ਅਰੋਗਿਆ ਸੇਤੂ ਐਪ 'ਚ ਕਮੀ ਲੱਭਣ ਵਾਲੇ ਨੂੰ ਮਿਲੇਗਾ 4 ਲੱਖ ਦਾ ਇਨਾਮ
ਕੋਰੋਨਾ ਵਾਇਰਸ ਮਰੀਜ਼ਾਂ ਨੂੰ ਟਰੈਕ ਕਰਨ ਲਈ ਭਾਰਤ ਸਰਕਾਰ ਨੇ ਅਰੋਗਿਆ ਸੇਤੂ ਐਪ ਲਾਂਚ ਕੀਤਾ ਸੀ
ਕੋਰੋਨਾ ਵਾਇਰਸ ਮਰੀਜ਼ਾਂ ਨੂੰ ਟਰੈਕ ਕਰਨ ਲਈ ਭਾਰਤ ਸਰਕਾਰ ਨੇ ਅਰੋਗਿਆ ਸੇਤੂ ਐਪ ਲਾਂਚ ਕੀਤਾ ਸੀ। ਕੁੱਝ ਹੀ ਸਮੇਂ ਵਿਚ ਇਸ ਐਪ ਨੇ ਕਾਫ਼ੀ ਪ੍ਰਸਿੱਧੀ ਹਾਸਲ ਕਰ ਲਈ ਪਰ ਇਨ੍ਹੀਂ ਦਿਨੀਂ ਇਸ ਐਪ ਦੀ ਨਿਜਤਾ ਨੀਤੀ 'ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ।
ਪਰ ਹੁਣ ਸਰਕਾਰ ਨੇ ਇਸ ਐਪ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ, ਇਸ ਐਪ ਵਿਚ ਕਮੀ ਲੱਭਣ ਵਾਲੇ ਨੂੰ 4 ਲੱਖ ਦਾ ਇਨਾਮ ਦਿਤਾ ਜਾਵੇਗਾ। ਜਨਤਾ ਦੀ ਮੰਗ 'ਤੇ ਇਸ ਐਪ ਦੇ ਪ੍ਰੋਗਰਾਮ ਨੂੰ ਜਨਤਕ ਕਰ ਦਿਤਾ ਗਿਆ ਹੈ।
ਲਗਾਤਾਰ ਉਠਦੇ ਸਵਾਲਾਂ ਦੌਰਾਨ ਕੇਂਦਰ ਸਰਕਾਰ ਨੇ ਇਹ ਐਲਾਨ ਕੀਤਾ ਹੈ। ਇਸ ਇਨਾਮ ਰਾਸ਼ੀ ਨੂੰ ਚਾਰ ਹਿੱਸਿਆਂ ਵਿਚ ਰਖਿਆ ਗਿਆ ਹੈ। ਅਰੋਗਿਆ ਸੇਤੂ ਵਿਚ ਸੁਰੱਖਿਆ ਦੇ ਤਿੰਨ ਭਾਗਾਂ ਵਿਚ ਇਕ-ਇਕ ਲੱਖ ਰੁਪਏ ਦਾ ਇਨਾਮ ਰਖਿਆ ਗਿਆ ਹੈ।
ਇਸ ਦੇ ਨਾਲ ਹੀ ਕੋਡ ਵਿਚ ਸੁਧਾਰ ਲਈ ਸੁਝਾਅ ਦੇਣ ਵਾਲੇ ਨੂੰ ਇਕ ਲੱਖ ਦਾ ਇਨਾਮ ਦਿਤਾ ਜਾਵੇਗਾ। ਇਹ ਬਾਊਂਟੀ ਪ੍ਰੋਗਰਾਮ ਨੂੰ 27 ਮਈ ਤੋਂ ਲੈ ਕੇ 26 ਜੂਨ ਤਕ ਖੋਲ੍ਹਿਆ ਗਿਆ ਹੈ।
ਬਾਊਂਟੀ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਐਪ ਦਾ ਓਪਨ ਸੋਰਸ ਰਿਸਰਚ ਕਮਿਊਨਿਟੀ ਲਈ ਮੌਜੂਦ ਕਰਵਾਉਣਾ ਹੋਵੇਗਾ, ਜਿਸ ਦੇ ਤਹਿਤ ਪ੍ਰਯੋਗਕਰਤਾ ਅਤੇ ਰੀਸਰਚਰ ਐਪ ਦੀ ਨਿਜਤਾ ਅਤੇ ਸੁਰੱਖਿਆ ਦੀ ਕਮੀ ਦੀ ਜਾਣਕਾਰੀ ਦੇ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।