਲੇ ਵੀ ਕੋਰੋਨਾ ਪੀੜਤ ਪਾਏ ਗਏ ਹਨ। ਸਬਜ਼ੀ ਵਾਲਿਆਂ ਦੁਆਰਾ ਬਹੁਤ ਲੋਕ ਪੀੜਤ ਹੋਏ ਹਨ। ਇੱਥੇ ਤਕ ਕਿ ਦਿੱਲੀ ਆਜ਼ਾਦਪੁਰ ਮੰਡੀ ਨਾਲ ਜੁੜੇ 17 ਕਾਰੋਬਾਰੀ ਇਸ ਦੀ ਚਪੇਟ ਵਿਚ ਆ ਗਏ ਹਨ। 28 ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ 43 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਪੂਰੇ ਦੇਸ਼ ਵਿਚ ਅਜਿਹੇ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ ਜਿਸ ਵਿਚ ਸਬਜ਼ੀ ਵਾਲਿਆਂ ਦੁਆਰਾ ਵੀ ਵਾਇਰਸ ਵਧਿਆ ਹੈ।

ਵਾਇਰਸ ਸਬਜ਼ੀਆਂ ਅਤੇ ਫਲਾਂ ਨਾਲ ਬਲਕਿ ਉਸ ਨੂੰ ਵੇਚਣ ਵਾਲਿਆਂ ਰਾਹੀਂ ਫੈਲ ਰਿਹਾ ਹੈ। ਗਲੀਆਂ ਵਿਚ ਘੁੰਮਦੇ ਰੇਹੜੀ ਵਾਲਿਆਂ ਤੁਸੀਂ ਬੇਫਿਕਰ ਹੋ ਕੇ ਸਬਜ਼ੀਆਂ ਨਾ ਖਰੀਦੋ। ਇਹੀ ਸਿਹਤ ਲਈ ਬਿਹਤਰ ਹੋਵੇਗਾ। ਡਾਕਟਰਾਂ ਦਾ ਕਹਿਣਾ ਹੈ ਕਿ ਘਟ ਤੋਂ ਘਟ ਇਕ ਹਫ਼ਤੇ ਦੀਆਂ ਸਬਜ਼ੀਆਂ ਖਰੀਦੋ ਅਤੇ ਥੈਲੇ ਦੀ ਥਾਂ ਬਾਲਟੀ ਦੀ ਵਰਤੋਂ ਕਰੋ। ਉਸ ਵਿਚ ਪਾਣੀ ਭਰ ਦਿਓ।

ਫਿਲਹਾਲ ਦਿੱਲੀ ਦੇ ਮਹਿਰੌਲੀ ਇਲਾਕੇ ਵਿਚ ਵੀ ਇਕ ਸਬਜ਼ੀ ਵੇਚਣ ਵਾਲਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਫਰੀਦਾਬਾਦ ਤੋਂ ਵੀ ਅਜਿਹੀ ਹੀ ਇਕ ਖ਼ਬਰ ਮਿਲੀ ਹੈ। ਸਬਜ਼ੀ ਵਾਲਾ ਦਿਨਭਰ ਕਿਸ-ਕਿਸ ਨੂੰ ਸਬਜ਼ੀ ਦੇਵੇ ਇਸ ਦਾ ਕੋਈ ਰਿਕਾਰਡ ਨਹੀਂ ਹੈ। ਇਸ ਲਈ ਜੇ ਉਹ ਪੀੜਤ ਹੈ ਤਾਂ ਕਿੰਨੇ ਲੋਕਾਂ ਵਿਚ ਵਾਇਰਸ ਫੈਲਾ ਦੇਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਲੋਕ ਸਬਜ਼ੀਆਂ ਖਾਣਾ ਛੱਡ ਦੇਣ ਇਹ ਵੀ ਮੁਮਕਿਨ ਨਹੀਂ ਹੈ।

ਅਜਿਹੇ ਵਿਚ ਜ਼ਰੂਰੀ ਹੈ ਕਿ ਕੋਰੋਨਾ ਤੋਂ ਬਚਣ ਲਈ ਸਾਵਧਾਨੀ ਵਰਤੀ ਜਾਵੇ ਅਤੇ ਖਰੀਦਣ ਸਮੇਂ ਸੋਸ਼ਲ ਡਿਸਟੈਂਸਿੰਗ ਅਤੇ ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਜਾਵੇ। ਫਿਜ਼ਿਸ਼ਿਅਲ ਡਾ. ਸੁਰਿੰਦਰ ਦੱਤਾ ਕਹਿੰਦੇ ਹਨ ਕਿ ਸਬਜ਼ੀਆਂ ਖਰੀਦਦੇ ਸਮੇਂ ਇਹਨਾਂ ਗੱਲਾਂ ਦਾ ਧਿਆਨ ਰੱਖੋ-

ਹਫ਼ਤੇ ਦੀਆਂ ਸਬਜ਼ੀਆਂ ਲੈ ਲਓ ਕਿਉਂ ਕਿ ਜ਼ਿੰਨੀ ਵਾਰ ਜ਼ਿਆਦਾ ਸਬਜ਼ੀ ਖਰੀਦੋਗੇ ਉੰਨਾ ਹੀ ਰਿਸਕ ਵਧੇਗਾ।

ਅਪਣੇ ਏਰੀਏ ਵਿਚ ਸਬਜ਼ੀ ਵਾਲੇ ਨੂੰ ਫਿਕਸ ਕਰ ਲਓ। ਉਸ ਦਾ ਨੰਬਰ ਅਪਣੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੁਆਰਾ ਸਾਰਿਆਂ ਨੂੰ ਦੇ ਦਿਓ। ਫਿਕਸ ਸਬਜ਼ੀ ਵਾਲੇ ਨੂੰ ਕਹੋ ਕਿ ਉਹ ਕਿਤੇ ਹੋਰ ਸਬਜ਼ੀ ਵੇਚਣ ਨਾ ਜਾਵੇ। ਉਸ ਕੋਲ ਗਲੱਵਸ ਅਤੇ ਮਾਸਕ ਪ੍ਰਾਪਰ ਹੋਵੇ।

ਘਰ ਤੋਂ ਬਾਹਰ ਰੇਹੜੀ ਤੋਂ ਸਬਜ਼ੀ ਲੈਣ ਜਾ ਰਹੇ ਹੋ ਤਾਂ ਬਾਲਟੀ ਦੀ ਵਰਤੋ ਕਰੋ। ਸਬਜ਼ੀ ਵਾਲੇ ਨੂੰ ਕਹੋ ਕਿ ਉਹ ਖੁਦ ਹੀ ਬਾਲਟੀ ਵਿਚ ਸਬਜ਼ੀ ਰੱਖ ਦੇਵੇ। ਤੁਸੀਂ ਆਪ ਹੱਥ ਨਾ ਲਗਾਓ। ਉਸ ਵਿਚ ਪਾਣੀ ਭਰ ਕੇ 2-3 ਘੰਟੇ ਲਈ ਰੱਖ ਦਿਓ।

ਫੁੱਲਗੋਭੀ, ਪਾਲਕ, ਬ੍ਰੋਕਲੀ ਅਤੇ ਬੰਦਗੋਭੀ ਵਰਗੀਆਂ ਸਬਜ਼ੀਆਂ ਨੂੰ ਹਲਕੇ ਨਮਕ ਵਾਲੇ ਗਰਮ ਪਾਣੀ ਨਾਲ ਧੋ ਲਓ। ਸਬਜ਼ੀਆਂ ਡਿਟਰਜੈਂਟ ਵਿਚ ਨਾ ਧੋਵੋ ਕਿਉਂ ਕਿ ਇਹ ਹੋਰ ਵੀ ਘਾਤਕ ਹੋ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।