UCO Bank News: ਡਿਫ਼ਾਲਟਰਾਂ ਨੂੰ ਦੀਵਾਲੀ ਮੌਕੇ ਘਰ ਜਾ ਕੇ ਮਿਠਾਈਆਂ ਦੇ ਡੱਬੇ ਦੇਵੇਗਾ ਯੂਕੋ ਬੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

UCO Bank News: ਗਾਹਕ ਜੋ ਮੌਜੂਦਾ ਸਮੇਂ ਵਿਚ ਕਿਸੇ ਕਾਰਨ ਡਿਫ਼ਾਲਟ ਕਰ ਗਏ ਹਨ, ਉਹ ਇਕ ਸਮੇਂ ਵਿਚ ਬੈਂਕ ਦੇ ਕੀਮਤੀ ਗਾਹਕ ਸਨ -ਯੂਕੋ ਬੈਂਕ

UCO Bank News

UCO Bank News in Punjabi: ਜਨਤਕ ਖੇਤਰ ਦੇ ਸਰਕਾਰੀ ਬੈਂਕ ਯੂਕੋ ਬੈਂਕ ਦੇ ਰਿਕਵਰੀ ਵਿਭਾਗ ਨੇ ਬੈਂਕ ਦੀ ਹਰ ਬ੍ਰਾਂਚ ਦੇ ਟਾਪ-10 ਡਿਫ਼ਾਲਟਰਾਂ ਨੂੰ ਦੀਵਾਲੀ ਮੌਕੇ ਮਿਠਾਈਆਂ ਦੇ ਡੱਬੇ ਦੇਣ ਦਾ ਫ਼ੈਸਲਾ ਕੀਤਾ ਹੈ। ਬੈਂਕ ਵਲੋਂ ਜਾਰੀ ਕੀਤੀ ਗਈ ਇਕ ਅੰਦਰੂਨੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਜੋ ਗਾਹਕ ਮੌਜੂਦਾ ਸਮੇਂ ਵਿਚ ਕਿਸੇ ਕਾਰਨ ਡਿਫ਼ਾਲਟ ਕਰ ਗਏ ਹਨ, ਉਹ ਇਕ ਸਮੇਂ ਵਿਚ ਬੈਂਕ ਦੇ ਕੀਮਤੀ ਗਾਹਕ ਸਨ।

ਇਹ ਵੀ ਪੜ੍ਹੋ: Health News : ਸਰਦੀਆਂ ਵਿਚ ਇਮਿਊਨਿਟੀ ਵਧਾਉਣ ਲਈ ਅਪਣੀ ਡਾਈਟ ਵਿਚ ਸ਼ਾਮਲ ਕਰੋ ਇਹ ਚੀਜ਼ਾਂ

ਦੀਵਾਲੀ ਦੇ ਖ਼ਾਸ ਮੌਕੇ ’ਤੇ ਲਿਹਾਜ਼ਾ ਬ੍ਰਾਂਚ ਦੇ ਮੈਨੇਜਰ ਇਨ੍ਹਾਂ ਦੇ ਘਰਾਂ ਵਿਚ ਜਾਣ ਅਤੇ ਇਨ੍ਹਾਂ ਨੂੰ ਜਾ ਕੇ ਮਠਿਆਈ ਦੇ ਡੱਬੇ ਦੇ ਕੇ ਆਉਣ। ਜ਼ਿਕਰਯੋਗ ਹੈ ਕਿ ਉਂਜ ਤਾਂ ਆਮ ਤੌਰ ’ਤੇ ਬੈਂਕਾਂ ਦੇ ਮੈਨੇਜਰ ਅਪਣੇ ਚੋਟੀ ਦੇ ਗਾਹਕਾਂ ਨਾਲ ਲਗਾਤਾਰ ਰਾਬਤਾ ਰਖਦੇ ਹਨ ਅਤੇ ਤਿਉਹਾਰਾਂ ’ਤੇ ਉਨ੍ਹਾਂ ਨੂੰ ਬੈਂਕ ਵਲੋਂ ਤਿਉਹਾਰ ਦੀਆਂ ਵਧਾਈਆਂ ਵੀ ਭੇਜੀਆਂ ਜਾਂਦੀਆਂ ਹਨ ਪਰ ਯੂਕੋ ਬੈਂਕ ਨੇ ਗਾਹਕਾਂ ਦੇ ਸਨਮਾਨ ਨੂੰ ਧਿਆਨ ਵਿਚ ਰਖਦੇ ਹੋਏ ਡਿਫ਼ਾਲਟਰਾਂ ਕੋਲ ਵੀ ਸਭਿਅਕ ਢੰਗ ਨਾਲ ਜਾਣ ਅਤੇ ਤਿਉਹਾਰ ਦੀਆਂ ਵਧਾਈਆਂ ਅਤੇ ਮਠਿਆਈ ਦਾ ਡੱਬਾ ਦੇਣ ਦੀ ਸਲਾਹ ਦਿਤੀ ਹੈ।   

ਇਹ ਵੀ ਪੜ੍ਹੋ: Panthak Newspapers: ਪੰਥਕ ਅਖਬਾਰਾਂ ਦੀ ਹਰ ਔਖੀ ਘੜੀ ਵੇਲੇ ਪੰਥਕ ਜਥੇਬੰਦੀਆਂ ਤੇ ‘ਪੰਥਕਾਂ’ ਨੇ ਕਦੇ ਉਨ੍ਹਾਂ ਦਾ ਸਾਥ ਨਹੀਂ ਦਿਤਾ