ਓਡੀਸ਼ਾ ਰੇਲ ਹਾਦਸਾ: ਕਾਂਗਰਸ ਪ੍ਰਧਾਨ ਨੇ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਰੇਲਵੇ 'ਚ ਸੁਧਾਰਾਂ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਲਵੇ 'ਚ ਖਾਲੀ ਪਈ ਅਸਾਮੀਆਂ ਭਰਨ ਦੀ ਕੀਤੀ ਮੰਗ

photo

 

 ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਓਡੀਸ਼ਾ ਦੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਚਿੱਠੀ 'ਚ ਰੇਲ ਹਾਦਸੇ 'ਤੇ ਦੁਖ ਪ੍ਰਗਟ ਕਰਦੇ ਹੋਏ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਤੋਂ ਰੇਲਵੇ 'ਚ ਸੁਧਾਰਾਂ ਦੀ ਮੰਗ ਕੀਤੀ ਹੈ। ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਰੇਲਵੇ ਨੂੰ ਬੁਨਿਆਦੀ ਪੱਧਰ 'ਤੇ ਮਜ਼ਬੂਤ ​​ਕਰਨ ਦੀ ਬਜਾਏ ਖ਼ਬਰਾਂ 'ਚ ਬਣੇ ਰਹਿਣ ਲਈ ਸਤਹੀ ਟੱਚ ਅੱਪ ਦਿਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਰੇਲਵੇ ਨੂੰ ਵਧੇਰੇ ਪ੍ਰਭਾਵਸ਼ਾਲੀ, ਵਧੇਰੇ ਉੱਨਤ ਅਤੇ ਵਧੇਰੇ ਕੁਸ਼ਲ ਬਣਾਉਣ ਦੀ ਬਜਾਏ ਇਸ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਜਿਗਰੀ ਯਾਰ ਨੂੰ ਮਿਲ ਕੇ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ 

ਉਨ੍ਹਾਂ ਕਿਹਾ ਕਿ ਲਗਾਤਾਰ ਗਲਤ ਫੈਸਲੇ ਲੈਣ ਕਾਰਨ ਰੇਲ ਯਾਤਰਾ ਅਸੁਰੱਖਿਅਤ ਹੋ ਗਈ ਹੈ ਅਤੇ ਸਾਡੇ ਲੋਕਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਪ੍ਰਧਾਨ ਮੰਤਰੀ 'ਤੇ ਸਵਾਲ ਕਰਦੇ ਹੋਏ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਰਤੀ ਰੇਲਵੇ 'ਚ ਇਸ ਸਮੇਂ ਕਰੀਬ 3 ਲੱਖ ਅਸਾਮੀਆਂ ਖਾਲੀ ਹਨ। ਇਕੱਲੇ ਈਸਟ ਕੋਸਟ ਰੇਲਵੇ ਵਿਚ ਜਿਥੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ, ਉਥੇ ਕਰੀਬ 8278 ਅਸਾਮੀਆਂ ਖਾਲੀ ਪਈਆਂ ਹਨ।

ਇਹ ਵੀ ਪੜ੍ਹੋ: ਕਈ ਕਲਾਕਾਰਾਂ ਨੇ ਸਿੱਧੂ ਦੀ ਪੁਲਿਸ ਨੂ ਸ਼ਿਕਾਇਤ ਕੀਤੀ ਕਿ ਇਹ ਹਥਿਆਰਾਂ ਵਾਲੇ ਗੀਤ ਗਾਉਂਦਾ- ਸਿੱਧੂ ਦੇ ਮਾਤਾ  

ਖੁਦ ਰੇਲਵੇ ਬੋਰਡ ਨੇ ਹਾਲ ਹੀ ਵਿਚ ਮੰਨਿਆ ਹੈ ਕਿ ਮੈਨਪਾਵਰ ਦੀ ਕਮੀ ਕਾਰਨ ਲੋਕੋ ਪਾਇਲਟਾਂ ਨੂੰ ਤੈਅ ਸਮੇਂ ਤੋਂ ਜ਼ਿਆਦਾ ਸਮਾਂ ਕੰਮ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਲੋਕੋ ਪਾਇਲਟ ਸੁਰੱਖਿਆ ਲਈ ਜ਼ਰੂਰੀ ਹੁੰਦੇ ਹਨ ਪਰ ਉਨ੍ਹਾਂ ਦੇ ਕੰਮ ਦਾ ਜ਼ਿਆਦਾ ਬੋਝ ਹਾਦਸਿਆਂ ਦਾ ਮੁੱਖ ਕਾਰਨ ਸਾਬਤ ਹੋ ਰਿਹਾ ਹੈ। ਉਨ੍ਹਾਂ ਦੀਆਂ ਅਸਾਮੀਆਂ ਅਜੇ ਤੱਕ ਕਿਉਂ ਨਹੀਂ ਭਰੀਆਂ ਗਈਆਂ?

ਖੜਗੇ ਨੇ ਕਿਹਾ ਕਿ ਇਸ ਸਾਲ 8 ਫਰਵਰੀ ਨੂੰ ਦੱਖਣ ਪੱਛਮੀ ਜ਼ੋਨਲ ਰੇਲਵੇ ਦੇ ਪ੍ਰਮੁੱਖ ਮੁੱਖ ਸੰਚਾਲਨ ਪ੍ਰਬੰਧਕ ਨੇ ਮੈਸੂਰ 'ਚ ਦੋ ਟਰੇਨਾਂ ਦੀ ਟੱਕਰ ਦਾ ਹਵਾਲਾ ਦਿੰਦੇ ਹੋਏ ਸਿਗਨਲ ਸਿਸਟਮ ਨੂੰ ਠੀਕ ਕਰਨ 'ਤੇ ਜ਼ੋਰ ਦਿਤਾ ਸੀ ਅਤੇ ਭਵਿੱਖ 'ਚ ਹੋਣ ਵਾਲੇ ਸੰਭਾਵੀ ਹਾਦਸਿਆਂ ਬਾਰੇ ਵੀ ਚਿਤਾਵਨੀ ਦਿਤੀ ਸੀ, ਪਰ ਕਿਉਂ? ਰੇਲਵੇ ਮੰਤਰਾਲੇ ਨੇ ਇਸ ਅਹਿਮ ਚੇਤਾਵਨੀ ਨੂੰ ਨਜ਼ਰਅੰਦਾਜ਼ ਕੀਤਾ ?