ਸੜਕ ‘ਤੇ ਹੋਰਡਿੰਗ ਡਿੱਗਣ ਨਾਲ 3 ਲੋਕਾਂ ਦੀ ਮੌਤ, 9 ਜਖ਼ਮੀ ਕਈਂ ਹੇਠ ਦੱਬੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਂਰਾਸ਼ਟਰ ਦੇ ਪੁਣੇ ਦੇ ਸ਼ਿਵਾ ਜੀ ਨਗਰ ਖੇਤਰ ਵਿਚ ਇਕ ਹੋਰਡਿੰਗ ਦੇ ਸੜਕ ‘ਤੇ ਡਿੱਗਣ ਨਾਲ ਵੱਡਾ ਹਾਦਸਾ ਹੋ ਗਿਆ ਹੈ..

Flex Banner Beside Railway Station Of Shivaji Nagar

ਪੁਣੇ : ਮਹਾਂਰਾਸ਼ਟਰ ਦੇ ਪੁਣੇ ਦੇ ਸ਼ਿਵਾ ਜੀ ਨਗਰ ਖੇਤਰ ਵਿਚ ਇਕ ਹੋਰਡਿੰਗ ਦੇ ਸੜਕ ‘ਤੇ ਡਿੱਗਣ ਨਾਲ ਵੱਡਾ ਹਾਦਸਾ ਹੋ ਗਿਆ ਹੈ। ਇਹ ਹਾਦਸਾ ਰੇਲਵੇ ਸਟੇਸ਼ਨ ਦੇ ਨੇੜੇ ਹੋਇਆ ਹੈ। ਅਤੇ ਇਸ ਦੁਰਘਟਨਾ ‘ਚ ਤਿੰਨ ਲੋਕਾਂ ਦੇ ਮਾਰੇ ਜਾਣ ਅਤੇ 9 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਹੋਰਡਿੰਗ ਐਨਾ ਵੱਡਾ ਸੀ ਕਿ ਇਸ ਦੇ ਹੇਠ 7 ਆਟੋ ਰਿਕਸ਼ਾ ਅਤੇ ਕਈ ਵਾਹਨ ਦੱਬ ਗਏ ਦਸਿਆ ਜਾ ਰਿਹਾ ਹੈ ਕਿ ਇਹ ਹੋਰਡਿੰਗ ਰੇਲਵੇ ਦੀ ਥਾਂ ‘ਤੇ ਲੱਗਿਆ ਹੋਇਆ ਸੀ।

ਅਜਿਹਾ ਮੰਨਿਆ ਜਾਂਦਾ ਹੈ ਕਿ ਲੋੜੀਂਦੇ ਸੁਰੱਖਿਆ ਇੰਤਜ਼ਾਮਾਂ ਤੋਂ ਬਿਨ੍ਹਾ ਹੋਰਡਿੰਗ ਲਗਾਉਣ ਦੇ ਕਾਰਨ ਇਹ ਹਾਦਸਾ ਹੋਇਆ ਹੈ। ਇਸ ਹੋਰਡਿੰਗ ਦੇ ਹੇਠ ਦੱਬਣ ਨਾਲ ਆਟੋ ਰਿਕਸ਼ਾ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਫਾਇਰ ਬ੍ਰਿਗੇਡ ਅਤੇ ਰੇਲਵੇ ਪੁਲਿਸ ਮੌਕੇ ‘ਤੇ ਪਹੁੰਚ ਕੇ ਬਚਾ ਕਾਰਜ਼ ‘ਚ ਰੁਝੀ ਹੈ। ਜਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਪੁਣੇ 27 ਸਤੰਬਰ ਨੂੰ ਵੀ ਇਕ ਹਾਦਸੇ ਦੀ ਖ਼ਬਰ ਸੁਰਖੀਆਂ ਵਿਚ ਰਹੀ ਸੀ।

ਇਥੇ ਮੂਠਾ ਨਹਿਰ ਦੀ ਕੰਧ ‘ਚ ਤ੍ਰੇੜ ਆਉਣ ਤੋਂ ਬਾਅਦ ਮਹਾਰਾਸ਼ਟਰ ‘ਚ ਪੁਣੇ ਜਿਲ੍ਹੇ ਦੇ ਕਈ ਰਿਹਾਇਸ਼ੀ ਇਲਾਕੇ ਪਾਣੀ ਨਾਲ ਭਰ ਗਏ ਸੀ। ਇਸ ਦੌਰਾਨ ਕਈ ਵਾਹਨ ਹਾਦਸਾਗ੍ਰਸਤ ਹੋਏ ਸੀ। ਸਿੰਚਾਈ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਹਿਰ ਦੇ ਖੱਬੇ ਪਾਸੇ ਤੱਟ ਦੀ ਕੰਧ ਤੋਂ ਸਵੇਰੇ 15 ਮੀਟਰ ਦੀ ਤ੍ਰੇੜ ਪੈ ਗਈ ਸੀ। ਜਿਸ ਨਾਲ ਲੋਕ ਬਸਾਹਤ ਖੇਤਰ ਦਾਂਡੇਕਰ ਪੁਲ ਅਤੇ ਸਿੰਘਗੜ੍ਹ ਰੋਡ ਇਲਾਕੇ ‘ਚ ਪਾਣੀ ਆ ਗਿਆ ਸੀ।