ਰਾਜੌਰੀ ਮੁਠਭੇੜ 'ਚ ਹੁਣ ਤਕ 5 ਜਵਾਨ ਸ਼ਹੀਦ, ਸੁਰੱਖਿਆ ਬਲਾਂ ਨੇ ਪੁੰਛ ਹਮਲੇ 'ਚ ਸ਼ਾਮਲ ਅਤਿਵਾਦੀਆਂ ਨੂੰ ਘੇਰਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

9 ਘੰਟੇ ਤੋਂ ਜਾਰੀ ਹੈ ਮੁਕਾਬਲਾ

5 Indian army jawans martyred during an operation

 

ਰਾਜੌਰੀ: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਕੰਢੀ ਜੰਗਲੀ ਖੇਤਰ ਵਿਚ ਸ਼ੁੱਕਰਵਾਰ ਨੂੰ ਅਤਿਵਾਦੀਆਂ ਵਲੋਂ ਕੀਤੇ ਗਏ ਧਮਾਕੇ ਵਿਚ ਫ਼ੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਅਤੇ ਇਕ ਮੇਜਰ ਰੈਂਕ ਦਾ ਅਧਿਕਾਰੀ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਨੂੰ ਖਤਮ ਕਰਨ ਲਈ ਫ਼ੌਜੀ ਮੁਹਿੰਮ ਅਜੇ ਵੀ ਜਾਰੀ ਹੈ। ਸਵੇਰੇ ਸਪੈਸ਼ਲ ਫੋਰਸ ਨਾਲ ਸਬੰਧਤ ਦੋ ਫ਼ੌਜੀ ਜਵਾਨ ਸ਼ਹੀਦ ਹੋ ਗਏ ਅਤੇ ਇਕ ਮੇਜਰ ਸਮੇਤ ਚਾਰ ਫ਼ੌਜੀ ਜ਼ਖ਼ਮੀ ਹੋ ਗਏ। ਤਿੰਨ ਫ਼ੌਜੀ ਜਵਾਨਾਂ ਨੇ ਬਾਅਦ ਵਿਚ ਊਧਮਪੁਰ ਦੇ ਇਕ ਹਸਪਤਾਲ ਵਿਚ ਦਮ ਤੋੜ ਦਿਤਾ।

ਇਹ ਵੀ ਪੜ੍ਹੋ: ਮੁਰੈਨਾ 'ਚ 6 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ, 10 ਸਾਲਾਂ ਤੋਂ ਚੱਲ ਰਹੀ ਸੀ ਦੋ ਧਿਰਾਂ ਦੀ ਦੁਸ਼ਮਣੀ

ਊਧਮਪੁਰ 'ਚ ਫੌਜ ਦੇ ਬੁਲਾਰੇ ਨੇ ਦਸਿਆ, ''ਰਾਜੌਰੀ ਸੈਕਟਰ 'ਚ ਚੱਲ ਰਹੇ ਆਪਰੇਸ਼ਨ ਦੌਰਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਤਿੰਨ ਜਵਾਨਾਂ ਨੇ ਸਵੇਰੇ ਦਮ ਤੋੜ ਦਿਤਾ। ਮੁਹਿੰਮ ਅਜੇ ਵੀ ਜਾਰੀ ਹੈ।" ਰਾਜੌਰੀ ਖੇਤਰ ਵਿਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਫ਼ੌਜ ਦੀ ਉਤਰੀ ਕਮਾਨ ਵਲੋਂ ਜਾਰੀ ਇਕ ਬਿਆਨ ਵਿਚ ਇਸ ਦੇ ਜਵਾਨਾਂ ਨੇ ਕਿਹਾ ਕਿ ਉਸ ਦੇ ਜਵਾਨ, "ਪਿਛਲੇ ਮਹੀਨੇ ਜੰਮੂ ਖੇਤਰ ਵਿਚ ਟਰੱਕ ’ਤੇ ਲਗਾਤਾਰ ਹਮਲਾ ਕਰਨ ਵਾਲੇ ਅਤਿਵਾਦੀਆਂ ਦੇ ਇਕ ਸਮੂਹ ਦੇ ਖ਼ਾਤਮੇ ਲਈ ਲਗਾਤਾਰ ਖੁਫ਼ੀਆ ਸੂਚਨਾ ਅਧਾਰਤ ਮੁਹਿੰਮ ਚਲਾ ਰਹੇ ਹਨ”।

ਇਹ ਵੀ ਪੜ੍ਹੋ: ਨੇਪਾਲ 'ਚ ਵੱਡਾ ਹਾਦਸਾ, ਹੈਲੀਕਾਪਟਰ ਹੋਇਆ ਕਰੈਸ਼, ਚਾਰ ਲੋਕ ਸਨ ਸਵਾਰ

ਬਿਆਨ 'ਚ ਕਿਹਾ ਗਿਆ, ''ਰਾਜੌਰੀ ਸੈਕਟਰ ਦੇ ਕੰਢੀ ਜੰਗਲ 'ਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਖ਼ਾਸ ਸੂਚਨਾ ਦੇ ਆਧਾਰ 'ਤੇ 3 ਮਈ ਨੂੰ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ। ਸਰਚ ਪਾਰਟੀ ਨੇ ਸ਼ੁੱਕਰਵਾਰ ਸਵੇਰੇ ਕਰੀਬ 7.30 ਵਜੇ ਇਕ ਗੁਫਾ ਵਿਚ ਲੁਕੇ ਅਤਿਵਾਦੀਆਂ ਦੇ ਇਕ ਸਮੂਹ ਨੂੰ ਘੇਰ ਲਿਆ। ਇਹ ਇਲਾਕਾ ਬਹੁਤ ਸੰਘਣਾ ਜੰਗਲੀ ਇਲਾਕਾ ਹੈ।” ਬਿਆਨ ਮੁਤਾਬਕ ਇਸ ਦੌਰਾਨ ਅਤਿਵਾਦੀਆਂ ਨੇ ਧਮਾਕਾ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਨੇੜਲੇ ਖੇਤਰਾਂ ਤੋਂ ਵਾਧੂ ਟੀਮਾਂ ਨੂੰ ਮੁਕਾਬਲੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ।