ਲੌਕਡਾਊਨ ਨਾਲ ਕਰੋਨਾ ਤਾਂ ਖ਼ਤਮ ਨਹੀਂ ਹੋਇਆ, ਆਰਥਿਕਤਾ ਦਾ ਹੋਇਆ ਵੱਡਾ ਨੁਕਸਾਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਤੇ ਨੱਥ ਪਾਉਣ ਲਈ ਦੇਸ਼ ਚ ਲੱਗੇ ਲੌਕਡਾਊਨ ਨਾਲ ਆਥਿਕਤਾ ਦਾ ਬਹੁਤ ਨੁਕਸਾਨ ਹੋਇਆ ਹੈ।

Lockdown

ਨਵੀਂ ਦਿੱਲੀ : ਕਰੋਨਾ ਵਾਇਰਸ ਤੇ ਨੱਥ ਪਾਉਣ ਲਈ ਦੇਸ਼ ਚ ਲੱਗੇ ਲੌਕਡਾਊਨ ਨਾਲ ਆਥਿਕਤਾ ਦਾ ਬਹੁਤ ਨੁਕਸਾਨ ਹੋਇਆ ਹੈ। ਜਿਸ ਨਾਲ ਕਾਰੋਬਾਰੀ ਮੋਦੀ ਸਰਕਾਰ ਤੋਂ ਕਾਫੀ ਨਿਰਾਸ਼ ਚੱਲ ਰਹੇ ਹਨ, ਕਿਉਂਕਿ ਸਰਕਾਰ ਨੇ ਇਨ੍ਹਾਂ ਦੀ ਇਸ ਮੁਸ਼ਕਿਲ ਦੇ ਸਮੇਂ ਵਿਚ ਬਾਂਹ ਨਹੀਂ ਫੜੀ। ਇਸ ਤੋਂ ਇਲਾਵਾ ਦੇਸ਼ ਵਿਚ ਕਰੋਨਾ ਦੀ ਹਾਲਤ ਪਹਿਲਾ ਨਾਲੋਂ ਗੰਭੀਰ ਹੋਣ ਦੇ ਬਾਵਜੂਦ ਸਰਕਾਰ ਨੇ ਲੌਕਡਾਊਨ ਖੋਲ ਦਿੱਤਾ ਹੈ।

ਜਿਸ ਤੋਂ ਬਾਅਦ ਹੁਣ ਸਰਕਾਰ ਤੇ ਚਾਰੇ-ਪਾਸੇ ਤੋਂ ਸਵਾਲ ਉੱਡ ਰਹੇ ਹਨ। ਉਧਰ ਮਸ਼ਹੂਰ ਉਦਯੋਗਪਤੀ ਰਾਜੀਵ ਬਜਾਜ਼ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੇ ਵੱਲੋਂ ਪੱਛਮੀ ਦੇਸ਼ਾਂ ਦੀ ਰੀਸ ਕਰ ਸਖਤ ਤਾਲਾਬੰਦੀ ਕੀਤੀ ਗਈ, ਇਸ ਨਾਲ ਕਰੋਨਾ ਵਾਇਰਸ ਤਾਂ ਨਹੀਂ ਰੁਕ ਸਕਿਆ ਪਰ ਉਦਯੋਗਾਂ ਦਾ ਭੱਠਾ ਬੈਠ ਚੁੱਕਾ ਹੈ। ਵੀਡੀਓ ਕਾਨਫਰੰਸ ਰਾਹੀਂ ਸਾਬਕਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਗੱਲਬਾਤ ਕਰਦਿਆਂ ਬਜਾਜ ਨੇ ਕਿਹਾ ਕਿ ਬਹੁਤ ਸਾਰੇ ਅਹਿਮ ਲੋਕ ਬੋਲਣ ਤੋਂ ਡਰਦੇ ਹਨ।

ਉਨ੍ਹਾਂ ਕਿਹਾ ਕਿ ਲੌਕਡਾਊਨ ਬਾਰੇ ਕੋਈ ਪੁਖਤਾ ਯੋਜਨਾ ਨਹੀਂ ਸੀ। ਸਰਕਾਰ ਨੇ ਸਾਰੇ ਕਾਰੋਬਾਰ ਤਾਂ ਬੰਦ ਕਰਵਾ ਦਿੱਤੇ ਪਰ ਚੋਰ ਮੋਰੀਆਂ ਇੰਨੀਆਂ ਸੀ ਕਿ ਲੌਕਡਾਊਨ ਦਾ ਮਕਸਦ ਪੂਰਾ ਹੀ ਨਹੀਂ ਹੋਇਆ। ਉਧਰ ਰਾਹੁਲ ਗਾਂਧੀ ਨੇ ਇਸ ਤੇ ਕਿਹਾ ਕਿ ਲੌਕਡਾਊਨ ਦੇ ਸ਼ੁਰੂ ਵਿਚ ਹੀ ਸਰਕਾਰ ਨੂੰ ਰਾਜਾਂ ਦੇ ਮੁੱਖ ਮੰਤਰੀਆਂ

ਅਤੇ ਜ਼ਿਲਿਆਂ ਦੇ ਮੁੱਖ ਅਧਿਕਾਰੀਆਂ ਨੂੰ ਸ਼ਕਤੀ ਦੇ ਦੇਣੀ ਚਾਹੀਦੀ ਸੀ ਅਤੇ ਕੇਂਦਰ ਇਨ੍ਹਾਂ ਰਾਜਾਂ ਦੇ ਸਹਿਯੋਗ ਵਿਚ ਕੰਮ ਕਰਦਾ। ਉਨ੍ਹਾਂ ਨੇ ਇਸ ਸੰਕਟ ਦੇ ਸਮੇਂ ਵਿਚ ਗਰੀਬ, ਮਜ਼ਦੂਰ ਅਤੇ ਉਦਯੋਗਾਂ ਸਹਾਇਤਾ ਦੇਣ ਦੀ ਗੱਲ ਆਖੀ ਹੈ।