Viral Video: ਕਲੀਨਿਕ ਵਿਚ ਬੈਠੇ ਮਰੀਜ਼ ਨੂੰ ਪਿਆ ਦਿਲ ਦਾ ਦੌਰਾ, ਡਾਕਟਰ ਨੇ ਇੰਝ ਬਚਾਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਡਾਕਟਰ ਨੂੰ ਅਸਲੀ ਹੀਰੋ ਕਹਿ ਰਿਹਾ ਹੈ।

Kolhapur Cardiologist Dr Arjun Adnaik Restarts Patient’s Heart After He Suddenly Suffers Heart Attack

This video shows an example of a real life hero living in our midst. Dr. Arjun Adnaik, one of the best cardiologists, from Kolhapur saving a patient's life. I applaud such honourable and virtuous heroes. pic.twitter.com/Gd9U2ubldJ


ਨਵੀਂ ਦਿੱਲੀ:  ਸੋਸ਼ਲ ਮੀਡੀਆ ’ਤੇ ਇਕ ਡਾਕਟਰ ਅਤੇ ਮਰੀਜ਼ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿਚ ਕੋਲ੍ਹਾਪੁਰ ਦੇ ਇਕ ਮਸ਼ਹੂਰ ਡਾਕਟਰ ਦੇ ਕਲੀਨਿਕ ਵਿਚ ਬੈਠੇ ਮਰੀਜ਼ ਨੂੰ ਦਿਲ ਦਾ ਦੌਰਾ ਪੈਂਦਾ ਹੈ, ਇਸ ਦੌਰਾਨ ਅਚਾਨਕ ਹੀ ਡਾਕਟਕ ਉਸ ਨੂੰ ਮੌਤ ਦੇ ਮੂੰਹ ’ਚੋਂ ਵਾਪਸ ਲੈ ਆਉਂਦਾ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਡਾਕਟਰ ਨੂੰ ਅਸਲੀ ਹੀਰੋ ਕਹਿ ਰਿਹਾ ਹੈ। 37 ਸੈਕਿੰਡ ਦੇ ਇਸ ਵੀਡੀਓ ਨੂੰ ਭਾਜਪਾ ਦੇ ਸੰਸਦ ਮੈਂਬਰ ਧਨੰਜੇ ਮਹਾਦਿਕ ਨੇ ਟਵਿਟਰ ’ਤੇ ਸ਼ੇਅਰ ਕੀਤਾ ਹੈ।