ਅਸੀਂ ਕੋਰਟ ਦੀ ਨਹੀਂ ਮੰਨ੍ਹਾਂਗੇ, ਦੀਵਾਲੀ ਤੋਂ ਬਾਅਦ ਸ਼ੁਰੂ ਕਰਾਂਗੇ ਰਾਮ ਮੰਦਰ ਦਾ ਨਿਰਮਾਣ : ਸ਼ਿਵਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਮ ਮੰਦਰ ਨਿਰਮਾਣ ਨੂੰ ਲੈ ਕੇ ਸ਼ਿਵਸੈਨਾ ਨੇ ਸ਼ੁਕਰਵਾਰ ਨੂੰ ਵੱਡਾ ਬਿਆਨ ਦਿੱਤਾ ਹੈ

Ram Mandir

ਨਵੀਂ ਦਿੱਲੀ : ਰਾਮ ਮੰਦਰ ਨਿਰਮਾਣ ਨੂੰ ਲੈ ਕੇ ਸ਼ਿਵਸੈਨਾ ਨੇ ਸ਼ੁਕਰਵਾਰ ਨੂੰ ਵੱਡਾ ਬਿਆਨ ਦਿਤਾ ਹੈ। ਸ਼ਿਵਸੈਨਾ ਦੇ ਨੇਤਾ ਸੰਜੇ ਰਾਵਤ ਨੂੰ ਕਿਹਾ, ਜਦੋਂ ਅਯੋਧਿਆ ‘ਚ ਵਿਵਾਦਿਤ ਢਾਂਚਾ ਗਿਰਾਉਣ ਲਈ ਕੋਰਟ ਤੋਂ ਨਹੀਂ ਪੁੱਛਿਆ ਤਾਂ ਅਸੀਂ ਰਾਮ ਮੰਦਰ ਨਿਰਮਾਣ ਦੇ ਲਈ ਕੋਰਟ ਤੋਂ ਕਿਉਂ ਪੁਛੀਏ, ਉਹਨਾਂ ਨੇ ਕਿਹਾ ਰਾਮ ਮੰਦਰ ਸ਼ਰਧਾ ਦਾ ਮਾਮਲਾ ਹੈ ਦੀਵਾਲੀ ਤੋਂ ਬਾਅਦ ਲੱਖਾਂ ਸ਼ਿਵ ਸੈਨਿਕ ਮਿਲ ਕੇ ਰਾਮ ਮੰਦਰ ਨਿਰਮਾਣ ਦਾ ਕੰਮ ਸ਼ੁਰੂ ਕਰਨਗੇ। ਸ਼ੁਕਰਵਾਰ ਨੂੰ ਸ਼ਿਵਸੈਨਾ ਦੇ ਨੇਤਾ ਸੰਜੇ ਰਾਵਤ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਤ ਹੋਏ ਕਿਹਾ ਕਿ ਰਾਮ ਮੰਦਰ ਨੂੰ ਲੈ ਕੇ ਸਰਕਾਰ ਆਰਡੀਨੈਂਸ ਲਿਆਉਣ।

ਉਹਨਾਂ ਨੇ ਕਿਹਾ ਕਿ ਰਾਮ ਮੰਦਰ ‘ਤੇ ਸਰਕਾਰ ਨੂੰ ਫੈਸਲਾ ਲੈਣਾ ਹੀ ਹੋਵੇਗਾ। ਉਹਨਾਂ ਨੇ ਬੀਜੇਪੀ ‘ਤੇ ਦੋਸ਼ ਲਗਾਇਆ ਕਿ ਬੀਜੇਪੀ ਸੱਤਾ ‘ਚ ਰਾਮ ਮੰਦਰ ਨਿਰਮਾਣ ਦੇ ਨਾਂ ‘ਤੇ ਹੀ ਵੋਟ ਮੰਗ ਕੇ ਆਈ ਹੈ। ਦੱਸ ਦਈਏ ਕਿ ਸ਼ੁਕਰਵਾਰ ਨੂੰ ਹੀ ਰਾਮ ਮੰਦਰ ਮੁੱਦੇ ‘ਤੇ ਰਣਨੀਤੀ ਬਣਾਉਣ ਦੇ ਲਈ ਅੱਜ 5 ਅਕਤੂਬਰ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੀ ਅਹਿਮ ਬੈਠਕ ਦਿੱਲੀ ‘ਚ ਹੋਵੇਗੀ। ਇਹ ਬੈਠਕ ਏਆਈਐਮਪੀਐਲਬੀ ਦੀ ਲੀਗਲ ਕਮੇਟੀ ਦੀ ਹੋਵੇਗੀ। ਇਸ ਬੈਠਕ ‘ਚ ਬਾਬਰੀ ਮਸਜਿਦ ਐਕਸ਼ਨ ਕਮੇਟੀ, ਸੂਤਰੀ ਪਰਸਨਲ ਲਾਅ ਬੋਰਡ ਅਤੇ ਏਆਈਐਮਪੀਐਲਬੀ ਦੇ ਕਰੀਬ 20 ਵੱਡੇ ਵਕੀਲ ਵੀ ਸ਼ਾਮਲ ਹੋਣਗੇ।

ਇਸ ‘ਚ ਸੁਪਰੀਮ ਕੋਰਟ ‘ਚ ਅਯੋਧਿਆ ਵਿਵਾਦ ਨੂੰ ਲੈ ਕੇ ਚਲ ਰਹੀ ਸੁਣਵਾਈ ‘ਤੇ ਸੁਣਵਾਈ ਉਤੇ ਵੀ ਅਹਿਮ ਰਣਨੀਤੀ ਬਣਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਰਾਮ ਮੰਦਰ ਉਤੇ ਵਿਸ਼ਵ ਹਿੰਦੂ ਪਰਿਸ਼ਦ (ਵੀਐਚਪੀ) ਵੱਲੋਂ ਰਾਮ ਮੰਦਰ ਨੂੰ ਲੈ ਕੇ ਸ਼ੁਕਰਵਾਰ (5 ਅਕਤੂਬਰ) ਨੂੰ ਦਿੱਲੀ ‘ਚ ਸੰਤਾਂ ਨੂੰ ਉਚ ਪੱਧਰੀ ਕਮੇਟੀ ਦੀ ਬੈਠਕ ਸੱਦੀ ਗਈ ਹੈ। ਜਿਸ ‘ਚ ਦੋ ਦਰਜ਼ਨ ਤੋਂ ਵੱਧ ਪ੍ਰਮੁਖ ਸੰਤ ਹਿੱਸਾ ਲੈਣਗੇ। ਵਿਸ਼ਵ ਹਿੰਦੂ ਪਰਿਸ਼ਦ ਦੇ ਕਰਮਚਾਰੀ ਅਲੋਕ ਕੁਮਾਰ ਨੇ ਦੱਸਿਆ ਕਿ ਇਸ ‘ਚ ਦੋ ਸਲਾਹਾਂ ਨਹੀਂ ਹੈ ਕਿ ਰਾਮ ਮੰਦਰ ਦਾ ਨਿਰਮਾਣ ਹੋਵੇਗਾ। ਰਾਮ ਮੰਦਰ ਬਣੇਗਾ।

ਹੁਣ ਇਸ ਦਾ ਰਸਤਾ ਕੀ ਹੋਵੇਗਾ, ਇਸ ‘ਤੇ ਪੰਜ ਅਕਤੂਬਰ ਨੂੰ ਸੰਤਾਂ ਦੀ ਉਚ ਪੱਧਰੀ ਬੈਠਕ ਵਿਚਾਰ ਕਰੇਗੀ। ਉਹਨਾਂ ਨੇ ਕਿਹਾ ਕਿ ਅਦਾਲਤ ਸ ਮਾਮਲੇ ਦੀ ਸੁਣਵਾਈ ਕਰਕੇ ਫੈਸਲਾ ਸੁਣਾਏਗੀ, ਕਾਨੂੰਨ ਦੇ ਮਾਧਿਅਮ ਤੋਂ ਇਸ ਉਤੇ ਅੱਗੇ ਵਧਾ ਸਕਦਾ ਹੈ। ਇਹਨਾਂ ਮੁੱਦਿਆਂ ਉਤੇ ਸੰਤਾਂ ਦੀ ਬੈਠਕ ਵਿਚਾਰ ਕਰੇਗੀ। ਜੱਜ ਭੂਸ਼ਣ ਨੇ ਕਿਹਾ ਕਿ ‘ਫੈਸਲੇ ‘ਚ ਦੋ ਸਲਾਹਾਂ, ਇਕ ਮੇਰੀ ਅਤੇ ਇਕ ਮੁੱਖ ਜੱਜ ਦੀ, ਦੂਜੀ ਜੱਜ ਨਜ਼ੀਰ ਦੀ। ਮਸਜਿਦ ‘ਚ ਨਮਾਜ਼ ਪੜਨਾ ਇਸਲਾਮ ਦਾ ਅਟੁੱਟ ਹਿੱਸ ਨਹੀਂ। ਪੂਰੇ ਮਾਮਲੇ ਨੂੰ ਵੱਡੀ ਬੈਂਚ ‘ਚ ਨਹੀਂ ਭੇਜਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸਮਾਈਲ ਫਾਰੂਕੀ ਦੇ ਫੈਸਲੇ ਉਤੇ ਦੁਬਾਰਾ ਵਿਚਾਰ ਦੀ ਜਰੂਰਤ ਨਹੀਂ। ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ 29 ਅਕਤੂਬਰ ‘ਚ ਰਾਮ ਮੰਦਰ ਮਾਮਲੇ ‘ਤੇ ਸੁਣਵਾਈ ਸ਼ੁਰੂ ਹੋਵੇਗੀ।