ਬਾਹਰ ਦਾ ਦੁੱਧ ਨਾ ਪੀਣ 'ਤੇ ਬੱਚੇ ਦੀ ਮਾਂ ਨੇ ਕੀਤਾ ਸ਼ਰਮਨਾਕ ਕਾਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਔਰਤ ਦਾ ਕਹਿਣਾ ਸੀ ਕਿ ਉਸ ਦਾ ਪਤੀ ਦੀਪਕ ਬਲੂਨੀ ਸਿਡਕੁਲ ਦੀ ਇਕ ਫੈਕਟਰੀ ਵਿਚ ਕੰਮ ਕਰਦਾ ਹੈ।

Haridwar sangeeta baluni ansh police

ਹਰਿਦੁਆਰ: ਬੱਚੇ ਨੂੰ ਦੁੱਧ ਪਿਲਾਉਣ ਤੋਂ ਪਰੇਸ਼ਾਨ ਇਕ ਮਾਂ ਨੇ 6 ਮਹੀਨੇ ਦੇ ਪੁੱਤਰ ਦੀ ਹੱਤਿਆ ਕਰ ਦਿੱਤੀ। ਮਾਂ ਨੇ ਪੁੱਤਰ ਨੂੰ ਬੈਗ ਵਿਚ ਪਾ ਕੇ ਗੰਗਾ ਵਿਚ ਵਹਾਅ ਦਿੱਤਾ ਅਤੇ ਘਰ ਆ ਕੇ ਪੁੱਤ ਦੇ ਅਗਵਾ ਹੋਣ ਦੀ ਝੂਠੀ ਕਹਾਣੀ ਬਣਾ ਦਿੱਤੀ। ਪੁਲਿਸ ਨੇ ਆਰੋਪੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕਨਖ਼ਲ ਦੀ ਸਰਵਪ੍ਰਿਅ ਵਿਹਾਰ ਕਲੋਨੀ ਵਿਚ ਰਹਿਣ ਵਾਲੀ ਸੰਗੀਤਾ ਬਲੂਨੀ ਨੇ ਸ਼ਨੀਵਾਰ ਦੀ ਸ਼ਾਮ ਅਪਣੇ ਪੁੱਤਰ ਅੰਸ਼ ਦੇ ਘਰ ਤੋਂ ਗਾਇਬ ਹੋਣ ਦੀ ਸੂਚਨਾ ਦਿੱਤੀ ਸੀ। 

ਔਰਤ ਦਾ ਕਹਿਣਾ ਸੀ ਕਿ ਉਸ ਦਾ ਪਤੀ ਦੀਪਕ ਬਲੂਨੀ ਸਿਡਕੁਲ ਦੀ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਉਹ ਕਰੀਬ 3 ਵਜੇ ਅਪਣੇ ਅੰਸ਼ ਅਤੇ 3 ਸਾਲ ਦੀ ਪੁੱਤਰੀ ਨੂੰ ਘਰ ਵਿਚ ਛੱਡ ਕੇ ਕੋਲ ਹੀ ਸਥਿਤ ਡੇਅਰੀ ਤੋਂ ਦੁੱਧ ਲੈਣ ਗਈ ਸੀ। ਜਦੋਂ ਉਹ ਵਾਪਸ ਆਈ ਤਾਂ ਪੁੱਤ ਅੰਸ਼ ਘਰ ਵਿਚ ਨਹੀਂ ਸੀ। ਪੁਲਿਸ ਨੂੰ ਬੱਚੇ ਦੀ ਚੋਰੀ ਹੋਣ ਦੀ ਸੂਚਨਾ ਦਿੱਤੀ ਗਈ ਹੈ।

ਸੋਸ਼ਲ ਮੀਡੀਆ ਤੇ ਵੀ ਬੱਚੇ ਗਾਇਬ ਹੋਣ ਦੀ ਖਬਰ ਤੇਜ਼ੀ ਨਾਲ ਫੈਲੀ ਸੀ। ਪੁਲਿਸ ਨੇ ਰਾਤ ਤਕ ਪੂਰੇ ਇਲਾਕੇ ਵਿਚ ਛਾਨਬੀਣ ਕੀਤੀ। ਪੁਲਿਸ ਨੇ ਸੋਮਵਾਰ ਨੂੰ ਇਸ ਸਨਸਨੀਖੇਜ ਮਾਮਲੇ ਦਾ ਖੁਲਾਸਾ ਕੀਤਾ। ਐਸਐਸਪੀ ਸੈਂਥਿਲ ਅਬੁਦਈ ਕ੍ਰਿਸ਼ਣਰਾਜ ਐਸ ਨੇ ਦਸਿਆ ਕਿ ਇਕ ਸੀਸੀਟੀਵੀ ਫੁਟੇਜ ਵਿਚ ਸੰਗੀਤਾ ਬਲੂਨੀ ਕਾਲੇ ਰੰਗ ਦਾ ਬੈਗ ਲੈ ਕੇ ਜਾਂਦੀ ਹੋਈ ਦਿਖਾਈ ਦਿੱਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।