ਟਰਾਂਸਜੈਂਡਰਾਂ ਦੇ ਸੈਕਸ ਚੇਂਜ ਸਰਜਰੀ ਦਾ ਖਰਚ ਚੁੱਕੇਗੀ ਕੇਰਲ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਸਰਕਾਰ ਹੁਣ ਟਰਾਂਸਜੈਂਡਰ ਸਮਾਜ ਲਈ ਸੈਕਸ ਚੇਂਜ ਨੂੰ ਲੈ ਕੇ ਨਵੀਂ ਯੋਜਨਾ ਲਿਆਈ ਹੈ।

Kerala to pay for sex change surgeries of transgenders

ਤੀਰੁਵਨੰਤਪੁਰਮ, ਕੇਰਲ ਸਰਕਾਰ ਹੁਣ ਟਰਾਂਸਜੈਂਡਰ ਸਮਾਜ ਲਈ ਸੈਕਸ ਚੇਂਜ ਨੂੰ ਲੈ ਕੇ ਨਵੀਂ ਯੋਜਨਾ ਲਿਆਈ ਹੈ। ਇਸ ਦੇ ਅਨੁਸਾਰ ਸਰਕਾਰ ਸੈਕਸ ਬਦਲਵਾਉਣ ਵਾਲੇ ਹਰ ਇੱਕ ਟਰਾਂਸਜੈਂਡਰ ਨੂੰ 2 ਲੱਖ ਰੁਪਏ ਹਸਪਤਾਲ ਖਰਚ ਦੇਵੇਗੀ। ਇੰਨਾ ਹੀ ਨਹੀਂ, ਜੋ ਟਰਾਂਸਜੈਂਡਰ ਆਪਣਾ ਪਹਿਲਾਂ ਤੋਂ ਸੈਕਸ ਚੇਂਜ ਕਰਵਾ ਚੁੱਕੇ ਹਨ, ਉਹ ਵੀ ਇਸ ਰਕਮ ਲਈ ਅਰਜ਼ੀ ਦੇ ਸਕਣਗੇ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੈਨ ਨੇ ਆਪਣੇ ਫੇਸਬੁਕ ਪੇਜ ਉੱਤੇ ਇਹ ਫੈਸਲਾ ਪੋਸਟ ਕਰਕੇ ਇਸ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਜੋ ਟਰਾਂਸਜੈਂਡਰ ਚਾਹੁੰਦਾ ਹੈ ਕਿ ਉਹ ਸਰਜਰੀ ਕਰਵਾਕੇ ਮੇਲ ਜਾਂ ਫੀਮੇਲ ਬਣੇ,