ਭਾਰਤ ਅਤੇ ਪਾਕਿਸਤਾਨੀ ਸੈਨਿਕਾਂ ਵਿਚਕਾਰ ਭਾਰੀ ਗੋਲੀਬਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ - ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਕੰਟਰੋਲ ਲਾਈਨ ਦੇ ਨੇੜੇ ਵੀਰਵਾਰ ਨੂੰ ਭਾਰਤੀ ਅਤੇ ਪਾਕਿਸਤਾਨੀ ਸੈਨਿਕਾਂ 'ਚ ਭਾਰੀ ਗੋਲੀਬਾਰੀ ਹੋਈ। ਇਸ ਨਾਲ ਆਲੇ ਦੁਆਲੇ ਰਹਿਣ ...

Firing at LOC

ਪੁੰਛ : ਜੰਮੂ - ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਕੰਟਰੋਲ ਲਾਈਨ ਦੇ ਨੇੜੇ ਵੀਰਵਾਰ ਨੂੰ ਭਾਰਤੀ ਅਤੇ ਪਾਕਿਸਤਾਨੀ ਸੈਨਿਕਾਂ 'ਚ ਭਾਰੀ ਗੋਲੀਬਾਰੀ ਹੋਈ। ਇਸ ਨਾਲ ਆਲੇ ਦੁਆਲੇ ਰਹਿਣ ਵਾਲੇ ਨਾਗਰਿਕਾਂ ਵਿਚ ਹਫੜਾ ਦਫ਼ੜੀ ਮੱਚ ਗਈ। ਰੱਖਿਆ ਸੂਤਰਾਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਕੰਟਰੋਲ ਲਾਈਨ ਦੇ ਗੁਲਪੁਰ ਸੈਕਟਰ ਵਿਚ ਭਾਰਤੀ ਚੌਕੀਆਂ ਦੇ ਨਾਲ - ਨਾਲ ਨਾਗਰਿਕ ਠਿਕਾਣੀਆਂ 'ਤੇ ਵੀ ਬਿਨਾਂ ਉਕਸਾਵੇ ਦੇ ਗੋਲੀਬਾਰੀ ਕੀਤੀ। 

ਸੂਤਰਾਂ ਦੇ ਮੁਤਾਬਕ, ਪਾਕਿਸਤਾਨੀ ਸੈਨਿਕਾਂ ਨੇ ਸਵੈਕਰ, ਛੋਟੇ ਹਥਿਆਰਾਂ ਅਤੇ ਮੋਰਟਾਰ ਦਾ ਪ੍ਰਯੋਗ ਕੀਤਾ। ਸਾਡੀ ਚੌਕੀਆਂ ਨੇ ਵੀ ਜ਼ੋਰਦਾਰ ਅਤੇ ਪਰਭਾਵੀ ਤਰੀਕੇ ਨਾਲ ਜਵਾਬੀ ਕਾਰਵਾਈ ਕੀਤੀ। ਸੂਤਰਾਂ ਨੇ ਕਿਹਾ ਕਿ ਇਲਾਕੇ ਵਿਚ ਭਾਰੀ ਗੋਲੀਬਾਰੀ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਖੇਤਰ ਵਿਚ ਪਾਕਿਸਤਾਨ ਤੋਂ ਆਏ ਦਿਨ ਫਾਇਰਿੰਗ ਦੀਆਂ ਘਟਨਾਵਾਂ ਆਉਂਦੀਆਂ ਰਹਿੰਦੀਆਂ ਹਨ। 

ਬੀਤੇ ਐਤਵਾਰ ਨੂੰ ਪਾਕਿਸਤਾਨ ਦੇ ਇਕ ਹੈਲੀਕਾਪਟਰ ਪੁੰਛ ਜਿਲ੍ਹੇ ਵਿਚ ਕੰਟਰੋਲ ਲਾਈਨ 'ਤੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਸੀ। ਸਫੇਦ ਰੰਗ ਦੇ ਹੈਲੀਕਾਪਟਰ ਨੇ ਗੂਲਪੁਰ ਖੇਤਰ ਵਿਚ ਸਰਹੱਦ ਦੇ ਇਸ ਪਾਸੇ ਐਂਟਰੀ ਕੀਤੀ ਸੀ।  ਫੌਜ ਵਲੋਂ ਹੈਲੀਕਾਪਟਰ 'ਤੇ ਫਾਇਰ ਕੀਤੇ ਜਾਣ ਤੋਂ ਬਾਅਦ ਹੈਲੀਕਾਪਟਰ ਪਰਤ ਗਿਆ ਸੀ।