ਵੱਡੀ ਖ਼ਬਰ, ਕਰੋਨਾ ਨੇ ਤੋੜੇ ਸਾਰੇ ਰਿਕਾਰਡ, 24 ਘੰਟੇ 'ਚ 25 ਹਜ਼ਾਰ ਦੇ ਕਰੀਬ ਨਵੇਂ ਮਾਮਲੇ, 613 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਲਗਾਤਾਰ ਕਰੋਨਾ ਕੇਸਾਂ ਦਾ ਕਹਿਰ ਜਾਰੀ ਹੈ। ਇਸੇ ਤਹਿਤ ਪਿਛਲੇ 24 ਘੰਟੇ ਵਿਚ ਇੱਥੇ ਹੁਣ ਤੱਕ ਦੇ ਸਭ ਤੋਂ ਵੱਧ 25 ਹਜ਼ਾਰ ਦੇ ਕਰੀਬ ਮਾਮਲੇ ਦਰਜ਼ ਹੋਏ ਹਨ।

Covid19

ਨਵੀਂ ਦਿੱਲੀ : ਦੇਸ਼ ਵਿਚ ਲਗਾਤਾਰ ਕਰੋਨਾ ਕੇਸਾਂ ਦਾ ਕਹਿਰ ਜਾਰੀ ਹੈ। ਇਸੇ ਤਹਿਤ ਪਿਛਲੇ 24  ਘੰਟੇ ਵਿਚ ਇੱਥੇ ਹੁਣ ਤੱਕ ਦੇ ਸਭ ਤੋਂ ਵੱਧ 25 ਹਜ਼ਾਰ ਦੇ ਕਰੀਬ ਮਾਮਲੇ ਦਰਜ਼ ਹੋਏ ਹਨ। ਉਧਰ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ 24,805 ਨਵੇਂ ਮਾਮਲੇ ਦਰਜ਼ ਹੋਏ ਹਨ ਅਤੇ 613 ਲੋਕਾਂ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਦੇਸ਼ ਵਿਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਕੁੱਲ ਗਿਣਤੀ 6 ਲੱਖ 73 ਹਜ਼ਾਰ 165 ਹੋ ਗਈ ਹੈ ਅਤੇ ਹੁਣ ਤੱਕ 19,268 ਮੌਤਾਂ ਹੋ ਚੁੱਕੀਆਂ ਹਨ।

ਇਸ ਤਰ੍ਹਾਂ ਹੀ ਹੁਣ ਦੇਸ਼ ਵਿਚ 2,44,814 ਐਕਟਿਵ ਮਾਮਲੇ ਚੱਲ ਰਹੇ ਹਨ। ਉੱਥੇ ਹੀ ਰਾਹਤ ਦੀ ਗੱਲ ਇਹ ਵੀ ਹੈ ਕਿ ਹੁਣ ਤੱਕ ਦੇਸ਼ ਵਿਚ 4,09,082 ਲੋਕ ਸਿਹਤਯਾਬ ਹੋ ਕੇ ਘਰ ਪਰਤ ਚੁੱਕੇ ਹਨ। ਦੇਸ਼ ਵਿਚ ਕਰੋਨਾ ਦੇ ਰਿਕਵਰੀ ਰੇਟ ਵਿਚ ਵੀ ਪਹਿਲਾਂ ਨਾਲੋਂ ਕਾਫੀ ਸੁਧਾਰ ਆਇਆ ਹੈ। ਇਸ ਸਮੇਂ ਇਹ ਵੱਧ ਕੇ 60.77 ਫੀਸਦੀ ਹੋ ਗਿਆ ਹੈ।

ਦੱਸ ਦੱਈਏ ਕਿ ਦੇਸ਼ ਵਿਚ ਕਰੋਨਾ ਕੇਸਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ। ਜਿੱਥੇ ਪਿਛਲੇ 24 ਘੰਟੇ ਵਿਚ 7074 ਨਵੇਂ ਮਾਮਲੇ ਦਰਜ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਇਸ ਸਮੇਂ ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ।

ਉੱਥੇ ਹੀ ਦੁਨੀਆਂ ਭਰ ਦੇ ਵੱਡੇ-ਵੱਡੇ ਵਿਗਿਆਨੀ ਤੇ ਡਾਕਟਰ ਇਸ ਦੀ ਵੈਕਸੀਨ ਤਿਆਰ ਕਰਨ ਵਿਚ ਲੱਗੇ ਹੋਏ ਹਨ, ਪਰ ਹਾਲੇ ਤੱਕ ਕੋਈ ਨੂੰ ਵੀ ਇਸ ਵਿਚ ਸਫਲਤਾ ਹਾਸਲ ਨਹੀਂ ਹੋਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।