ਪੂਨੇ ਦੇ ਸਕੂਲ ਨੇ ਲੜਕੀਆਂ ਨੂੰ ਵਿਸ਼ੇਸ਼ ਰੰਗ ਦੇ ਅੰਦਰੂਨੀ ਕੱਪੜੇ ਪਹਿਨਣ ਦਾ ਫ਼ਰਮਾਨ ਜਾਰੀ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਥੇ ਇਕ ਸਥਾਨਕ ਨਿੱਜੀ ਸਕੂਲ ਵਲੋਂ ਜਾਰੀ ਕੀਤੇ ਗਏ ਅਜ਼ੀਬੋ-ਗ਼ਰੀਬ ਫ਼ਰਮਾਨ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਫ਼ਰਮਾਨ ਵਿਚ ...

'MIT World Shanti Gurukul School

ਪੂਨੇ : ਇਥੇ ਇਕ ਸਥਾਨਕ ਨਿੱਜੀ ਸਕੂਲ ਵਲੋਂ ਜਾਰੀ ਕੀਤੇ ਗਏ ਅਜ਼ੀਬੋ-ਗ਼ਰੀਬ ਫ਼ਰਮਾਨ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਫ਼ਰਮਾਨ ਵਿਚ ਲੜਕੀਆਂ ਨੂੰ ਵਿਸ਼ੇਸ਼ ਰੰਗ ਦੇ ਅੰਦਰੂਨੀ ਕੱਪੜੇ ਪਹਿਨਣ ਦਾ ਨਿਰਦੇਸ਼ ਦਿਤਾ ਗਿਆ ਹੈ। ਦਰਅਸਲ ਪੂਨੇ ਦੇ 'ਐਮਆਈਟੀ ਵਿਸ਼ਵ ਸ਼ਾਂਤੀ ਗੁਰੂਕੁਲ ਸਕੂਲ' ਵਲੋਂ ਲੜਕੀਆਂ ਨੂੰ ਵਿਸ਼ੇਸ਼ ਰੰਗ ਦੇ ਅੰਦਰੂਨੀ ਕੱਪੜੇ ਪਹਿਨਣ ਦੇ ਫ਼ਰਮਾਨ ਦੇ ਵਿਰੁਧ ਮਾਪਿਆਂ ਅਤੇ ਵਿਦਿਆਰਥੀਆਂ ਨੇ ਸਕੂਲ ਦੇ ਵਿਰੁਧ ਵਿਰੋਧ ਪ੍ਰਦਰਸ਼ਨ ਕੀਤਾ। ਦਸਿਆ ਜਾ ਰਿਹਾ ਹੈ ਕਿ ਐਮਆਈਟੀ ਵਿਸ਼ਵ ਸ਼ਾਂਤੀ ਗੁਰੂਕੁਲ ਸਕੂਲ ਨੇ ਵਿਦਿਆਰਥਣਾਂ ਨੂੰ ਸਫ਼ੈਦ ਦੇ ਅੰਦਰੂਨੀ ਕੱਪੜੇ ਪਹਿਨਣ ਦਾ ਫ਼ਰਮਾਨ ਜਾਰੀ ਕੀਤਾ ਹੈ। 

ਇਹੀ ਨਹੀਂ, ਸਕੂਲ ਪ੍ਰਸ਼ਾਸਨ ਨੇ ਇਹ ਵੀ ਤੈਅ ਕਰ ਦਿਤਾ ਕਿ ਲੜਕੀਆਂ ਕਿੰਨੀ ਲੰਬੀ ਸਕਰਟ ਪਹਿਨਣਗੀਆਂ। ਇਥੇ ਹੀ ਬਸ ਨਹੀਂ, ਸਕੂਲ ਪ੍ਰਸ਼ਾਸਨ ਨੇ ਇਹ ਵੀ ਕਿਹਾ ਹੈ ਕਿ ਜੋ ਵਿਦਿਆਰਥੀ ਅਤੇ ਮਾਪੇ ਇਸ ਨਿਯਮ ਦਾ ਪਾਲਣ ਨਹੀਂ ਕਰਨਗੇ, ਉਨ੍ਹਾਂ ਦੇ ਵਿਰੁਧ ਕਾਰਵਾਈ ਕੀਤੀ ਜਾਵੇਗੀ। ਇਕ  ਵਿਦਿਆਰਥਣ ਦੇ ਮਾਪਿਆਂ ਨੇ ਕਿਹਾ ਕਿ ਲੜਕੀਆਂ ਨੂੰ ਜਾਂ ਤਾਂ ਸਫ਼ੈਦ ਜਾਂ ਸਕਿਨ ਕਲਰ ਦੇ ਰੰਗ ਦੇ ਅੰਦਰੂਨੀ ਕੱਪੜੇ ਪਹਿਨਣ ਲਈ ਕਿਹਾ ਗਿਆ ਹੈ। ਸਕੂਲ ਪ੍ਰਸ਼ਾਸਨ ਨੇ ਸਕਰਟ ਦੀ ਲੰਬਾਈ ਨੂੰ ਲੈ ਕੇ ਵੀ ਫ਼ਰਮਾਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਨੇ ਇਹ ਵੀ ਕਿਹਾ ਸਾਡੇ ਕੋਲ ਇਹ ਸਾਰੀਆਂ ਚੀਜ਼ਾਂ ਸਕੂਲ ਡਾਇਰੀ  ਵਿਚ ਮੌਜੂਦ ਹਨ।

ਉਨ੍ਹਾਂ ਕਿਹਾ ਕਿ ਸਾਨੂੰ ਇਸ 'ਤੇ ਦਸਤਖ਼ਤ ਕਰਨ ਲਈ ਆਖਿਆ ਗਿਆ ਹੈ। ਦੂਜੇ ਪਾਸੇ ਇਕ ਹੋਰ ਕੋ-ਐਡ ਸਕੂਲ ਵਿਚ ਵਿਦਿਆਰਥੀਆਂ ਨੂੰ ਵਿਸ਼ੇਸ਼ ਸਮੇਂ 'ਤੇ ਪਖ਼ਾਨੇ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਮਾਪਿਆਂ ਨੇ ਸਕੂਲ ਦੇ ਵਿਰੁਧ ਕਦਮ ਉਠਾਉਣ ਦੀ ਮੰਗ ਕੀਤੀ ਹੈ। ਉਧਰ ਇਸ ਮਾਮਲੇ 'ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦਿਸ਼ਾ ਨਿਰਦੇਸ਼ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਜਾਰੀ ਕੀਤੇ ਗਏ ਹਨ। ਸਿੱਖਿਆ ਦੇ ਨਿਦੇਸ਼ਕ ਦਿਨਕਰ ਦੀਮਕਰ ਨੇ ਪੂਨੇ ਨਗਰ ਨਿਗਮ (ਪੀਐਮਸੀ) ਨੂੰ ਮਾਮਲੇ ਦੀ ਜਾਂਚ ਕਰਨ ਦਾ ਨਿਰਦੇਸ਼ ਦਿਤਾ ਹੈ। ਪੀਐਮਸੀ ਦੇ ਸਿੱਖਿਆ ਬੋਰਡ ਨੇ ਮਾਮਲੇ ਦੀ ਜਾਂਚ ਲਈ ਦੋ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ।