ਦੀਵਾਲੀ ਵਾਲੇ ਦਿਨ ਵਾਪਰਿਆ ਭਿਆਨਕ ਹਾਦਸਾ, ਸਕੂਟਰ 'ਤੇ ਰੱਖੇ ਪਟਾਕੇ ਫਟਣ ਨਾਲ ਪਿਓ-ਪੁੱਤ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੀਵਾਲੀ ਵਾਲੇ ਦਿਨ ਖੁਸ਼ੀਆਂ ਦੀਆਂ ਤਿਆਰੀਆਂ ਦੌਰਾਨ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ 'ਚ ਪਿਓ-ਪੁੱਤ ਦੀ ਮੌਤ ਹੋ ਗਈ।

Father and son dies after firecrackers loaded on scooter explode

ਪੁਡੂਚੇਰੀ: ਦੀਵਾਲੀ ਵਾਲੇ ਦਿਨ ਖੁਸ਼ੀਆਂ ਦੀਆਂ ਤਿਆਰੀਆਂ ਦੌਰਾਨ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ 'ਚ ਪਿਓ-ਪੁੱਤ ਦੀ ਮੌਤ ਹੋ ਗਈ। ਦਰਅਸਲ ਸਕੂਟੀ 'ਤੇ ਰੱਖੇ ਪਟਾਕਿਆਂ ਦੇ ਫਟਣ ਕਾਰਨ ਇਕ ਵਿਅਕਤੀ ਅਤੇ ਉਸ ਦਾ ਪੁੱਤਰ ਜ਼ਿੰਦਾ ਸੜ ਗਏ। ਇਹ ਘਟਨਾ ਵੀਰਵਾਰ ਨੂੰ ਪੁਡੂਚੇਰੀ-ਵਿਲੂਪੁਰਮ ਸਰਹੱਦ ਨੇੜੇ ਵਾਪਰੀ, ਜਦੋਂ ਦੇਸ਼ ਭਰ 'ਚ ਦੀਵਾਲੀ ਮਨਾਈ ਜਾ ਰਹੀ ਸੀ।

ਹੋਰ ਪੜ੍ਹੋ: ਕੋਰੋਨਾ ਦੌਰਾਨ ਭਰਤੀ ਕੀਤੇ ਕਾਮਿਆਂ ਨੇ ਦੀਵਾਲੀ ਮੌਕੇ ਕੱਢੀ ਰੋਸ ਰੈਲੀ

ਖ਼ਬਰਾਂ ਅਨੁਸਾਰ ਇਕ ਪਿਓ ਅਤੇ ਪੁੱਤਰ ਜਦੋਂ ਸਕੂਟਰ ’ਤੇ ਘਰ ਜਾ ਰਹੇ ਸੀ, ਉਸ ਦੌਰਾਨ ਇਹ ਹਾਦਸਾ ਵਾਪਰਿਆ। ਉਹਨਾਂ ਦੇ ਸਕੂਟਰ ’ਤੇ ਪਟਾਕਿਆਂ ਦਾ ਬੰਡਲ ਰੱਖਿਆ ਹੋਇਆ ਸੀ। ਜਦੋਂ ਉਹ ਘਰ ਵੱਲ ਜਾ ਰਹੇ ਸੀ ਤਾਂ ਰਾਸਤੇ ਵਿਚ ਹੀ ਪਟਾਕਿਆਂ ਨਾਲ ਧਮਾਕਾ ਹੋਇਆ, ਰਾਸਤੇ ਵਿਚ ਸਕੂਟਰ ਤੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ, ਜਿਸ ਨਾਲ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਹੋਰ ਪੜ੍ਹੋ: ਪੈਟਰੋਲ-ਡੀਜ਼ਲ ’ਤੇ ਲੋਕਾਂ ਨੂੰ ਰਾਹਤ ਦੇ ਸਕਦੀ ਹੈ ਪੰਜਾਬ ਸਰਕਾਰ, ਕੈਬਨਿਟ ਮੀਟਿੰਗ 'ਚ ਲੱਗੇਗੀ ਮੋਹਰ

ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਸੀਸੀਟੀਵੀ ਫੁਟੇਜ 'ਚ ਕਾਲੈਨਾਸਨ ਸਕੂਟਰ 'ਤੇ ਸਵਾਰ ਦਿਖਾਈ ਦੇ ਰਿਹਾ ਹੈ ਜਦਕਿ ਉਸ ਦਾ 7 ਸਾਲ ਦਾ ਪੁੱਤਰ ਪ੍ਰਦੀਪ ਸਕੂਟਰ ਦੇ ਅਗਲੇ ਪਾਸੇ ਰੱਖੇ ਪਟਾਕਿਆਂ ਦੇ ਬੰਡਲ 'ਤੇ ਬੈਠਾ ਹੈ। ਵੀਡੀਓ 'ਚ ਇਸ ਤੋਂ ਬਾਅਦ ਤੇਜ਼ ਰਫਤਾਰ ਸਕੂਟਰ 'ਚ ਧਮਾਕਾ ਹੁੰਦਾ ਦਿਖਾਈ ਦੇ ਰਿਹਾ ਹੈ, ਜਿਸ ਨਾਲ ਲੜਕੇ ਅਤੇ ਉਸ ਦੇ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹੋਰ ਪੜ੍ਹੋ: ਕੰਟੇਨਰ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਅੱਗੀ ਭਿਆਨਕ ਅੱਗ, ਜ਼ਿੰਦਾ ਸੜੇ ਭੈਣ-ਭਰਾ

ਘਟਨਾ 'ਚ ਤਿੰਨ ਹੋਰ ਲੋਕ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਜਵਾਹਰ ਲਾਲ ਇੰਸਟੀਚਿਊਟ ਆਫ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ 'ਚ ਦਾਖਲ ਕਰਵਾਇਆ ਗਿਆ ਹੈ। ਸਕੂਟਰ ਵਿਚ ਪਟਾਕਿਆਂ ਨਾਲ ਹੋਏ ਧਮਾਕੇ ਵਿਚ ਇਕ ਲਾਰੀ ਅਤੇ ਦੋ ਹੋਰ ਮੋਟਰਸਾਈਕਲਾਂ ਦਾ ਵੀ ਨੁਕਸਾਨ ਹੋਇਆ ਹੈ। ਘਟਨਾ ਤੋਂ ਤੁਰੰਤ ਬਾਅਦ ਵਿਲੂਪੁਰਮ ਜ਼ਿਲ੍ਹੇ ਦੇ ਡੀਆਈਜੀ ਪਾਂਡੀਅਨ ਮੌਕੇ 'ਤੇ ਪਹੁੰਚੇ। ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।