ਮੁੰਬਈ ਵਿੱਚ ਮਹਿਸੂਸ ਕੀਤੇ ਗਏ 2.7 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਵਿੱਚ 12 ਘੰਟਿਆਂ ਵਿੱਚ ਲਗਾਤਾਰ ਦੂਜੀ ਵਾਰ ਭੁਚਾਲ ਆਇਆ......

Earthquake

ਮੁੰਬਈ: ਮਹਾਰਾਸ਼ਟਰ ਵਿੱਚ 12 ਘੰਟਿਆਂ ਵਿੱਚ ਲਗਾਤਾਰ ਦੂਜੀ ਵਾਰ ਭੁਚਾਲ ਆਇਆ। ਸ਼ਨੀਵਾਰ ਸਵੇਰੇ ਉੱਤਰੀ ਮੁੰਬਈ ਵਿੱਚ ਭੂਚਾਲ ਆਇਆ। ਜਿਸ ਕਾਰਨ ਲੋਕ ਘਰਾਂ ਤੋਂ ਬਾਹਰ ਚਲੇ ਗਏ।

ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 2.7 ਮਾਪੀ ਗਈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਤ ਦੇ ਬਾਰਾਂ ਵਜੇ ਮਹਾਰਾਸ਼ਟਰ ਦੇ ਨਾਸਿਕ ਵਿੱਚ ਦੋ ਵਾਰ ਭੂਚਾਲ ਆਇਆ ਸੀ।

ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4 ਮਾਪੀ ਗਈ ਸੀ। ਲਗਾਤਾਰ ਦੋ ਵਾਰ  ਭੁਚਾਲ ਦੇ ਝਟਕਿਆਂ ਨੇ ਨਾਸਿਕ ਦੇ ਲੋਕਾਂ ਨੂੰ ਡਰਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਨਾਸਿਕ ਵਿੱਚ ਰਾਤ ਦੇ ਬਾਰਾਂ ਵਜੇ ਭੂਚਾਲ ਦੇ ਦੋ ਝਟਕੇ  ਮਹਿਸੂਸ ਕੀਤੇ ਗਏ।

ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4 ਮਾਪੀ ਗਈ ਸੀ। ਪਿਛਲੇ 12 ਘੰਟਿਆਂ ਵਿੱਚ, ਭੁਚਾਲ ਦੇ ਲਗਾਤਾਰ 3 ਝਟਕਿਆ ਨੇ ਮਹਾਰਾਸ਼ਟਰ ਦੇ ਲੋਕਾਂ ਨੂੰ ਡਰਾ ਦਿੱਤਾ ਹੈ। ਇਨ੍ਹਾਂ ਤਿੰਨਾਂ ਭੁਚਾਲਾਂ ਵਿਚ ਕਿਸੇ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। 

ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਦੇ ਅਨੁਸਾਰ, ਪਿਛਲੇ ਮਹੀਨੇ ਮਹਾਰਾਸ਼ਟਰ ਦੇ ਪਾਲਘਰ ਵਿੱਚ ਹਲਕੇ ਝਟਕੇ ਮਹਿਸੂਸ ਕੀਤੇ ਗਏ। ਜਿਸਦੀ ਤੀਬਰਤਾ 2.8 ਮਾਪੀ ਗਈ। ਹਾਲਾਂਕਿ, ਭੂਚਾਲ ਵਿੱਚ ਵੀ ਕਿਸੇ ਜਾਨੀ ਜਾਂ ਨੁਕਸਾਨ ਦੀ ਖ਼ਬਰ ਨਹੀਂ ਹੈ।