4.5 ਕਰੋੜ ਉਜਵਲਾ ਲਾਭਪਾਤਰੀਆਂ ਨੂੰ ਮੁਫ਼ਤ ਐਲਪੀਜੀ, ਵਧ ਸਕਦੀ ਹੈ ਸਿਲੰਡਰਾਂ ਦੀ ਗਿਣਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੌਕਡਾਊਨ ਦੌਰਾਨ ਪੰਜਾਹ ਫੀਸਦੀ ਤੋਂ ਜ਼ਿਆਦਾ ਪ੍ਰਧਾਨ ਮੰਤਰੀ ਉਜਵਲਾ ਗੈਸ ਯੋਜਨਾ ਦੇ ਲਾਭਪਾਤਰੀਆਂ ਨੇ ਮੁਫਤ ਗੈਸ ਸਲੰਡਰ ਦਾ ਲਾਭ ਲਿਆ ਹੈ।

Photo

ਨਵੀਂ ਦਿੱਲੀ: ਕੋਰੋਨਾ ਸੰਕਰਮਣ ਰੋਕਣ ਲਈ ਜਾਰੀ ਲੌਕਡਾਊਨ ਦੌਰਾਨ ਪੰਜਾਹ ਫੀਸਦੀ ਤੋਂ ਜ਼ਿਆਦਾ ਪ੍ਰਧਾਨ ਮੰਤਰੀ ਉਜਵਲਾ ਗੈਸ ਯੋਜਨਾ ਦੇ ਲਾਭਪਾਤਰੀਆਂ ਨੇ ਮੁਫਤ ਗੈਸ ਸਲੰਡਰ ਦਾ ਲਾਭ ਲਿਆ ਹੈ। ਕੇਂਦਰੀ ਪੈਟਰੋਲੀਅਮ ਮੰਤਰਾਲੇ ਦਾ ਕਹਿਣਾ ਹੈ ਕਿ ਚਾਰ ਮਈ ਤੋਂ ਲੌਕ਼ਡਾਊਨ ਵਿਚ ਢਿੱਲ ਮਿਲਣ ਤੋਂ ਬਾਅਦ ਮਈ ਵਿਚ ਮੁਫ਼ਤ ਗੈਸ ਸਿਲੰਡਰ ਲੈਣ ਵਾਲੇ ਉਜਵਲਾ ਲਾਭਪਾਤਰੀਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ।

ਪੈਟਰੋਲੀਅਮ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਅਪ੍ਰੈਲ ਮਹੀਨੇ ਵਿਚ ਕਰੀਬ 4 ਕਰੋੜ 50 ਲੱਖ ਲਾਭਪਾਤਰੀਆਂ ਨੇ ਸਿਲੰਡਰ ਬੁੱਕ ਕਰਵਾਇਆ ਹੈ। ਇਸ ਵਿਚ ਜ਼ਿਆਦਾਤਰ ਲਾਭਪਾਤੀਆਂ ਦੇ ਘਰ ਸਿਲੰਡਰ ਪਹੁੰਚ ਗਏ ਹਨ। ਕੁੱਝ ਲਾਭਪਾਤਰੀਆਂ ਨੇ ਅਪ੍ਰੈਲ ਮਹੀਨੇ ਦੇ ਅਖੀਰ ਵਿਚ ਬੁਕਿੰਗ ਕਰਵਾਈ ਹੈ।

ਅਜਿਹੇ ਵਿਚ ਇਕ-ਦੋ ਦਿਨ ਵਿਚ ਉਹਨਾਂ ਦੇ ਘਰ ਤੱਕ ਸਿਲੰਡਰ ਪਹੁੰਚ ਜਾਵੇਗਾ। ਕੇਂਦਰੀ ਪੈਟਰੋਲੀਅਮ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਕਾਫੀ ਵੱਡਾ ਅੰਕੜਾ ਹੈ। ਮਈ ਵਿਚ ਗੈਸ ਸਿਲੰਡਰ ਬੁਕਿੰਗ ਵਿਚ ਹੋਰ ਵਾਧਾ ਹੋਵੇਗਾ। ਪ੍ਰਧਾਨ ਮੰਤਰੀ ਉਜਵਲਾ ਗੈਸ ਦੇ ਸਾਰੇ ਲਾਭਪਾਰਤੀਆਂ ਤੱਕ ਪਹਿਲਾ ਮੁਫਤ ਗੈਸ ਸਿਲੰਡਰ ਪਹੁੰਚਾਉਣ ਲਈ ਕੇਂਦਰ ਨੇ ਦੋ ਅਪ੍ਰੈਲ ਨੂੰ ਬੈਂਕ ਖਾਤਿਆਂ ਵਿਚ ਪੈਸੇ ਟ੍ਰਾਂਸਫਰ ਕਰ ਦਿੱਤੇ ਸਨ।

ਇਹਨਾਂ ਵਿਚ ਜਿਨ੍ਹਾਂ ਲਾਭਪਾਤਰੀਆਂ  ਨੇ ਅਪ੍ਰੈਲ ਵਿਚ ਸਿਲੰਡਰ ਬੁੱਕ ਕਰਾ ਦਿੱਤਾ ਹੈ, ਉਹਨਾਂ ਦੇ ਖਾਤੇ ਵਿਚ ਦੂਜੇ ਸਿਲੰਡਰ ਦੇ ਪੈਸੇ ਟ੍ਰਾਂਸਫਰ ਕਰ ਦਿੱਤੇ ਜਾਣਗੇ।
ਕੋਈ ਲਾਭਪਾਤਰੀ ਜੇਕਰ ਅਪ੍ਰੈਲ ਵਿਚ ਗੈਸ ਸਿਲੰਡਰ ਨਹੀਂ ਲੈ ਪਾਏ ਤਾਂ 21 ਮਾਰਚ 2021 ਤੱਕ ਵੀ ਇਸ ਐਡਵਾਂਸ ਰਾਸ਼ੀ ਦੀ ਵਰਤੋਂ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਪੂਰੇ ਦੇਸ਼ ਵਿਚ ਅੱਠ ਕਰੋੜ ਤਿੰਨ ਲੱਖ ਪ੍ਰਧਾਨ ਮੰਤਰੀ ਉਜਵਲਾ ਗੈਸ ਯੋਜਨਾ ਦੇ ਲਾਭਪਾਤਰੀ ਹਨ।