ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਯੋਜਨਾ ਤਿਆਰ, ਇਸ ਦਿਨ ਚੱਲਣਗੀਆਂ ਉਡਾਨਾਂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਚਲਦੇ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਤਰ ਵਾਪਸ ਲਿਆਉਣ ਦੀ ਯੋਜਨਾ ਤਿਆਰ ਹੋ ਗਈ ਹੈ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਤਰ ਵਾਪਸ ਲਿਆਉਣ ਦੀ ਯੋਜਨਾ ਤਿਆਰ ਹੋ ਗਈ ਹੈ। ਲੋਕਾਂ ਨੂੰ ਵਿਦੇਸ਼ਾਂ ਤੋਂ ਕਿਵੇਂ ਲਿਆਉਣਾ ਹੈ, ਇਸ ਸਬੰਧੀ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਉਹਨਾਂ ਕਿਹਾ ਕਿ ਇਸ ਸਮੇਂ ਇਕ ਸੀਮਤ ਪ੍ਰਕਿਰਿਆ ਤਹਿਤ ਭਾਰਤੀਆਂ ਨੂੰ ਵਿਦੇਸ਼ ਤੋਂ ਬਾਹਰ ਕੱਢਿਆ ਜਾਵੇਗਾ। ਹਰਦੀਪ ਪੁਰੀ ਅਨੁਸਾਰ ਇਸ ਦਾ ਪਹਿਲਾ ਪੜਾਅ 7 ਤੋਂ 13 ਮਈ ਤੱਕ ਹੋਵੇਗਾ। ਇਸ ਦੌਰਾਨ 64 ਉਡਾਨਾਂ ਉਡਾਣ ਭਰਨਗੀਆਂ ਅਤੇ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਭਾਰਤ ਲਿਆਂਦਾ ਜਾਵੇਗਾ।
ਮੌਜੂਦਾ ਯੋਜਨਾ ਅਨੁਸਾਰ 10 ਉਡਾਨਾਂ ਯੂਏਈ ਤੋਂ, 2 ਕਤਰ ਤੋਂ, 5 ਸਾਊਦੀ ਅਰਬ ਤੋਂ ਅਤੇ 7-7 ਬ੍ਰਿਟੇਨ ਅਤੇ ਅਮਰੀਕਾ ਤੋਂ ਉਡਾਣ ਭਰਨਗੀਆਂ।

ਇਸ ਤੋਂ ਇਲਾਵਾ ਬੰਗਲਾਦੇਸ਼ ਤੋਂ 7 ਉਡਾਨਾਂ ਅਤੇ ਓਮਾਨ ਤੋਂ 2 ਉਡਾਨਾਂ ਭਾਰਤੀਆਂ ਨੂੰ ਘਰ ਲਿਆਉਣਗੀਆਂ। ਇਸ ਤੋਂ ਇਲਾਵਾ 7 ਵੱਖ-ਵੱਖ ਦੇਸ਼ਾਂ  ਤੋਂ 15 ਉਡਾਨਾਂ ਕੇਰਲ ਆਉਣਗੀਆਂ ਜਿਨ੍ਹਾਂ ਵਿਚ 3150 ਭਾਰਤੀ ਅਪਣੇ ਸੂਬੇ ਵਿਚ ਪਹੁੰਚਣਗੇ।ਇਸੇ ਤਰ੍ਹਾਂ 9 ਦੇਸ਼ਾਂ ਤੋਂ 11 ਉਡਾਨਾਂ ਤਾਮਿਲਨਾਡੂ ਆਉਣਗੀਆਂ, ਜਿਹੜੀਆਂ 2150 ਲੋਕਾਂ ਨੂੰ ਲੈ ਕੇ ਜਾਣਗੀਆਂ।

ਮਹਾਰਾਸ਼ਟਰ ਲਈ 6 ਦੇਸ਼ਾਂ ਦੀਆਂ 7 ਉਡਾਨਾਂ  9 ਦੇਸ਼ਾਂ ਤੋਂ ਦਿੱਲੀ ਲਈ 11 ਉਡਾਨਾਂ , 6 ਦੇਸ਼ਾਂ ਤੋਂ ਤੇਲੰਗਾਨਾ ਲਈ 7 ਉਡਾਨਾਂ , ਗੁਜਰਾਤ ਲਈ 5 ਉਡਾਨਾਂ , ਕਰਨਾਟਕ ਲਈ 3, ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਲਈ 1-1 ਉਡਾਨਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਅੰਕੜਿਆਂ ਅਨੁਸਾਰ ਵਿਦੇਸ਼ਾਂ ਵਿਚ ਫਸੇ 90 ਹਜ਼ਾਰ ਲੋਕ ਘਰ ਆਉਣਾ ਚਾਹੁੰਦੇ ਹਨ। ਹਰਦੀਪ ਪੁਰੀ ਨੇ ਕਿਹਾ ਕਿ ਅਸੀਂ ਉਸ ਗਿਣਤੀ ਵੱਲ ਧਿਆਨ ਦੇ ਰਹੇ ਹਾਂ, ਜਿਸ ਨੂੰ ਦੇਸ਼ ਸੁਰੱਖਿਅਤ ਢੰਗ ਨਾਲ ਲਿਆਂਦਾ ਜਾ ਸਕਦਾ ਹੈ।

ਸਾਰੀਆਂ ਉਡਾਨਾਂ ਲਈ ਕਿਰਾਇਆ ਵਸੂਲਿਆ ਜਾਵੇਗਾ, ਜਿਵੇਂ ਲੰਡਨ-ਮੁੰਬਈ ਲਈ 50 ਹਜ਼ਾਰ ਰੁਪਏ, ਸ਼ਿਕਾਗੋ-ਦਿੱਲੀ-ਹੈਦਰਾਬਾਦ ਲਈ ਲਗਭਗ 1 ਲੱਖ ਰੁਪਏ ਲਏ ਜਾਣਗੇ। 14 ਘੰਟਿਆਂ ਦੀਆਂ ਉਡਾਨਾਂ ਲਈ ਵੀ ਇਸੇ ਤਰ੍ਹਾਂ ਦੀਆਂ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ। 

ਢਾਕਾ-ਦਿੱਲੀ ਲਈ 2 ਘੰਟੇ ਦੀ ਉਡਾਣ ਹੈ, ਜਿਸ ਦਾ ਕਿਰਾਇਆ 12 ਹਜ਼ਾਰ ਰੁਪਏ ਹੈ। ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਫਿਰ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ।  ਤਾਲਾਬੰਦੀ ਦੇ ਮੱਦੇਨਜ਼ਰ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਲਗਾਈ ਗਈ ਹੈ। ਇਸ ਨੂੰ ਦੁਬਾਰਾ ਸ਼ੁਰੂ ਕਰਨ ਬਾਰੇ ਹਾਲੇ ਕੋਈ ਫੈਸਲਾ ਨਹੀਂ ਹੋਇਆ ਹੈ।