Pets ਨੂੰ ਦਿੱਲੀ ਤੋ ਮੁੰਬਈ ਤੱਕ ਲਿਆਉਂਣ ਦੀ ਤਿਆਰੀ, ਇਕ ਸੀਟ ਤੇ 1 ਲੱਖ 60 ਹਜ਼ਾਰ ਦਾ ਖਰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

: ਇਸ ਸਮੇਂ ਪੂਰੇ ਦੇਸ਼ ਵਿਚ ਕੇਰਲ ਦੀ ਹਥਨੀਂ ਦਾ ਮੁੱਦਾ ਗਰਮਾਇਆ ਹੋਇਆ ਹੈ। ਇੱਥੇ ਇਕ ਸਿਰ-ਫਿਰੇ ਵਿਅਕਤੀ ਦੇ ਵੱਲੋਂ ਅਨਾਨਾਸ ਵਿਚ ਪਟਾਕੇ ਪਾ ਕੇ ਹਥਨੀ ਨੂੰ ਖੁਆ ਦਿੱਤੇ ਸਨ

Photo

ਨਵੀਂ ਦਿੱਲੀ : ਇਸ ਸਮੇਂ ਪੂਰੇ ਦੇਸ਼ ਵਿਚ ਕੇਰਲ ਦੀ ਹਥਨੀਂ ਦਾ ਮੁੱਦਾ ਗਰਮਾਇਆ ਹੋਇਆ ਹੈ। ਇੱਥੇ ਇਕ ਸਿਰ-ਫਿਰੇ ਵਿਅਕਤੀ ਦੇ ਵੱਲੋਂ ਅਨਾਨਾਸ ਵਿਚ ਪਟਾਕੇ ਪਾ ਕੇ ਹਥਨੀ ਨੂੰ ਖੁਆ ਦਿੱਤੇ ਸਨ, ਉਹ ਹਥਨੀਂ ਗਰਭਵਤੀ ਸੀ, ਜਿਸ ਦੇ ਕੁਝ ਦਿਨਾਂ ਬਾਅਦ ਹਥਨੀਂ ਦੀ ਮੌਤ ਹੋ ਗਈ। ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਆਪਣੇ ਜਾਨਵਰਾਂ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਉਨ੍ਹਾਂ ਲਈ ਕੁਝ ਵੀ ਕਰਨ ਲਈ ਤਿਆਰ ਹਨ। ਇਸ ਤਹਿਤ ਦਿੱਲੀ ਤੋਂ ਮੁੰਬਈ ਤੱਕ 6 ਜਨਵਰਾਂ ਨੂੰ ਉਨ੍ਹਾਂ ਦੇ ਮਾਲਕਾਂ ਕੋਲ ਪਹੁੰਚਾਉਂਣ ਲਈ ਇਕ ਪਲੇਨ ਹਾਇਅਰ ਕੀਤਾ ਗਿਆ ਹੈ। ਜਿਸ ਦਾ ਕਿਰਾਇਆ 9.06 ਲੱਖ ਰੁਪਏ ਹੋਵੇਗਾ। ਮੁੰਬਈ ਦੀ ਦੀਪਿਕਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਬੰਧੀਆਂ ਨੂੰ ਵਾਪਿਸ ਲਿਆਉਂਣ ਲਈ ਜੈਟ ਨੂੰ ਹਾਇਰ ਕੀਤੀ ਸੀ ਪਰ ਕੁਝ ਲੋਕ ਪਾਲਤੂ ਜਾਨਵਰਾਂ ਨਾਲ ਆਉਂਣ ਲਈ ਰਾਜੀ ਨਹੀਂ ਹੋਏ।

14 ਮਹੀਨੇ ਦੇ ਆਪਣੇ ਦੋ ਸ਼ੀਹ ਜੂ ਦੇ ਦਿੱਲੀ ਤੋਂ ਮੁੰਬਈ ਪਹੁੰਚਾਉਂਣ ਦੀ ਆਸ ਵਿਚ ਚੇਂਬੂਰ ਦੇ ਦੀਨਾਰ ਵਿਚ ਰਹਿਣ ਵਾਲੀ ਹਰਵਿੰਦਰ ਕੌਰ  (58) ਬਹੁਤ ਖੁਸ਼ ਹੈ। ਉਸ ਦੇ ਕੁੱਤੇ ਫਿਨਿਸ਼ਿਆ ਅਤੇ ਮਿਸ਼ੇਲ ਦਿੱਲੀ ਦੇ ਬਸੰਤ ਕੁਝ ਵਿਚ ਉਸ ਦੇ ਰਿਸ਼ਤੇਦਾਰਾਂ ਦੇ ਕੋਲ ਹਨ ਅਤੇ ਜਲਦੀ ਹੀ ਇਕ ਪ੍ਰਾਈਵੇਟ ਜੈਟ ਦੇ ਜ਼ਰੀਏ ਹੁਣ ਉਨ੍ਹਾਂ ਕੋਲ ਮੁੰਬਈ ਪੁੱਜਣ ਜਾ ਰਹੇ ਹਨ। ਇਸ ਤਰ੍ਹਾਂ  ਆਪਣੇ ਪੈੱਟ ਨੂੰ ਦਿੱਲੀ ਤੋਂ ਮੁੰਬਈ ਲਿਆਉਂਣ ਲਈ 25 ਸਾਲਾ ਦੀਪਿਕਾ ਦੇ ਵੱਲੋਂ ਕੀਤਾ ਗਿਆ ਹੈ। ਹਰਵਿੰਦਰ ਨੂੰ ਉਸ ਦੇ ਇਕ ਦੋਸਤ ਤੋਂ ਦੀਪਿਕਾ ਦੇ ਬਾਰੇ ਪਤਾ ਲੱਗਾ । ਲੌਕਡਾਊਨ ਤੋਂ ਪਹਿਲਾਂ ਹਰਵਿੰਦਰ ਦਿੱਲੀ ਵਿਚ ਸੀ। ਪਰਿਵਾਰ ਵਿਚ ਕਿਸੀ ਦੇ ਗੁਜਰ ਜਾਣ ਤੋਂ ਬਾਅਦ ਉਸ ਨੂੰ ਮੁੰਬਈ ਆਉਂਣਾ ਪਿਆ।

ਪੂਰਾ ਸ਼ਹਿਰ ਹੌਟਸਪੌਟ ਬਣਨ ਦੇ ਕਾਰਨ ਹਰਵਿੰਦਰ ਸਫ਼ਰ ਕਰਨ ਦੀ ਸਥਿਤੀ ਵਿਚ ਨਹੀਂ ਹੈ, ਪਰ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਆਪਣੇ ਕੁੱਤੇ ਮੁੰਬਈ ਵਿਖੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈ ਪੈਸਿਆਂ ਦੇ ਪ੍ਰਵਾਹ ਨਹੀਂ ਕੀਤੀ, ਕਿਉਂਕਿ ਉਹ ਮੇਰੇ ਬੱਚਿਆਂ ਦੀ ਤਰ੍ਹਾਂ ਹਨ। ਦੱਸ ਦੱਈਏ ਕਿ ਹਰਵਿੰਦਰ ਦੇ ਪਤੀ ਕਾਨੂੰਨੀ ਸਲਾਹਕਾਰ ਹਨ। ਹੁਣ ਜੂਨ ਦੇ ਮੱਧ ਵਿਚ ਇਕ ਪ੍ਰਾਈਵੇਟ ਜਹਾਜ ਦਿੱਲੀ ਤੋਂ ਮੁੰਬਈ ਦੇ ਲਈ ਉਡਾਣ ਭਰ ਸਕਦਾ ਹੈ।  ਦਰਅਸਲ ਲੌਕਡਾਊਨ ਦੇ ਕਾਰਨ ਦੀਪਿਕਾ ਦੇ ਰਿਸ਼ਤੇਦਾਰ ਦਿੱਲੀ ਵਿਚ ਫਸ ਗਏ। ਉਨ੍ਹਾਂ ਨੂੰ ਜਿਸ ਜੈਟ ਦੇ ਰਾਹੀਂ ਮੁੰਬਈ ਲਿਆਉਂਣ ਦੇ ਲਈ ਇਤਜ਼ਾਮ ਕੀਤਾ ਉਸ ਵਿਚ ਪੈਟ ਲਿਆਉਂਣ ਨੂੰ ਮਨਾ ਕਰ ਦਿੱਤਾ । ਅਜਿਹੀ ਸਥਿਤੀ ਵਿਚ ਦੀਪਿਕਾ ਨੂੰ ਆਲ ਪੇਟ ਪ੍ਰਾਈਵੇਟ ਜੈਟ ਦਾ ਖਿਆਲ ਆਇਆ।

ਇਸ ਲਈ ਉਸ ਨੇ ਏਕ੍ਰੇਸ਼ਨ ਐਵੀਏਸ਼ਨ ਨਾਮਕ ਇਕ ਪ੍ਰਾਈਵੇਟ ਆਪ੍ਰੇਟਰ ਨਾਲ ਸੰਪਰਕ ਕੀਤਾ। ਦੀਪਿਕਾ ਨੇ ਕਿਹਾ ਕਿ ਕੁਝ ਲੋਕ ਉਸ ਦੇ ਪੈਟ ਨਾਲ ਸਫਰ ਕਰਨਾ ਚਹਾਉਂਦੇ ਸੀ, ਪਰ ਬਾਕੀ ਲੋਕਾਂ ਦੇ ਵੱਲੋਂ ਇਸ ਲਈ ਇਨਕਾਰ ਕਰ ਦਿੱਤਾ, ਤਾਂ ਮੈਂ ਦੂਸਰੇ ਜੈਟ ਦਾ ਪਲਾਨ ਬਣਾਇਆ। ਐਕਰੇਸ਼ਨ ਐਵੀਏਸ਼ਨ ਵੱਲੋਂ ਉਸ ਨੂੰ ਛੇ ਸੀਟਾਂ ਵਾਲੇ ਇਕ ਜੈਟ ਦੀ ਗੱਲ ਕਹੀ।  ਪੂਰੇ ਪਲੇਟ ਤੇ 9 ਲੱਖ 60 ਹਜ਼ਾਰ ਅਤੇ ਪਰ ਸੀਟ ਤੇ 1 ਲੱਖ 60 ਹਜ਼ਾਰ ਦਾ ਖਰਚ ਆਏਗਾ। ਦੀਪਿਕਾ ਦਾ ਕਹਿਣਾ ਹੈ ਕਿ ਉਸ ਵੱਲੋਂ ਇਕ ਨਿਜੀ ਜੈਟ ਨਾਲ ਸੰਪਰਕ ਕੀਤਾ ਗਿਆ ਜਿਸ ਨੇ ਉਸ ਦੇ ਪੈਟ ਨੂੰ ਲਿਆਉਂਣ ਲਈ ਹਾਂ ਕਰ ਦਿੱਤੀ ਹੈ। ਦੱਸ ਦੱਈਏ ਕਿ ਹੁਣ ਚਾਰ ਲੋਕ ਆਪਣੇ ਪੈਟ ਨੂੰ ਦਿੱਲੀ ਤੋਂ ਮੁੰਬਈ ਲਿਆਉਂਣ ਲਈ ਤਿਆਰ ਹਨ।