ਦੁਬਈ 'ਚ ਨਾ ਮਿਲੀ ਨੌਕਰੀ ਤਾਂ ਪੈਸੇ ਉਧਾਰ ਲੈ ਕੀਤਾ ਇਹ ਕੰਮ, ਬਣਿਆ ਕਰੋੜਪਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਮਤ ਕਦੋਂ ਕਿਸ 'ਤੇ ਦਿਆਲ ਹੋ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ ਹੈ। ਅਜਿਹਾ ਹੀ ਹੋਇਆ ਇੱਕ ਭਾਰਤੀ ਕਿਸਾਨ ਦੇ ਨਾਲ।

Farmer borrows money from wife buys lottery becomes crorepati

ਦੁਬਈ:  ਕਿਸਮਤ ਕਦੋਂ ਕਿਸ 'ਤੇ ਦਿਆਲ ਹੋ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ ਹੈ। ਅਜਿਹਾ ਹੀ ਹੋਇਆ ਇੱਕ ਭਾਰਤੀ ਕਿਸਾਨ ਦੇ ਨਾਲ। ਉਹ ਨੌਕਰੀ ਦੀ ਭਾਲ ' ਦੁਬਈ ਗਿਆ ਸੀ। ਉੱਥੇ ਉਸਨੂੰ ਕੰਮ ਨਹੀਂ ਮਿਲਿਆ ਤਾਂ ਉਹ ਨਿਰਾਸ਼ ਹੋ ਭਾਰਤ ਵਾਪਸ ਆਇਆ ਪਰ ਕੁਝ ਹੀ ਦਿਨ ਬਾਅਦ ਉਸਨੂੰ ਇੱਕ ਖੁਸ਼ਖਬਰੀ ਮਿਲੀ ਕਿ ਉਸਨੇ ਇੱਕ 27.86 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਇਸ ਲਾਟਰੀ ਦੀ ਟਿਕਟ ਉਨ੍ਹਾਂ ਨੇ ਆਪਣੀ ਪਤਨੀ ਤੋਂ ਪੈਸੇ ਉਧਾਰ ਲੈ ਕੇ ਖਰੀਦੀ ਸੀ ਤੇ ਉਸ ਦੀ ਕਿਸਮਤ ਖੁੱਲ੍ਹ ਗਈ। 

ਜਾਣਕਾਰੀ ਮੁਤਾਬਕ ਹੈਦਰਾਬਾਦ ਦੇ ਰਹਿਣ ਵਾਲੇ ਵਿਲਾਸ ਕਿਕੱਲਾ ਨੇ ਲਾਟਰੀ ਵਿੱਚ 28 ਕਰੋੜ ਰੁਪਏ ਦਿੱਤੇ। ਰਿਕੱਲਾ ਤੇ ਉਸ ਦੀ ਪਤਨੀ ਕਿਸਾਨ ਹਨ ਤੇ ਆਪਣੀ ਫਸਲ ਉਗਾ ਕੇ ਗੁਜ਼ਾਰਾ ਚਲਾਉਂਦੇ ਹਨ। ਰਿਪੋਰਟ ਮੁਤਾਬਕ ਦੁਬਈ ਵਿੱਚ ਨੌਕਰੀ ਨਾ ਮਿਲਣ ਤੋਂ ਬਾਅਦ ਰਿਕੱਲਾ 45 ਦਿਨ ਪਹਿਲਾਂ ਹੀ ਭਾਰਤ ਪਰਤ ਆਇਆ ਸੀ। ਰਿਕੱਲਾ ਨੂੰ ਸ਼ਨੀਵਾਰ ਨੂੰ ਦੱਸਿਆ ਕਿ ਉਸ ਨੂੰ ਲਾਟਰੀ ਵਿੱਚ ਵੱਡੀ ਰਕਮ ਮਿਲੀ ਹੈ। ਇੱਥੇ ਰੌਚਕ ਗੱਲ ਇਹ ਹੈ ਕਿ ਲਾਟਰੀ ਦੀ ਟਿਕਟ ਵੀ ਉਸ ਨੇ ਖ਼ੁਦ ਨਹੀਂ ਖਰੀਦੀ ਬਲਕਿ ਆਪਣੇ ਦੋਸਤ ਨੂੰ ਖਰੀਦਣ ਲਈ ਕਿਹਾ ਸੀ।

ਨਿਜ਼ਾਮਾਬਾਦ ਜ਼ਿਲ੍ਹੇ ਦੇ ਪਿੰਡ ਜਕਰਨਪੱਲੀ ਦੇ ਰਹਿਣ ਵਾਲੇ ਵਿਲਾਸ ਰਿਕੱਲਾ ਦੀਆਂ ਦੋ ਧੀਆਂ ਹਨ। ਉਹ ਯੂਏਈ ਵਿੱਚ ਦੋ ਸਾਲ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ। ਇਸ ਵਿੱਚ ਦੁਬਈ ਸ਼ਾਪਿੰਗ ਫੈਸਟੀਵਲ ਦਾ ਲਾਟਰੀ ਟਿਕਟ ਵੀ ਸ਼ਾਮਲ ਹੈ। ਨੌਕਰੀ ਨਾ ਰਹਿਣ ਤੋਂ ਬਾਅਦ ਉਸ ਨੇ ਆਪਣੀ ਪਤਨੀ ਤੋਂ 20,000 ਰੁਪਏ ਉਧਾਰ ਲਏ ਅਤੇ ਆਪਣੇ ਦੋਸਤ ਰਵੀ ਨੂੰ ਲਾਟਰੀ ਦੀ ਟਿਕਟ ਖਰੀਦਣ ਲਈ ਕਿਹਾ। ਰਵੀ ਆਬੂਧਾਬੀ ਵਿੱਚ ਹੀ ਕੰਮ ਕਰਦਾ ਹੈ। ਰਵੀ ਨੇ ਰਿਕੱਲਾ ਦੇ ਨਾਂ ਤੋਂ ਤਿੰਨ ਟਿਕਟਾਂ ਖਰੀਦੀਆਂ ਸਨ। ਰਿਕੱਲਾ ਨੇ ਕਿਹਾ ਕਿ ਇਸ ਖ਼ੁਸ਼ੀ ਦੀ ਅਸਲੀ ਵਜ੍ਹਾ ਉਸ ਦੀ ਪਤਨੀ ਹੈ, ਜਿਸ ਨੇ ਉਸ ਨੂੰ ਪੈਸੇ ਉਧਾਰ ਦਿੱਤੇ ਸੀ।