ਟਵਿੱਟਰ ਨੇ ਮੋਹਨ ਭਾਗਵਤ ਸਮੇਤ ਇਨ੍ਹਾਂ ਨੇਤਾਵਾਂ ਦੇ ਅਕਾਊਂਟ 'ਤੇ ਬਲੂ ਟਿਕ ਨੂੰ ਕੀਤਾ ਬਹਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਪ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੇ ਅਕਾਊਂਟ ਨੂੰ ਲੰਬੇ ਸਮੇਂ ਤੋਂ ਲਾਗ ਇਨ ਹੀ ਨਹੀਂ ਕੀਤਾ

Twitter

ਨਵੀਂ ਦਿੱਲੀ-ਟਵਿੱਟਰ ਅਤੇ ਕੇਂਦਰ ਸਰਕਾਰ ਦਰਮਿਆਨ ਵਿਵਾਦ ਘਟਣ ਦਾ ਨਾਂ ਨਹੀਂ ਲੈ ਰਿਹਾ ਹੈ। ਨਵੀਂ ਸੋਸ਼ਲ ਮੀਡੀਆ ਗਾਈਡਨਾਈਜ਼ ਨੂੰ ਲਾਗੂ ਨਾ ਕਰਨ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਦੇਸ਼ 'ਚ ਬਵਾਲ ਮਚਿਆ ਹੋਇਆ ਹੈ। ਦੱਸ ਦੇਈਏ ਕਿ ਅੱਜ ਟਵਿੱਟਰ ਨੇ ਦੇਸ਼ ਦੇ ਉਪ ਰਾਸ਼ਟਰਪਤੀ ਐੱਮ. ਵੈਂਕੇਯਾ ਨਾਇਡੂ ਦੇ ਟਵਿੱਟਰ ਹੈਂਡਲ ਦੇ ਬਲੂ ਟਿਕ ਨੂੰ ਦਿੱਤਾ ਸੀ।

ਟਵਿੱਟਰ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਉਪ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੇ ਅਕਾਊਂਟ ਨੂੰ ਲੰਬੇ ਸਮੇਂ ਤੋਂ ਲਾਗ ਇਨ ਹੀ ਨਹੀਂ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਦਾ ਬਲੂ ਟਿਕ ਹਟਾ ਦਿੱਤਾ ਗਿਆ ਪਰ ਦੋ ਘੰਟਿਆਂ ਬਾਅਦ ਫਿਰ ਤੋਂ ਟਵਿੱਟਰ ਨੂੰ ਅਕਾਊਂਟ ਬਹਾਲ ਵੀ ਕਰਨਾ ਪਿਆ।

ਦੱਸ ਦੇਈਏ ਕਿ ਪਿਛਲੇ ਸਾਲ 23 ਜੁਲਾਈ ਨੂੰ ਰਾਸ਼ਟਰਪਤੀ ਵੱਲੋਂ ਆਖਿਰੀ ਟਵੀਟ ਕੀਤਾ ਗਿਆ ਸੀ। ਇਸ ਦੇ ਨਾਲ ਹੀ ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਦੇ ਨਾਲ-ਨਾਲ ਅਰੁਣ ਕੁਮਾਰ, ਸੁਰੇਸ਼ ਜੋਸ਼ੀ ਅਤੇ ਕ੍ਰਿਸ਼ਨ ਗੋਪਾਲ ਦੇ ਟਵਿੱਟਰ ਅਕਾਊਂਟ ਦੇ ਬਲੂ ਟਿਕ ਨੂੰ ਹਟਾ ਦਿੱਤਾ ਸੀ। ਹੁਣ ਰਾਸ਼ਟਰਪਤੀ ਦੇ ਨਾਲ-ਨਾਲ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਦੇ ਅਕਾਊਂਟ ਮੋਹਨ ਭਾਗਵਤ ਦੇ ਟਵਿੱਟਰ ਅਕਾਊਂਟ ਤੋਂ ਬਲੂ ਟਿਕ ਵਾਪਸ ਕਰ ਦਿੱਤਾ ਹੈ।

ਇਹ ਵੀ ਪੜ੍ਹੋ-ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੀਤੀ ਜਾਵੇਗੀ ਇਸ ਸਕੀਮ ਦੀ ਸ਼ੁਰੂਆਤ