Wrestler Bajrang Punia : ਪਹਿਲਵਾਨ ਬਜਰੰਗ ਪੂਨੀਆ ਨੂੰ ਵੱਡਾ ਝਟਕਾ, ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਅਸਥਾਈ ਤੌਰ ‘ਤੇ ਕੀਤਾ ਮੁਅੱਤਲ
Wrestler Bajrang Punia : ਸੋਨੀਪਤ ‘ਚ ਹੋਏ ਚੋਣ ਟਰਾਇਲ ਦੌਰਾਨ ਡੋਪ ਟੈਸਟ ਦੇਣ ਤੋਂ ਕੀਤਾ ਸੀ ਇਨਕਾਰ
Wrestler Bajrang Punia : ਓਲੰਪਿਕ ਤਗਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਇਸ ਕਾਰਨ ਬਜਰੰਗ ਦੀ ਪੈਰਿਸ ਓਲੰਪਿਕ ’ਚ ਸ਼ਮੂਲੀਅਤ ਨੂੰ ਵੱਡਾ ਝਟਕਾ ਲੱਗਾ ਹੈ। ਨਾਡਾ ਮੁਤਾਬਕ ਬਜਰੰਗ ਨੇ 10 ਮਾਰਚ ਨੂੰ ਸੋਨੀਪਤ ’ਚ ਹੋਏ ਚੋਣ ਟਰਾਇਲ ਦੌਰਾਨ ਡੋਪ ਟੈਸਟ ਲਈ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਸ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜੋ:Kharar News : ਦੁਖਦਾਈ ਖ਼ਬਰ : ਭਾਰਤ ਪਹੁੰਚਣ ਤੋਂ ਪਹਿਲਾਂ ਪਹੁੰਚ ਗਈ ਪੁੱਤ ਦੀ ਲਾਸ਼
ਦੱਸ ਦੇਈਏ ਕਿ ਬਜਰੰਗ ਨੇ ਸੋਨੀਪਤ ’ਚ ਹੋਏ ਟਰਾਇਲ ਦੌਰਾਨ ਆਪਣੇ ਡੋਪ ਟੈਸਟ ਦਾ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਨਾਡਾ ਨੇ ਉਸ ਨੂੰ ਸੈਂਪਲ ਦੇਣ ਲਈ ਕਿਹਾ ਸੀ। ਨਾਡਾ ਨੇ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਵਾਡਾ ਨੇ ਨਾਡਾ ਨੂੰ ਬਜਰੰਗ ਨੂੰ ਨੋਟਿਸ ਭੇਜ ਕੇ ਜਵਾਬ ਮੰਗਣ ਦਾ ਸੁਝਾਅ ਦਿੱਤਾ ਕਿ ਉਸ ਨੇ ਟੈਸਟ ਤੋਂ ਇਨਕਾਰ ਕਿਉਂ ਕੀਤਾ। ਨਾਡਾ ਨੇ 23 ਅਪ੍ਰੈਲ ਨੂੰ ਬਜਰੰਗ ਨੂੰ ਨੋਟਿਸ ਜਾਰੀ ਕਰਕੇ 7 ਮਈ ਤੱਕ ਜਵਾਬ ਦੇਣ ਲਈ ਕਿਹਾ ਸੀ। ਜਦੋਂ ਬਜਰੰਗ ਨਾਡਾ ਨੂੰ ਜਵਾਬ ਦੇਣਗੇ ਤਾਂ ਹੀ ਸੁਣਵਾਈ ਦੀ ਤਰੀਕ ਤੈਅ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਜੇਕਰ ਬਜਰੰਗ ‘ਤੇ ਲੱਗੀ ਰੋਕ ਨੂੰ ਸਮੇਂ ਸਿਰ ਨਹੀਂ ਹਟਾਇਆ ਗਿਆ ਤਾਂ ਉਹ ਅਗਲੇ ਮਹੀਨੇ ਹੋਣ ਵਾਲੇ ਚੋਣ ਟਰਾਇਲਾਂ ਸਮੇਤ ਕਿਸੇ ਵੀ ਟੂਰਨਾਮੈਂਟ ‘ਚ ਹਿੱਸਾ ਨਹੀਂ ਲੈ ਸਕੇਗਾ। ਦੱਸਿਆ ਜਾਂਦਾ ਹੈ ਕਿ ਬਜਰੰਗ ਨੇ ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਹੁਣ ਤੱਕ ਕਿਸੇ ਵੀ ਭਾਰਤੀ ਨੇ 65 ਕਿਲੋ ਵਰਗ ਵਿੱਚ ਓਲੰਪਿਕ ਕੋਟਾ ਹਾਸਲ ਨਹੀਂ ਕੀਤਾ ਹੈ। ਸੁਜੀਤ ਕਾਲਕਲ 9 ਮਈ ਤੋਂ ਇਸਤਾਂਬੁਲ ’ਚ ਹੋਣ ਵਾਲੇ ਵਿਸ਼ਵ ਕੁਆਲੀਫਾਇਰ ‘ਚ ਭਾਰਤ ਦੀ ਨੁਮਾਇੰਦਗੀ ਕਰਨਗੇ।
(For more news apart from Wrestler Bajrang Punia temporarily suspended by National Anti-Doping Agency News in Punjabi, stay tuned to Rozana Spokesman)