ਖੇਤੀ ਕਾਨੂੰਨਾਂ ਤੇ ਪੇਗਾਸਸ ਮਾਮਲੇ ਵਿਰੁੱਧ ਯੂਥ ਕਾਂਗਰਸ ਦਾ ਪ੍ਰਦਰਸ਼ਨ, 589 ਵਿਅਕਤੀ ਹਿਰਾਸਤ ਵਿਚ ਲਏ
ਯੂਥ ਕਾਂਗਰਸ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਾਂਗਰਸ ਸੰਸਦ ਮੈਂਬਰ ਦਿਗਵਿਜੇ ਸਿੰਘ ਅਤੇ ਰਮਿਆ ਹਰੀਦਾਸ ਸਮੇਤ 589 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ।
ਨਵੀਂ ਦਿੱਲੀ: ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਅਤੇ ਪੇਗਾਸਸ ਜਾਸੂਸੀ ਮਾਮਲੇ ਸਮੇਤ ਵੱਖ-ਵੱਖ ਮੁੱਦਿਆਂ ਵਿਰੁੱਧ ਭਾਰਤੀ ਯੂਥ ਕਾਂਗਰਸ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਾਂਗਰਸ ਸੰਸਦ ਮੈਂਬਰ ਦਿਗਵਿਜੇ ਸਿੰਘ ਅਤੇ ਰਮਿਆ ਹਰੀਦਾਸ ਸਮੇਤ 589 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ।
ਹੋਰ ਪੜ੍ਹੋ: ਪਾਕਿਸਤਾਨ 'ਚ ਮੰਦਰ ਦੀ ਭੰਨ-ਤੋੜ ਦਾ ਮਾਮਲਾ: ਭਾਰਤ ਨੇ ਪਾਕਿ ਹਾਈ ਕਮਿਸ਼ਨ ਦੇ ਇੰਚਾਰਜ ਨੂੰ ਕੀਤਾ ਤਲਬ
ਪੁਲਿਸ ਨੇ ਦੱਸਿਆ ਕਿ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਵਿਚ ਚਾਰ ਕਾਂਗਰਸੀ ਵਿਧਾਇਕ- ਰਾਜਸਥਾਨ ਤੋਂ ਗਣੇਸ਼ ਘੋਗਰਾ, ਕੇਰਲਾ ਤੋਂ ਸ਼ਫੀ ਪਰਮਬਿਲ, ਮੱਧ ਪ੍ਰਦੇਸ਼ ਤੋਂ ਵਿਪਿਨ ਵਾਨਖੇੜੇ ਅਤੇ ਭਿਲਾਈ, ਛੱਤੀਸਗੜ੍ਹ ਦੇ ਦੇਵੇਂਦਰ ਯਾਦਵ ਸ਼ਾਮਲ ਹਨ। ਦਰਅਸਲ ਭਾਰਤੀ ਯੂਥ ਕਾਂਗਰਸ (ਆਈਵਾਈਸੀ) ਦੇ ਵਰਕਰਾਂ ਨੇ ਮਹਿੰਗਾਈ, ਬੇਰੁਜ਼ਗਾਰੀ, ਤਿੰਨ "ਕਾਲੇ" ਖੇਤੀਬਾੜੀ ਕਾਨੂੰਨਾਂ ਅਤੇ ਪੇਗਾਸਸ ਜਾਸੂਸੀ ਘੁਟਾਲੇ ਵਿਰੁੱਧ "ਸੰਸਦ ਘਿਰਾਓ" ਦਾ ਆਯੋਜਨ ਕੀਤਾ ਸੀ।
ਹੋਰ ਪੜ੍ਹੋ: ਤਿਹਾੜ ਜੇਲ੍ਹ ਵਿਚ ਸੁਸ਼ੀਲ ਕੁਮਾਰ ਨੇ ਦੇਖਿਆ ਰਵੀ ਦਹੀਆ ਦਾ ਮੁਕਾਬਲਾ, ਹਾਰ ਦੇਖ ਕੇ ਹੋਏ ਭਾਵੁਕ
ਇਸ ਮੌਕੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਪਹੁੰਚੇ ਸਨ। ਉਹਨਾਂ ਨੇ ਭਾਜਪਾ 'ਤੇ ਚਰਚਾ ਤੋਂ ਭੱਜਣ ਅਤੇ ਸੰਸਦ 'ਚ ਬਿੱਲ ਪਾਸ ਕਰਨ ਦਾ ਆਰੋਪ ਲਗਾਇਆ। ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਜੰਤਰ-ਮੰਤਰ ਰੋਡ ਤੋਂ ਮਾਰਚ ਸ਼ੁਰੂ ਕੀਤਾ ਅਤੇ ਉਹਨਾਂ ਨੂੰ 6 ਰਾਇਸੀਨਾ ਰੋਡ ਨੇੜੇ ਹਿਰਾਸਤ ਵਿਚ ਲਿਆ ਗਿਆ ਪਰ ਬਾਅਦ ਵਿਚ ਉਹਨਾਂ ਨੂੰ ਛੱਡ ਦਿੱਤਾ ਗਿਆ।
ਹੋਰ ਪੜ੍ਹੋ: ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਤੇ ਨਾਮਵਰ ਸ਼ਖਸੀਅਤਾਂ ਦੇ ਨਾਂ 'ਤੇ ਰੱਖੇ ਗਏ 14 ਹੋਰ ਸਕੂਲਾਂ ਦੇ ਨਾਂ
ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਕਿਹਾ, "ਉਹਨਾਂ (ਪੁਲਿਸ) ਨੇ ਸਾਨੂੰ ਦੱਸਿਆ ਕਿ ਆਯੋਜਕ ਨੂੰ ਕੋਈ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।" ਡਿਪਟੀ ਪੁਲਿਸ ਕਮਿਸ਼ਨਰ (ਨਵੀਂ ਦਿੱਲੀ) ਦੀਪਕ ਯਾਦਵ ਨੇ ਕਿਹਾ, “ਭਾਰਤੀ ਯੂਥ ਕਾਂਗਰਸ ਵੱਲੋਂ ਆਯੋਜਿਤ ਵਿਰੋਧ ਪ੍ਰਦਰਸ਼ਨ ਦੌਰਾਨ ਅੱਜ 28 ਔਰਤਾਂ, ਦੋ ਸੰਸਦ ਮੈਂਬਰਾਂ ਅਤੇ ਚਾਰ ਵਿਧਾਇਕਾਂ ਸਮੇਤ ਕੁੱਲ 589 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਆਰਗੇਨਾਈਜ਼ਰ, ਆਈਵਾਈਸੀ ਪ੍ਰਧਾਨ ਸ੍ਰੀਨਿਵਾਸ ਬੀਵੀ ਨੂੰ ਵਿਰੋਧ ਮਾਰਚ ਕੱਢਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਸੀ’।