ਮਜ਼ਦੂਰ ਦੀ ਲੜਕੀ ਇਸ ਤਰ੍ਹਾਂ ਬਣੀ ਸੀ ਦੁਨੀਆ ਦੀ ਪਹਿਲੀ ਪੀਐਚਡੀ ਡਿਗਰੀ ਧਾਰਕ
ਕਈ ਭਾਸ਼ਾਵਾਂ ਵਿਚ ਸੀ ਮਾਹਿਰ
ਨਵੀਂ ਦਿੱਲੀ: ਗੂਗਲ ਨੇ ਅਪਣੇ ਹੋਮਪੇਜ ’ਤੇ ਇਲੀਨਾ ਕੌਰਨੈਰੋ ਪਿਸਕੋਪੀਆ ਦਾ ਡੂਡਲ ਬਣਾਇਆ ਹੈ। ਅੱਜ ਇਲੀਨਾ ਕੌਰਨੈਰੋ ਪਿਸਕੋਪੀਆ ਦਾ 373ਵਾਂ ਜਨਮਦਿਨ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਲੀਨਾ ਪਹਿਲੀ ਔਰਤ ਸੀ ਜਿਹਨਾਂ ਨੇ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕੀਤੀ ਸੀ। ਏਲੈਨਾ ਨੇ 32 ਦੀ ਉਮਰ ਵਿਚ ਪੀਐਚਡੀ ਡਿਗਰੀ ਪ੍ਰਾਪਤ ਕੀਤੀ ਸੀ। ਉਹਨਾਂ ਦਾ ਜਨਮ ਇਟਲੀ ਦੇ ਵੈਨਿਸ ਵਿਚ 5 ਜੂਨ 1646 ਨੂੰ ਹੋਇਆ ਸੀ।
ਇਲੀਨਾ ਦਾ ਸ਼ੁਰੂਆਤੀ ਜੀਵਨ ਕਾਫੀ ਸੰਘਰਸ਼ ਭਰਿਆ ਰਿਹਾ ਹੈ। ਉਹਨਾਂ ਨੂੰ ਦੋ ਵਕਤ ਦੇ ਭੋਜਨ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਸੀ। ਉਹਨਾਂ ਦੀ ਮਾਤਾ ਖੇਤੀ ਕਰਦੀ ਸੀ ਅਤੇ ਭੁਖਮਰੀ ਤੋਂ ਬਚਣ ਲਈ ਉਹ ਬਹੁਤ ਮਿਹਨਤ ਕਰਦੀ ਸੀ। ਉਹਨਾਂ ਦੀ ਮਾਂ ਨੇ ਸ਼ਹਿਰ ਵਿਚ ਵੀ ਕਾਫੀ ਸਮਾਂ ਕੰਮ ਕੀਤਾ ਸੀ। ਇਲੀਨਾ ਕੌਰਨੈਰੋ ਪਿਸਕੋਪਿਆ ਅਪਣੇ ਮਾਤਾ ਪਿਤਾ ਦੀ ਤੀਜੀ ਔਲਾਦ ਸਨ।
ਉਹਨਾਂ ਦੇ ਪਿਤਾ ਦਾ ਨਾਮ ਜਿਆਨਬੇਟਿਸਟਾ ਕੌਰਨੈਰੋ ਪਿਸਕੋਪਿਆ ਸੀ ਅਤੇ ਮਾਤਾ ਦਾ ਨਾਂ ਜਾਨੇਟਾ ਬੋਨੀ ਸੀ। ਇਲੀਨਾ ਦੇ ਜਨਮ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਨੇ ਵਿਆਹ ਕਰਵਾ ਲਿਆ। ਇਲੀਨਾ ਨੂੰ ਬਚਪਨ ਤੋਂ ਹੀ ਪੜ੍ਹਾਈ ਦਾ ਸ਼ੌਂਕ ਸੀ। ਜਦੋਂ ਉਹ 7 ਸਾਲ ਦੀ ਸੀ ਤਾਂ ਮਾਤਾ ਪਿਤਾ ਨੇ ਉਹਨਾਂ ਦੀ ਸਮਰੱਥਾ ਨੂੰ ਸਮਝਿਆ ਅਤੇ ਪ੍ਰੀਸਟ ਜਿਯੋਵਾਨੀ ਫੈਬ੍ਰਿਕ ਦੀ ਸਲਾਹ ’ਤੇ ਉਹਨਾਂ ਨੂੰ ਬਾਹਰ ਪੜ੍ਹਨ ਲਈ ਭੇਜਿਆ।
7 ਸਾਲ ਦੀ ਉਮਰ ਵਿਚ ਹੀ ਇਲੀਨਾ ਨੇ ਲੈਟਿਨ, ਗ੍ਰੀਕ, ਫ੍ਰੈਂਚ ਅਤੇ ਸਪੈਨਿਸ਼ ਭਾਸ਼ਾ ਦਾ ਗਿਆਨ ਹਾਸਲ ਕਰ ਲਿਆ ਸੀ। ਹੀਬ੍ਰੂ ਅਤੇ ਅਰਬੀ ਵਿਚ ਵੀ ਸ਼ੁਧਤਾ ਹਾਸਲ ਕਰਨ ਤੋਂ ਬਾਅਦ ਉਹਨਾਂ ਨੂੰ ਓਰਾਕੁਲਮ ਸੇਪਿਟਲਿੰਗੁ ਦੀ ਉਪਾਧੀ ਦਿੱਤੀ ਗਈ। ਇਲੀਨਾ ਕੌਰਨੈਰੋ ਪਿਸਕੋਪਿਆ ਨੂੰ ਪੜ੍ਹਾਈ ਦੇ ਨਾਲ-ਨਾਲ ਸੰਗੀਤ ਵਿਚ ਵੀ ਰੁਚੀ ਸੀ। ਉਹਨਾਂ ਨੇ ਵੀਣਾ, ਵਾਇਲਿਨ, ਹਾਰਪਸੀਕਾਰਡ ਅਤੇ ਕਲਾਵਿਕਾਰਡ ਸਿੱਖਿਆ ਅਤੇ ਬਾਅਦ ਵਿਚ ਅਪਣੀ ਧੁਨ ਬਣਾਈ।
ਵਿਗਿਆਨ ਦੇ ਖੇਤਰ ਵਿਚ ਉਹਨਾਂ ਨੇ ਅਪਣਾ ਬਹੁਤ ਨਾਮ ਕਮਾਇਆ ਅਤੇ ਦੁਨੀਆ ਵਿਚ ਅਪਣੀ ਪਹਿਚਾਣ ਬਣਾਈ। 26 ਜੁਲਾਈ 1648 ਵਿਚ ਉਹਨਾਂ ਦੀ ਮੌਤ ਹੋ ਗਈ ਸੀ। ਜੀਵਨ ਦੇ ਆਖਰੀ ਸੱਤ ਸਾਲਾਂ ਵਿਚ ਉਹਨਾਂ ਨੇ ਬੱਚਿਆਂ ਨੂੰ ਪੜ੍ਹਾਇਆ ਅਤੇ ਚੈਰਿਟੀ ਵਿਚ ਕੱਢ ਦਿੱਤਾ ਗਿਆ।