ਪਥਰੀ ਦਾ ਆਪ੍ਰੇਸ਼ਨ ਕਰਵਾਉਣ ਆਈ ਔਰਤ ਦੀ ਕਿਡਨੀ ਚੋਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ

Doctors removed the kidney woman while the operation of the stone

ਨਵੀਂ ਦਿੱਲੀ : ਛਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ 'ਚ ਆਪ੍ਰੇਸ਼ਨ ਦੌਰਾਨ ਮਰੀਜ਼ ਦੀ ਕਿਡਨੀ ਚੋਰੀਓਂ ਕੱਢ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਵਾਰ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਬਜ਼ੁਰਗ ਔਰਤ ਸੁਮਿਤਰਾ ਪਟੇਲ (62) ਜਾਂਜਗੀਰ ਚਾਂਪਾ ਜ਼ਿਲ੍ਹੇ ਦੇ ਮਰਕਾਮ ਗੋੜੀ ਪਿੰਡ ਦੀ ਵਸਨੀਕ ਹੈ। ਸੋਨੋਗ੍ਰਾਫ਼ੀ ਦੌਰਾਨ ਪਤਾ ਲੱਗਾ ਸੀ ਕਿ ਉਸ ਦੀ ਇਕ ਕਿਡਨੀ 'ਚ 4 ਐਮਐਮ ਅਤੇ ਦੂਜੀ 'ਚ 20 ਐਮਐਮ ਦੀ ਪਥਰੀ ਹੈ। ਉਹ ਪਥਰੀ ਦਾ ਆਪ੍ਰੇਸ਼ਨ ਕਰਾਉਣ ਲਈ ਖਸਰਿਆ ਕਸਬੇ 'ਚ ਸਥਿਤ ਨਿੱਜੀ ਹਸਪਤਾਲ ਗਈ ਸੀ। ਉਸ ਦਾ ਪਥਰੀ ਦਾ ਆਪੇਸ਼ਨ 30 ਮਈ ਨੂੰ ਵਨਾਂਚਲ ਕੇਅਰ ਹਸਪਤਾਲ 'ਚ ਹੋਇਆ ਸੀ।

ਪਰਵਾਰ ਨੇ ਦੋਸ਼ ਲਗਾਇਆ ਕਿ ਡਾਕਟਰਾਂ ਨੇ ਇਲਾਜ ਦੌਰਾਨ ਬਜ਼ੁਰਗ ਦੀ ਖੱਬੀ ਕਿਡਨੀ ਕੱਢ ਲਈ। ਪਰਵਾਰ ਦਾ ਦੋਸ਼ ਹੈ ਕਿ ਡਾਕਟਰਾਂ ਨੇ ਆਪ੍ਰੇਸ਼ਨ ਤੋਂ ਬਾਅਦ ਪਥਰੀ ਤਾਂ ਵਿਖਾਈ ਪਰ ਕਿਡਨੀ ਨਹੀਂ ਵਿਖਾਈ ਅਤੇ ਨਾ ਹੀ ਕਿਡਨੀ ਕੱਢਣ ਬਾਰੇ ਉਨ੍ਹਾਂ ਦੱਸਿਆ। ਆਪ੍ਰੇਸ਼ਨ ਤੋਂ ਬਾਅਦ ਜਦੋਂ ਸੁਮਿਤਰਾ ਪਟੇਲ ਦੀ ਹਾਲਤ ਖ਼ਰਾਬ ਹੋਈ ਤਾਂ ਉਸ ਦੀ ਦੁਬਾਰਾ ਸੋਨੋਗ੍ਰਾਫ਼ੀ ਕਰਵਾਈ ਗਈ। ਸੋਨੋਗ੍ਰਾਫ਼ੀ 'ਚ ਸਾਫ਼ ਹੋ ਗਿਆ ਕਿ ਉਸ ਦੀ ਕਿਡਨੀ ਚੋਰੀ ਕਰ ਲਈ ਗਈ ਹੈ। ਪਰਵਾਰ ਦੀ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਹੈ।