ISRO ਨੇ ਜਾਰੀ ਕੀਤੀ ਚੰਦਰਯਾਨ-2 ਦੇ ਆਰਬੀਟਰ ਤੋਂ ਭੇਜੀ ਫੋਟੋ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਕਰਮ ਲੈਂਡਰ ਨਾਲ ਵੀ ਸੰਪਰਕ ਸਥਾਪਿਤ ਕਰਨ ਦੀ ਕੌਸ਼ਿਸ਼ ਕਰ ਰਿਹਾ ਹੈ ਇਸਰੋ

Photo sent by ISRO-released Chandra-2 Arbiter

ਨਵੀਂ ਦਿੱਲੀ:ਇਸਰੋ ਨੇ ਚੰਦਰਯਾਨ 2 ਦੇ ਆਰਬੀਟਰ ਦੁਆਰਾ ਖਿੱਚੀ ਗਈ ਇੱਕ ਫੋਟੋ ਜਾਰੀ ਕੀਤੀ ਹੈ। ਦਰਅਸਲ ਚੰਦਰਯਾਨ 2 ਦੇ ਆਰਬੀਟਰ ਅੰਦਰ ਹਾਈ ਰਿਜੋਲਿਊਸ਼ਨ ਕੈਮਰਾ ਲੱਗਿਆ ਹੋਇਆ ਹੈ ਜਿਸ ਨੇ ਇਹ ਚੰਨ ਦੀ ਸਤ੍ਹਾ ਦੀ  ਫੋਟੋ ਖਿੱਚ ਕੇ ਧਰਤੀ ਤੇ ਭੇਜੀ ਹੈ। ਇਸ ਫੋਟੋ ਵਿੱਚ ਚੰਦਰਮਾ ਦੀ ਸਤਾ ਤੇ ਵੱਡੇ ਛੋਟੇ ਗੱਡੇ ਦਿਖਾਈ ਦੇ ਰਹੇ ਹਨ।

ਜਿਸ ਤੋਂ ਬਾਅਦ ਚੰਨ ਦੀ ਹਨੇਰੀ ਸਤ੍ਹਾ ਤੇ ਪਏ ਬੇਸੁੱਧ ਵਿਕਰਮ ਲੈਂਡਰ ਨਾਲ ਸੰਪਰਕ ਸਥਾਪਿਤ ਕਰਨ ਲਈ ਵਿਗਿਆਨੀਆਂ ਵਿੱਚ ਫਿਰ ਉਮੀਦ ਜਾਗ ਪਈ ਹੈ। ਦਰਅਸਲ ਇਹ ਉਮੀਦ ਇਸ ਕਰਕੇ ਜਗੀ ਐ ਕਿਉਂਕਿ ਚੰਨ ਦੇ ਉੱਤੇ ਸ਼ਨੀਵਾਰ ਭਾਵ ਕਿ ਅੱਜ ਤੋਂ ਦਿਨ ਚੜ ਰਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਆਪਣੇ ਸੌਰ ਪੈਣਲਾ ਦੀ ਮਦਦ ਨਾਲ ਵਿਕਰਮ ਫਿਰ ਕੰਮ ਸ਼ੁਰੂ ਕਰ ਸਕਦਾ ਹੈ।

ਇਸਰੋ ਦਾ ਇਹ ਵੀ ਕਹਿਣਾ ਹੈ ਕਿ ਚੰਦਰਯਾਨ 2 ਦੇ ਆਰਬੀਟਰ ਰਾਹੀਂ ਉਹ ਸੋਡੀਐਮ, ਕੈਲਸ਼ੀਐਮ, ਐਲਿਊਨੀਐਮ, ਸਿਲੀਕੌਨ, ਟਾਈਨੇਨਿਯਮ ਅਤੇ ਲੋਹੇ ਵਰਗੇ ਮਹੱਤਵਪੂਰ ਖਣਿਜ ਤੱਤਾਂ ਦਾ ਪਤਾ ਲਗਾਉਣ ਵਿੱਚ ਜੁਟਿਆ ਹੋਇਆ ਹੈ ਅਤੇ ਉਹ ਆਪਣੇ ਤੈਅ ਮਕਸਦ ਅਨੁਸਾਰ ਵਧੀਆ ਕੰਮ ਕਰ ਰਿਹਾ ਹੈ। ਜ਼ਿਕਰਯੋਗ ਐ ਕਿ ਇਸਰੋ ਨੇ 22 ਜੁਲਾਈ ਨੂੰ ਆਪਂਣਾ ਮਿਸ਼ਨ ਚੰਦਰਯਾਨ 2 ਲਾਂਚ ਕੀਤਾ ਸੀ ਪਰ ਇਸ ਦੇ ਵਿਕਰਮ ਲੈਂਡਰ ਦੀ ਚੰਦ ਦੀ ਸਤ੍ਹਾਂ ਤੇ ਲੈਡਿੰਗ ਤੋਂ 90 ਸੈਕਿੰਡ ਪਹਿਲਾ ਧਰਤੀ ਤੋਂ ਸੰਪਰਕ ਟੁੱਟ ਗਿਆ ਸੀ ਜਿਸ ਤੋਂ ਬਾਅਦ ਹੀ ਵਿਕਰਮ ਲੈਂਡਰ ਨਾਲ ਸੰਪਰਕ ਕਰਨ ਦੀ ਕੌਸ਼ਿਸ਼ ਜਾਰੀ ਹੈ।

ਅਮਰੀਕਾ ਦੀ ਸਪੇਸ਼ ਏਜੰਸੀ ਨਾਸਾ ਨੇ ਵੀ ਵਿਕਰਮ ਲੈਂਡਰ ਦਾ ਪਤਾ ਲਗਾਉਣ ਦੀ ਕੌਸ਼ਿਸ਼ ਕੀਤੀ ਸੀ ਪਰ ਰਾਤ ਹੋਣ ਕਰਕੇ ਉਹ ਵੀ ਕਾਮਯਾਬ ਨਹੀਂ ਹੋ ਪਾਏ ਸਨ। ਖੈਰ ਹੁਣ ਵੇਖਣਾ ਹੋਵੇਗਾ ਕਿ ਇਸਰੋ ਵਿਕਰਮ ਰੋਬਰ ਨਾਲ ਸੰਪਰਕ ਸਥਾਪਿਤ ਕਰਨ ਵਿੱਚ ਕਾਮਯਾਬ ਹੋ ਪਾਉਂਦੀ ਐ ਜਾਂ ਨਹੀਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।