ਪੰਜਾਬ ਤੋਂ ਬਾਅਦ ਹੁਣ ਹਰਿਆਣਾ ਕਾਂਗਰਸ ’ਚ ਵਿਵਾਦ: ਕੁਮਾਰੀ ਸ਼ੈਲਜਾ ਨੂੰ ਹਟਾਉਣ ’ਤੇ ਅੜੇ ਹੁੱਡਾ ਸਮਰਥਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬ ਤੋਂ ਬਾਅਦ ਹੁਣ ਹਰਿਆਣਾ ਕਾਂਗਰਸ ਦੇ ਨੇਤਾਵਾਂ ਵਿਚ ਵਿਵਾਦ ਵਧਦਾ ਜਾ ਰਿਹਾ ਹੈ। ਇਹ ਵਿਵਾਦ ਹੁਣ ਰਾਸ਼ਟਰੀ ਸੰਗਠਨ ਸਕੱਤਰ ਕੇਸੀ ਵੇਣੂਗੋਪਾਲ ਕੋਲ ਪਹੁੰਚ ਚੁਕਿਆ ਹੈ।

Haryana congress MLAs to meet KC Venugopal

ਚੰਡੀਗੜ੍ਹ: ਪੰਜਾਬ ਤੋਂ ਬਾਅਦ ਹੁਣ ਹਰਿਆਣਾ ਕਾਂਗਰਸ ( Haryana Pradesh Congress Committee,) ਦੇ ਨੇਤਾਵਾਂ ਵਿਚ ਵਿਵਾਦ ਵਧਦਾ ਜਾ ਰਿਹਾ ਹੈ। ਖ਼ਬਰਾਂ ਅਨੁਸਾਰ ਹਰਿਆਣਾ ਕਾਂਗਰਸ ਦਾ ਵਿਵਾਦ ਹੁਣ ਰਾਸ਼ਟਰੀ ਸੰਗਠਨ ਸਕੱਤਰ ਕੇਸੀ ਵੇਣੂਗੋਪਾਲ (K. C. Venugopal) ਕੋਲ ਪਹੁੰਚ ਚੁਕਿਆ ਹੈ। ਇਸ ਮਾਮਲੇ ’ਤੇ ਸੋਮਵਾਰ ਨੂੰ ਹਰਿਆਣਾ ਕਾਂਗਰਸ ਦੇ ਵਿਧਾਇਕਾਂ ਦੀ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਹੋ ਸਕਦੀ ਹੈ। ਇਸ ਤੋਂ ਪਹਿਲਾਂ ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ (Selja Kumari) ਵੱਲੋਂ ਵੀ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਕੀਤੀ ਗਈ ਸੀ।

ਹੋਰ ਪੜ੍ਹੋ: ਇਸ ਰਾਜ ਵਿਚ ਅੱਜ ਤੋਂ ਖੁੱਲ੍ਹਣਗੇ ਸਿਨੇਮਾ ਹਾਲ, ਜਿੰਮ ਪਰ ਵਿਦਿਅਕ ਅਦਾਰੇ ਰਹਿਣਗੇ ਬੰਦ

ਦਰਅਸਲ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ (Bhupinder Singh Hooda) ਦੇ ਸਮਰਥਕ 19 ਵਿਧਾਇਕਾਂ ਦਾ ਕਹਿਣਾ ਹੈ ਕਿ ਮੌਜੂਦਾ ਸਿਆਸੀ ਹਲਾਤਾਂ ਦੇ ਚਲਦਿਆਂ ਹਰਿਆਣਾ ਕਾਂਗਰਸ ਨੂੰ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ। ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਪ੍ਰਦੇਸ਼ ਪ੍ਰਧਾਨ ਕੁਮਾਰੀ ਸ਼ੈਲਜਾ ਨੂੰ ਹਟਾ ਕੇ ਸਾਬਕਾ ਸੀਐਮ ਭੁਪਿੰਦਰ ਸਿੰਘ ਹੁੱਡਾ ਨੂੰ ਕਾਂਗਰਸ ਦੀ ਕਮਾਨ ਸੌਂਪੀ ਜਾਵੇ। ਇਸ ਦੇ ਲਈ ਵਿਧਾਇਕਾਂ ਨੇ ਰਾਜ ਕਾਂਗਰਸ ਦੇ ਕਮਜ਼ੋਰ ਸੰਗਠਨ ਤੇ ਸਾਬਕਾ ਸੀਐਮ ਓਮ ਪ੍ਰਕਾਸ਼ ਚੌਟਾਲਾ ਦੀ ਰਿਹਾਈ ਨੂੰ ਅਧਾਰ ਬਣਾਇਆ ਹੈ।

ਹੋਰ ਪੜ੍ਹੋ: ਮਿਹਨਤਾਂ ਨੂੰ ਰੰਗਭਾਗ, ਮਜ਼ਦੂਰ ਦੀ ਧੀ ਬਣੀ ਅੰਤਰਰਾਸ਼ਟਰੀ ਹਾਕੀ ਖਿਡਾਰਨ

ਉਹਨਾਂ ਕਿਹਾ ਕਿ ਕਿਸਾਨ ਅੰਦੋਲਨ (Farmers Protest) ਅਤੇ ਚੌਟਾਲਾ ਦੀ ਰਿਹਾਈ ਤੋਂ ਬਾਅਦ ਵੀ ਜੇਕਰ ਕਾਂਗਰਸ (Congress) ਦੀ ਕਮਾਨ ਸਾਬਕਾ ਸੀਐਮ ਹੁੱਡਾ ਕੋਲ ਨਹੀਂ ਆਈ ਤਾਂ ਇਹ ਸਥਿਤੀ ਪਾਰਟੀ ਲਈ ਮੁਸ਼ਕਿਲ ਭਰੀ ਹੋ ਸਕਦੀ ਹੈ। ਉਧਰ ਕਾਂਗਰਸ ਪ੍ਰਦੇਸ਼ ਪ੍ਰਧਾਨ ਕੁਮਾਰੀ ਸ਼ੈਲਜਾ ਦਾ ਕਹਿਣਾ ਹੈ ਕਿ ਮੇਰੀਆਂ ਰਗਾਂ ਵਿਚ ਕਾਂਗਰਸੀ ਖੂਨ ਹੈ, ਹੋ ਸਕਦਾ ਹੈ ਕਿ ਕੁਝ ਲੋਕਾਂ ਦੀਆਂ ਰਗਾਂ ਵਿਚ ਘੱਟ ਕਾਂਗਰਸੀ ਖੂਨ ਹੋਵੇ। ਕਾਂਗਰਸ ਵੱਡਾ ਸਮੁੰਦਰ ਹੈ। ਨੇਤਾ ਆਉਂਦੇ ਜਾਂਦੇ ਰਹਿੰਦੇ ਹਨ। ਮੈਂ ਜਨਮ ਤੋਂ ਹੀ ਕਾਂਗਰਸੀ ਹਾਂ। ਮੇਰੇ ਪੁਰਖਿਆਂ ਨੇ ਕਦੀ ਕਾਂਗਰਸ ਨਹੀਂ ਛੱਡੀ।

ਹੋਰ ਪੜ੍ਹੋ: ਹੁਣ ਭਾਰਤ ਦੀ ਇਕ ਹੋਰ ਧੀ ਕਰੇਗੀ ਪੁਲਾੜ ਦੀ ਯਾਤਰਾ

ਦੱਸ ਦੇਈਏ ਕਿ ਜਦੋਂ ਤੋਂ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਹੁੱਡਾ ਸਮਰਥਕਾਂ ਦੀ ਸੂਚੀ ਤੋਂ ਬਿਨਾਂ ਰਾਜ ਦੀ ਟੀਮ ਨੂੰ ਆਖਰੀ ਰੂਪ ਦੇ ਕੇ ਹਾਈ ਕਮਾਨ ਨੂੰ ਭੇਜਣ ਦਾ ਫੈਸਲਾ ਕੀਤਾ ਹੈ, ਉਦੋਂ ਤੋਂ ਹੁੱਡਾ ਸਮਰਥਕ ਵਿਧਾਇਕਾਂ ਨੇ ਰਾਜ ਇੰਚਾਰਜ ਵਿਵੇਕ ਬਾਂਸਲ ਅਤੇ ਸੰਗਠਨ ਜਨਰਲ ਸਕੱਤਰ ਨੂੰ ਮਿਲਣ ਦਾ ਫੈਸਲਾ ਕੀਤਾ ਹੈ। ਵਿਵੇਕ ਬਾਂਸਲ ਨੇ ਵੀਰਵਾਰ ਨੂੰ ਦਿੱਲੀ ਵਿਚ ਇਹਨਾਂ ਵਿਧਾਇਕਾਂ ਨੂੰ ਮਿਲਣ ਲਈ ਸਮਾਂ ਦਿੱਤਾ ਸੀ। ਵਿਧਾਇਕਾਂ ਨੇ ਕੁਮਾਰੀ ਸ਼ੈਲਜਾ ’ਤੇ ਵਿਧਾਇਕਾਂ ਦੀ ਅਣਦੇਖੀ ਦਾ ਆਰੋਪ ਲਗਾਉਂਦੇ ਹੋਏ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਭੁਪਿੰਦਰ ਸਿੰਘ ਹੁੱਡਾ ਨੇ ਸਾਰੇ ਵਿਧਾਇਕਾਂ ਨੂੰ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚਣ ਦੀ ਹਦਾਇਤ ਦਿੱਤੀ ਸੀ।