ਰਾਜਨਾਥ ਸਿੰਘ ਦੀ ਚੀਨ ਨੂੰ ਚੇਤਾਵਨੀ : 'ਐਲ.ਏ.ਸੀ 'ਤੇ ਸਥਿਤੀ ਬਦਲਣ ਦੀ ਇਕ ਪਾਸੜ ਕੋਸ਼ਿਸ਼ ਨਾ ਕਰੇ'

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਐਲ.ਏ.ਸੀ. 'ਤੇ ਫ਼ੌਜੀਆਂ ਦੀ ਵੱਡੀ ਗਿਣਤੀ 'ਚ ਤੈਨਾਤੀ ਦੁਵੱਲੇ ਸਮਝੌਤੇ ਦੀ ਉਲੰਘਣਾ ਹੈ

Rajnath Singh

ਨਵੀਂ ਦਿੱਲੀ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਅਪਣੇ ਚੀਨੀ ਹਮਰੁਤਬਾ ਜਨਰਲ ਵੇਈ ਫੇਂਗੀ ਨੂੰ ਸਪਸ਼ਟ ਸੰਦੇਸ਼ ਦਿਤਾ ਕਿ ਚੀਨ ਅਸਲ ਕੰਟਰੋਲ ਲਾਈਨ (ਐਲ.ਏ.ਸੀ.) ਦਾ ਸਖ਼ਤੀ ਨਾਲ ਸਨਮਾਨ ਕਰੇ ਅਤੇ ਸਥਿਤੀ ਨੂੰ ਬਦਲਣ ਦੀ ਇਕ ਪਾਸੜ ਕੋਸ਼ਿਸ਼ ਨਾ ਕਰੇ। ਉਨ੍ਹਾਂ ਜ਼ੋਰ ਦੇ ਕਿ ਕਿਹਾ ਕਿ ਭਾਰਤ ਅਪਣੀ ਪ੍ਰਭੁਸੱਤਾ ਅਤੇ ਅਖੰਡਤਾ ਦੀ ਰਖਿਆ ਕਰਨ ਲਈ ਵਚਨਬੱਧ ਹੈ।  ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।

ਮਈ ਦੀ ਸ਼ੁਰੂਆਤ 'ਚ ਪੂਰਬੀ ਲੱਦਾਖ਼ 'ਚ ਐਲ.ਏ.ਸੀ. 'ਤੇ ਪੈਦਾ ਹੋਏ ਤਣਾਅ ਦੇ ਬਾਅਦ ਦੋਵੇਂ ਦੇਸ਼ਾ ਵਿਚਾਲੇ ਪਹਿਲੀ ਉੱਚ ਪੱਧਰੀ ਆਹਮੋ-ਸਾਹਮਣੇ ਬੈਠਕ  'ਚ ਰਖਿਆ ਮੰਤਰੀ ਨੇ ਇਹ ਸੰਦੇਸ਼ ਦਿਤਾ। ਰਾਜਨਾਥ ਅਤੇ ਵੇਈ ਵਿਚਾਲੇ ਇਹ ਬੈਠਕ ਸ਼ੁਕਰਵਾਰ ਸ਼ਾਮ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੀ ਰਖਿਆ ਮੰਤਰੀ ਪੱਧਰ ਦੀ ਬੈਠਕ ਮਾਸਕੋ 'ਚ ਹੋਈ ਅਤੇ ਇਹ ਲਗਭਗ 2 ਘੰਟੇ 20 ਮਿੰਟ ਤਕ ਚੱਲੀ।

ਅਧਿਕਾਰੀਆਂ ਨੇ ਦਸਿਆ ਕਿ ਰਾਜਨਾਥ ਸਿੰਘ ਨੇ ਅਪਣੇ ਚੀਨੀ ਹਮਰੁਤਬਾ ਨੂੰ ਸਪਸ਼ਟ ਕੀਤਾ ਕਿ ਮੌਜੂਦਾ ਹਾਲਾਤ ਨੂੰ ਜ਼ਿੰਮੇਦਾਰੀ ਨਾਲ ਸੁਲਝਾਉਣ ਦੀ ਜ਼ਰੂਰਤ ਹੈ ਅਤੇ ਦੋਹਾਂ ਪੱਖਾ ਵਲੋਂ ਅੱਗੇ ਕੋਈ ਅਜਿਹਾ ਕਦਮ ਨਹੀਂ ਚੁਕਿਆ ਜਾਣਾ ਚਾਹੀਦਾ ਜਿਸ ਨਾਲ ਮਾਮਲਾ ਹੋਰ ਗੰਭੀਰ ਹੋ ਜਾਵੇ ਅਤੇ ਸਰਹੱਦ 'ਤੇ ਤਣਾਅ ਵਧੇ। ਉਨ੍ਹਾਂ ਮੁਤਾਬਕ ਸਿੰਘ ਨੇ ਵੇਈ ਤੋਂ ਕਿਹਾ ਕਿ ਚੀਨੀ ਫੌਜੀਆਂ ਦਾ ਕਦਮ ਜਿਵੇਂ ਵੱਡੀ ਗਿਣਤੀ 'ਚ ਫੌਜੀਆਂ ਦੀ ਤੈਨਾਤੀ, ਹਮਲਾਵਰ ਰਵਈਆ ਅਤੇ ਸਥਿਤੀ ਨੂੰ ਬਦਲਣ ਦੀ ਇਕ ਪਾਸੜ ਕੋਸ਼ਿਸ਼, ਦੁਵੱਲੇ ਸਮਝੌਤੇ ਦੀ ਉਲੰਘਣਾ ਹੈ।

ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਦੋਨਾਂ ਪੱਖਾਂ ਨੂੰ ਡਿਪਲੋਮੈਟ ਅਤੇ ਫ਼ੌਜ ਰਾਹੀਂ ਚਰਚਾ ਜਾਰੀ ਰਖਣੀ ਚਾਹੀਦੀ ਹੈ ਤਾਕਿ ਐਲ.ਏ.ਸੀ. 'ਤੇ ਜ਼ਲਦ ਤੋਂ ਜ਼ਲਤ ਫ਼ੌਜੀਆਂ ਦੀ ਪੁਰਾਣੀ ਸਥਿਤੀ 'ਚ ਪੂਰੀ ਤਰ੍ਹਾਂ ਵਾਪਸੀ ਅਤੇ ਤਣਾਅ ਨੂੰ ਘਟਾਉਣ ਲਈ ਯਕੀਨੀ ਕੀਤਾ ਜਾ ਸਕੇ। ਰਖਿਆ ਮੰਤਰੀ ਨੇ ਅਪਣੇ ਚੀਨੀ ਹਮਰੁਤਬਾ ਤੋਂ ਕਿਹਾ ਕਿ ਦੋਨਾਂ ਦੇਸ਼ਾਂ ਨੂੰ ਸਰਹੱਦੀ ਇਲਾਕਿਆ 'ਚ ਸ਼ਾਂਤੀ ਬਣਾਏ ਰਖਣ ਅਤੇ ਤਣਾਅ ਘੱਟ ਕਰਨ ਲਈ ਆਗੂਆਂ ਵਿਚਕਾਰ ਬਣੀ ਸਹਿਮਤੀ ਤੋਂ ਮਾਰਗਦਰਸ਼ਨ ਲੈਣਾ ਚਾਹੀਦਾ ਜੋ ਦੋਨਾਂ ਪੱਖਾਂ ਦੇ ਅੱਗੇ ਦੇ ਵਿਕਾਸ ਲਈ ਜ਼ਰੂਰੀ ਹੈ ਅਤੇ ਮਤਭੇਦਾਂ ਨੂੰ ਜੰਗ 'ਚ ਤਬਦੀਲ ਨਹੀਂ ਹੋਣ ਦੇਣਾ ਚਾਹੀਦਾ।

ਐਲਏਸੀ 'ਤੇ ਹੋਈ ਗਤੀਵਿਧੀਆਂ ਬਾਰੇ ਰਖਿਆ ਮੰਤਰੀ 'ਤੇ ਅਪਣਾ ਰੁਖ ਸਪਸ਼ਟ ਕੀਤਾ : ਅਧਿਕਾਰੀਆਂ ਨੇ ਦਸਿਆ ਕਿ ਗੱਲਬਾਤ ਦੌਰਾਨ ਸਿੰਘ ਨੇ ਵਿਸ਼ੇਸ਼ ਤੌਰ 'ਤੇ ਪਿਛਲੇ ਕੁਝ ਮਹੀਨਿਆਂ 'ਚ ਪੂਰਬੀ ਲੱਦਾਖ਼ ਦੀ ਗਲਵਾਨ ਘਾਟੀ ਸਮੇਤ ਐਲਏਸੀ 'ਤੇ ਹੋਈ ਗਤੀਵਿਧੀਆਂ ਬਾਰੇ 'ਚ ਭਾਰਤ ਦਾ ਰੁਖ ਸਪਸ਼ਟ ਕੀਤਾ। ਉਨ੍ਹਾਂ ਦਸਿਆ ਕਿ ਸਿੰਘ ਨੇ ਸਾਫ਼ ਕੀਤਾ ਕਿ ਭਾਰਤੀ ਫ਼ੌਜੀਆਂ ਨੇ ਸਰਹੱਦ ਪ੍ਰਬੰਧ ਦੇ ਮਾਮਲਿਆਂ 'ਚ ਹਮੇਸ਼ਾ ਬਹੁਤ ਹੀ ਜ਼ਿੰਮੇਦਾਰ ਰੁਖ ਅਪਣਾਇਆ ਹੈ, ਪਰ ਨਾਲ ਹੀ ਭਾਰਤ ਦੀ ਪ੍ਰਭੁਸੱਤਾ ਅਤੇ ਅਖੰਡਤਾ ਦੀ ਰਖਿਆ ਦੀ ਵਚਨਬੱਧਤਾ ਨੂੰ ਲੈ ਕੇ ਵੀ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਹੇ।