ਅਦਾਲਤ ਦੇ ਇਸ ਹੁਕਮ ਤੋਂ ਬਾਅਦ ਹੁਣ ਬੈਂਕ ਵਿਜੇ ਮਾਲਿਆ ਤੋਂ ਇੰਝ ਵਲੂਣਗੇ ਆਪਣਾ ਪੈਸਾ  

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਲਿਆ ਦੀ ਜਾਇਦਾਦ ਅਤੇ ਹੋਰ ਬਾਕੀ ਚੀਜ਼ਾਂ ਨੂੰ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ

vijay mallya

ਨਵੀਂ ਦਿੱਲੀ-ਭਗੋੜਾ ਕਾਰੋਬਾਰੀ ਵਿਜੇ ਮਾਲਿਆ ਦੀ ਬਚੀ ਹੋਈ ਜਾਇਦਾਦ ਨੂੰ ਵੀ ਹੁਣ ਵੇਚਿਆ ਜਾਵੇਗਾ। ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀ.ਐੱਮ.ਐੱਲ.ਏ.) ਕੋਰਟ ਨੇ ਬੈਂਕਾਂ ਨੂੰ ਮਾਲਿਆ ਦੀ ਜਾਇਦਾਦ ਅਤੇ ਹੋਰ ਬਾਕੀ ਚੀਜ਼ਾਂ ਨੂੰ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ।

5600 ਕਰੋੜ ਰੁਪਏ ਦੇ ਬਕਾਏ ਕਰਜ਼ ਨੂੰ ਲੈ ਕੇ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਮੱਲੀਕਾਜੁਰਨ ਰਾਵ ਨੇ ਦੱਸਿਆ ਕਿ ਵਿਜੇ ਮਾਲਿਆ ਦੀ ਜਾਇਦਾਦ ਅਤੇ ਸਕਿਓਰਟੀ ਨੂੰ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਤੱਕ ਇਸ ਦੀ ਜਾਇਦਾਦ ਵੇਚਣ ਦੀ ਇਜਾਜ਼ਤ ਨਹੀਂ ਸੀ ਪਰ ਹੁਣ ਕੋਰਟ ਦੇ ਹੁਕਮਾਂ ਤੋਂ ਬਾਅਦ ਪੈਸੇ ਵਸੂਲੇ ਜਾ ਸਕਦੇ ਹਨ।

ਇਹ ਵੀ ਪੜ੍ਹੋ-ਭਾਰਤ ਸਮੇਤ ਕਈ ਦੇਸ਼ਾਂ 'ਚ ਠੱਪ ਹੋਇਆ ਗੂਗਲ ਮੀਟ, ਯੂਜ਼ਰਸ ਨੂੰ ਆਈ ਪ੍ਰੇਸ਼ਾਨੀ

ਕਿੰਗਫਿਸ਼ਰ ਏਅਰਲਾਈਨ ਨੂੰ ਦਿੱਤੇ ਗਏ 6900 ਕਰੋੜ ਰੁਪਏ ਦੇ ਕਰਜ਼ 'ਚ ਸਭ ਤੋਂ ਵਧੇਰੇ 1600 ਕਰੋੜ ਰੁਪਏ ਸਟੇਟ ਬੈਂਕ ਨੇ ਦਿੱਤੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਹੋਰ ਬੈਂਕਾਂ ਨੇ ਕਰਜ਼ ਦਿੱਤਾ ਉਨ੍ਹਾਂ 'ਚ ਸੈਂਟਰਲ ਬੈਂਕ ਆਫ ਇੰਡੀਆ ,ਆਈ.ਡੀ.ਬੀ.ਆਈ. ਬੈਂਕ, ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਬੜੌਦਾ, ਸ਼ਾਮਲ ਹਨ।

ਇਹ ਵੀ ਪੜ੍ਹੋ-ਵੈਕਸੀਨ ਘੁਟਾਲਾ : CBI ਜਾਂਚ ਦੀ ਮੰਗ ਕਰਦਿਆਂ ਸਿਹਤ ਮੰਤਰੀ ਦੇ ਘਰ ਅੱਗੇ ਧਰਨਾ ਦੇਣਗੇ ਸੁਖਬੀਰ ਬਾਦਲ

ਦੱਸ ਦੇਈਏ ਕਿ ਮਾਲਿਆ ਕਰੀਬ 9 ਹਜ਼ਾਰ ਕਰੋੜ ਰੁਪਏ ਦੇ ਲੋਨ ਡਿਫਾਲਟ ਦਾ ਦੋਸ਼ੀ ਹੈ। ਉਸ ਨੇ ਭਾਰਤੀ ਬੈਂਕਾਂ ਤੋਂ ਕਰੋੜਾਂ ਰੁਪਏ ਦਾ ਲੋਨ ਲਿਆ ਅਤੇ ਉਸ ਤੋਂ ਬਾਅਦ ਵਿਦੇਸ਼ ਭੱਜ ਗਿਆ। 11 ਬੈਂਕਾਂ ਦੇ ਸਮੂਹ ਨੇ ਮਾਲਿਆ ਨੂੰ ਐੱਸ.ਬੀ.ਆਈ. ਦੀ ਅਗਵਾਈ 'ਚ ਕਰਜ਼ ਦਿੱਤਾ ਸੀ। ਫਿਲਹਾਲ ਮਾਲਿਆ ਇੰਗਲੈਂਡ 'ਚ ਹੈ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।