ਰੂਸ ਅਤੇ ਭਾਰਤ ‘ਚ ਹੋਣ ਵਾਲੀ ਐਸ-400 ਡੀਲ, ਜਿਹੜੀ ਵਧਾਏਗੀ ਭਾਰਤੀ ਹਵਾਈ ਸੈਨਾ ਦੀ ਤਾਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ-ਰੂਸ ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੋ ਦਿਨਾਂ ਦੀ ਯਾਤਰਾ 'ਤੇ ਦਿੱਲੀ ਪਹੁੰਚ ਚੁੱਕੇ ਹਨ

S-400 Triumf

ਨਵੀਂ ਦਿੱਲੀ : ਭਾਰਤ-ਰੂਸ ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੋ ਦਿਨਾਂ ਦੀ ਯਾਤਰਾ 'ਤੇ ਦਿੱਲੀ ਪਹੁੰਚ ਚੁੱਕੇ ਹਨ। ਪੁਤਿਨ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਵਾਲੇ ਹਨ। ਦੋਨਾਂ ਨੇਤਾਵਾਂ ਦੀ ਇਸ ਮੁਲਾਕਾਤ 'ਚ ਕਈ ਅਹਿਮ ਮੁੱਦਿਆਂ 'ਤੇ ਗੱਲ-ਬਾਤ ਹੋਵੇਗੀ, ਪਰ ਪੂਰੇ ਵਿਸ਼ਵ ਦੀ ਨਿਗਾਹਾਂ ਐਸ-400 ਮਿਜ਼ਾਇਲ ਸੌਦੇ 'ਤੇ ਟੀਕੀਆਂ ਹੋਈਆਂ ਹਨ। ਰੂਸ ਨੇ ਪੁਤਿਨ ਦੀ ਭਾਰਤ ਯਾਤਰਾ ਸ਼ੁਰੂ ਹੋਣ ਨਾਲ ਇਕ ਦਿਨ ਪਹਿਲਾਂ ਹੀ ਇਹ ਘੋਸ਼ਣਾ ਕੀਤੀ ਸੀ , ਇਸ ਸੌਦੇ 'ਤੇ ਦਸਤਖ਼ਤ ਕਰਨਾ ਪੁਤਿਨ ਦੀ ਯਾਤਰਾ ਦਾ ਮੁੱਖ ਉਦੇਸ਼ ਹੈ।

ਭਾਰਤ ਦੇ ਲਈ ਇਹ ਸਿਸਟਮ ਕਿਨ੍ਹਾ ਜਰੂਰੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਦੇ ਹਰ ਇਤਰਾਜ਼ ਨੂੰ ਨੁਕਾਰ ਕਰ ਦਿੱਤਾ ਹੈ। ਜਦੋਂ ਕਿ ਇਸ ਸਮੇਂ ਭਾਰਤ ਅਤੇ ਅਮਰੀਕਾ ਦੇ ਸੈਨਿਕ ਸੰਬੰਧ ਲਗਾਤਾਰ ਮਜ਼ਬੂਤ ਹੋ ਰਹੇ ਹਨ। ਉਥੇ ਚੀਨ ਦੀ ਹਵਾਈ ਤਾਕਤ 'ਚ ਜਬਰਦਸਤ ਵਾਧਾ ਹੋਇਆ ਹੈ। ਹਾਲ ਹੀ ਵਿਚ ਉਹਨਾਂ ਨੇ ਤਿੱਬਤ ਦੇ ਨਵੇਂ ਏਅਰਬੇਸ ਬਣਾਏ ਹਨ। ਅਤੇ ਉਥੇ ਫਾਇਟਰ ਜੈਟਸ ਦੀ ਸਥਾਈ ਤੈਨਾਤੀ ਸ਼ੁਰੂ ਕਰ ਦਿਤੀ ਹੈ। ਚੀਨ ਦੀ ਮਿਜ਼ਾਇਲ ਸਮਰੱਥਾ ਵੀ ਬਹੁਤ ਅਸਰਦਾਰ ਹੈ। ਮਤਲਬ ਫ਼ਿਲਹਾਲ ਭਾਰਤ ਦੀ ਹਵਾਈ ਸੁਰੱਖਿਆ ਕਾਫ਼ੀ ਕਮਜ਼ੋਰ ਹਾਲਤ ‘ਚ ਹੈ।

ਭਾਰਤ ਦੇ ਲਈ ਐਸ-400 ਦੀ ਡੀਲ ਦੀ ਲੋੜ ਹੈ, ਤਾਂਕਿ ਭਾਰਤੀ ਹਵਾਈ ਸੈਨਾ ਹਮਲਿਆਂ ‘ਚ ਬਚਾਅ ਦੀ ਸਮਰੱਥਾ ਨੂੰ ਵਧਾਇਆ ਜਾ ਸਕੇ। ਇਸ ਮਿਜ਼ਾਇਲ ਸਿਸਟਮ ਦਾ ਪੂਰਾ ਨਾਂ ਐਸ-400 ਟ੍ਰਿਮਫ਼ ਹੈ। ਜਿਸ ਨੂੰ ਨਾਟੋ ਦੇਸ਼ਾਂ ‘ਚ ਐਸਏ-21 ਗ੍ਰੋਲਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਲੰਮੀ ਦੂਰੀ ਦੀ ਜ਼ਮੀਨ ਤੋਂ ਲੈ ਕੇ ਹਵਾ ‘ਚ ਮਾਰ ਕਰਨ ਵਾਲੀ ਮਿਜ਼ਾਇਲ ਸਿਸਟਮ ਹੈ। ਜਿਸ ਨੂੰ ਰੂਸ ਨੇ ਬਣਾਇਆ ਹੈ। ਐਸ-400 ਦਾ ਸਭ ਤੋਂ ਪਹਿਲਾ ਸਾਲ 2007 ‘ਚ ਉਪਯੋਗ ਹੋਇਆ ਸੀ ਜਿਹੜਾ ਕਿ ਐਸ-300 ਦਾ ਅਪਡੇਟਡ ਵਰਜ਼ਨ ਹੈ। ਸਾਲ 2015 ਤੋਂ ਭਾਰਤ-ਰੂਸ ‘ਚ ਇਸ ਮਿਜ਼ਾਇਲ ਸਿਸਟਮ ਦੀ ਡੀਲ ਨੂੰ ਲੈ ਕੇ ਗੱਲ-ਬਾਤ ਚਲ ਰਹੀ ਹੈ।

ਕਈ ਦੇਸ਼ ਰੂਸ ਤੋਂ ਇਹ ਸਿਸਟਮ ਖਰੀਦਣਾ ਚਾਹੁੰਦੇ ਹਨ ਕਿਉਂਕਿ ਇਸ ਨੂੰ ਅਮਰੀਕਾ ਦੇ ਥਾਡ (ਟਰਮੀਨਲ ਹਾਈ ਅਲਟੀਟਿਊਡ ਏਰੀਆ ਡਿਫੈਂਸ) ਸਿਸਟਮ ਤੋਂ ਬਾਹਰ ਮੰਨਿਆ ਜਾਂਦਾ ਹੈ। ਇਸ ਮਿਜ਼ਾਇਲ ‘ਚ ਕਈਂ ਸਿਸਟਮ ਇਕਦਮ ਲੱਗੇ ਹੋਣ ਦਾ ਕਾਰਨ ਇਸ ਦੀ ਰਣਨੀਤਿਕ ਯੋਗਤਾ ਕਾਫ਼ੀ ਮਜ਼ਬੂਤ ਮੰਨੀ ਜਾਂਦੀ ਹੈ। ਵੱਖ-ਵੱਖ ਕੰਮ ਕਰਨ ਵਾਲੇ ਕਈ ਰਾਡਾਰ, ਖ਼ੁਦ ਨਿਸ਼ਾਨੇ ਨੂੰ ਨਿਸ਼ਾਨਬੱਧ ਕਰਨ ਵਾਲੀ ਐਂਟੀ ਏਅਰਕ੍ਰਾਫਟ ਸਿਸਟਮ, ਲਾਂਚਰ, ਕਮਾਂਡ ਅਤੇ ਕੰਟਰੋਲ ਸੈਂਟਰ ਲਗਾਤਾਰ ਹੋਣ ਦੇ ਕਾਰਨ ਐਸ-400 ਦੀ ਦੁਨੀਆਂ ‘ਚ ਕਾਫ਼ੀ ਮੰਗ ਹੈ। ਭਾਰਤ, ਰੂਸ ਦੇ ਲਗਭਗ 5.5 ਬਿਲੀਅਨ ਅਮਰੀਕੀ ਡਾਲਰ ਕੀਮਤ ‘ਚ ਐਸ-400 ਦੀ ਪੰਜ ਰੈਜ਼ੀਮੈਂਟ ਖ਼ਰੀਦ ਰਿਹਾ ਹੈ।

ਹਰ ਰੈਜੀਮੈਂਟ ‘ਚ ਕੁਲ 16 ਟਰੱਕ ਹੁੰਦੇ ਹਨ, ਜਿਹਨਾਂ ‘ਚ 2 ਲਾਂਚਰ ਤੋਂ ਇਲਵਾ 14 ਰਾਡਾਰ ਅਤੇ ਕੰਟਰੋਲ ਰੂਮ ਦੇ ਟਰੱਕ ਹੁੰਦੇ ਹਨ। ਐਸ-400 ਦੀ ਰੇਂਜ 400 ਕਿਲੋਮੀਟਰ ਦੀ ਰੇਂਜ ‘ਚ ਆਉਣ ਵਾਲੀ ਕਿਸੇ ਵੀ ਫਾਇਟਰ ਏਅਰਕ੍ਰਾਫਟ, ਮਿਜ਼ਾਇਲ ਜਾਂ ਹੈਲੀਕਾਪਟਰ ਨੂੰ ਸੁੱਟ ਸਕਦਾ ਹੈ। ਇਸ ਨੂੰ ਆਦੇਸ਼ ਮਿਲਣ ‘ਤੇ 5 ਮਿੰਟ ਦੇ ਅੰਦਰ ਤੈਨਾਤ ਕੀਤਾ ਜਾ ਸਕਦਾ ਹੈ ਅਤੇ ਇਹ ਇਕਦਮ 80 ਟਾਰਗੇਟਸ ਨੂੰ ਨਿਸ਼ਾਨੇ ‘ਤੇ ਲੈ ਸਕਦੀ ਹੈ। ਇਹ 600 ਕਿਲੋਮੀਟਰ ਦੀ ਦੂਰੀ ਤਕ ਹਰ ਕਿਸਮ ਦੇ ਟਾਰਗੇਟ ਦਾ ਪਿਛਾ ਕਰਨਾ ਸ਼ੁਰੂ ਕਰ ਦਿੰਦੀ ਹੈ।

ਅੰਦਾਜ਼ੇ ਮੁਤਾਬਿਕ ਸਿਰਫ਼ 3 ਰੈਜ਼ੀਮੈਂਟ ਤੈਨਾਤ ਕਰਕੇ ਪਾਕਿਸਤਾਨ ਦੇ ਵੱਲੋਂ ਕਿਸੇ ਵੀ ਹਵਾਈ ਹਮਲੇ ਤੋਂ ਬੇਫਿਕਰ ਹੋਇਆ ਜਾ ਸਕਦਾ ਹੈ। ਇਹ ਸਿਸਟਮ 70 ਡਿਗਰੀ ਤੋਂ ਲੈ ਕੇ 100 ਡਿਗਰੀ ਤਕ ਦੇ ਤਾਪਮਾਨ ‘ਤੇ ਕੰਮ ਕਰ ਸਕਦਾ ਹੈ। ਇਸ ਦੀ ਮਾਰ ਸਮਰੱਥਾ ਅਚੂਕ ਹੈ ਕਿਉਂਕਿ ਇਹ ਇਕਦਮ ਤਿੰਨ ਦਿਸ਼ਾਵਾਂ ਵਿਚ ਮਿਜ਼ਾਇਲ ਦਾਗ ਸਕਦੀ ਹੈ। 400 ਕਿਲੋਮੀਟਰ ਦੀ ਰੇਂਜ ‘ਚ ਇਕਦਮ ਕਈ ਲੜਾਕੂ ਜ਼ਹਾਜ਼, ਬੈਲਿਸਟਿਕ ਅਤੇ ਕਰੂਜ਼ ਮਿਜ਼ਾਇਲਾਂ ਅਤੇ ਡਰੋਨਾਂ ਨੂੰ ਤਬਾਹ ਕਰ ਸਕਦੀ ਹੈ।