ਅਬੋਹਰ 'ਚ ਵਾਪਰੇ ਸੜਕ ਹਾਦਸੇ 'ਚ ਜੀਜਾ ਤੇ ਸਾਲੇਹਾਰ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੱਸ ਦੇ ਲੱਗੀਆਂ ਗੰਭੀਰ ਸੱਟਾਂ

photo

 

ਅਬੋਹਰ: ਅਬੋਹਰ ਸ਼ਹਿਰ ਦੇ ਕਿੱਲਿਆਂਵਾਲੀ ਬਾਈਪਾਸ 'ਤੇ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ 2 ਔਰਤਾਂ ਸਮੇਤ 3 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਸੋਮਵਾਰ ਸਵੇਰੇ ਸ਼੍ਰੀਗੰਗਾਨਗਰ 'ਚ ਇਲਾਜ ਦੌਰਾਨ ਜੀਜੇ ਅਤੇ ਉਸ ਦੀ ਸਾਲੇਹਾਰ ਦੀ ਮੌਤ ਹੋ ਗਈ। ਜਦਕਿ ਤੀਜੀ ਜ਼ਖ਼ਮੀ ਔਰਤ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿਤੀਆਂ।

ਇਹ ਵੀ ਪੜ੍ਹੋ: ਇਹ ਮੈਡਮ ਦੇ ਬੱਚੇ ਬਣਾਉਂਦੇ ਨੇ ਵੱਡੇ ਬਰਾਂਡਾਂ ਦੇ ਡਿਜ਼ਾਈਨਰ ਕੱਪੜੇ, ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਤੱਕ ਵਿਕਦੇ!

ਪ੍ਰਾਪਤ ਜਾਣਕਾਰੀ ਅਨੁਸਾਰ ਤਰਸੇਮ ਐਤਵਾਰ ਦੁਪਹਿਰ 12 ਵਜੇ ਦੇ ਕਰੀਬ ਅਪਣੀ ਸਾਲੇਹਾਰ 35 ਸਾਲਾ ਪਤਨੀ ਰਜਨੀ ਦੀਪਕ ਕੁਮਾਰ ਤੇ ਭੂਆ ਸੱਸ ਅੰਗੂਰੀ ਦੇਵੀ ਨੂੰ ਘਰ ਛੱਡਣ ਗਿਆ ਸੀ। ਜਦੋਂ ਉਹ ਕਿੱਲਿਆਂਵਾਲੀ ਬਾਈਪਾਸ 'ਤੇ ਪਹੁੰਚਿਆ ਤਾਂ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ ਤਿੰਨੋਂ ਸੜਕ 'ਤੇ ਡਿੱਗ ਕੇ ਜ਼ਖ਼ਮੀ ਹੋ ਗਏ। ਲੋਕਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ: ਅਮਰੀਕਾ: ਸਮੁੰਦਰ 'ਚ ਡੁੱਬ ਰਹੇ ਪੁੱਤ ਨੂੰ ਬਚਾਉਣ ਗਿਆ ਭਾਰਤੀ ਡੁੱਬਿਆ, ਮੌਤ 

ਹਾਦਸੇ 'ਚ ਅੰਗੂਰੀ ਦੇਵੀ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ, ਜਦਕਿ ਤਰਸੇਮ ਅਤੇ ਰਜਨੀ ਨੂੰ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਰੈਫ਼ਰ ਕਰ ਦਿਤਾ ਗਿਆ। ਪਰਿਵਾਰ ਉਨ੍ਹਾਂ ਨੂੰ ਇਲਾਜ ਲਈ ਸ੍ਰੀਗੰਗਾਨਗਰ ਲੈ ਗਿਆ, ਜਿੱਥੇ ਇਲਾਜ ਦੌਰਾਨ ਤਰਸੇਮ ਅਤੇ ਰਜਨੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਤਰਸੇਮ ਦੇ ਇਕ ਲੜਕਾ ਅਤੇ 2 ਲੜਕੀਆਂ ਹਨ, ਜਦਕਿ ਮ੍ਰਿਤਕ ਰਜਨੀ ਦੇ 2 ਲੜਕੇ ਹਨ।