ਲਖੀਮਪੁਰ ਘਟਨਾ: ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ PM ਮੋਦੀ 'ਤੇ ਸਾਧਿਆ ਨਿਸ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਪੀਐਮ ਮੋਦੀ ਲਖਨਊ ਵਿਚ ਲੋਕਤੰਤਰ ਦੇ ਵਿਨਾਸ਼ਕਾਰੀ ਤਿਉਹਾਰ ਵਿਚ ਸ਼ਰੀਕ ਹੋਣ ਜਾ ਰਹੇ'

Randeep Surjewala and PM Modi

 

ਨਵੀਂ ਦਿੱਲੀ: ਲਖੀਮਪੁਰ ਹਿੰਸਾ ( Lakhimpur Incident) ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ  ਨੂੰ ਪਿੱਛੋਂ ਤੋਂ ਆ ਰਹੀਆਂ ਦੋ ਗੱਡੀਆਂ ਨੇ ਕੁਚਲ ਦਿੱਤਾ।

ਹੋਰ ਵੀ ਪੜ੍ਹੋ: ਸ਼ਾਹਰੁਖ ਦੇ ਪੁੱਤਰ ਆਰੀਅਨ ਖ਼ਾਨ ਦੇ ਹੱਕ 'ਚ ਸੋਨੂੰ ਸੂਦ ਦਾ ਟਵੀਟ, ਮੀਡੀਆ ਨੂੰ ਕਹੀ ਇਹ ਗੱਲ

 

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਨੇਤਾਵਾਂ ਨੇ ਭਾਜਪਾ ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ। ਇਸ ਕੜੀ ਵਿੱਚ, ਕਾਂਗਰਸੀ ਨੇਤਾ ਰਣਦੀਪ ਸਿੰਘ ਸੁਰਜੇਵਾਲਾ (Randeep Surjewala) ਨੇ ਵੀਡੀਓ ਸ਼ੇਅਰ ਕਰਕੇ ਟਵੀਟ ਕੀਤਾ ।

 

ਕਿਸਾਨਾਂ ਨੂੰ ਪਿੱਛੇ ਤੋਂ ਕੁਚਲਣ ਵਾਲੀ ਵੀਡੀਓ ਦੇ 36 ਘੰਟਿਆਂ ਬਾਅਦ ਵੀ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨੂੰ ਨਾ ਤਾਂ ਬਰਖ਼ਾਸਤ ਕੀਤਾ ਗਿਆ ਅਤੇ ਨਾ ਹੀ ਕਤਲ ਦਾ ਕੇਸ ਦਰਜ ਕੀਤਾ ਗਿਆ। ਜਿਸ ਤੋਂ ਸਾਬਤ ਹੁੰਦਾ ਹੈ ਕਿ ਪੀਐਮ ਮੋਦੀ ਲਖਨਊ ( Lakhimpur Incident)  ਵਿਚ ਲੋਕਤੰਤਰ ਦੇ ਵਿਨਾਸ਼ਕਾਰੀ ਤਿਉਹਾਰ ਵਿਚ ਸ਼ਰੀਕ ਹੋਣ ਜਾ ਰਹੇ ਹਨ। 

 

ਹੋਰ ਵੀ ਪੜ੍ਹੋ: ਪਟਿਆਲਾ ਦੇ ਹਲਕਾ ਸਨੌਰ ‘ਚ ਅਕਾਲੀ ਆਗੂ ਦਾ ਕਤਲ