ਭਜਨ ਕੀਰਤਨ ਨਾਲ ਲੋਕਾਂ ਨੂੰ ਯੋਜਨਾਵਾਂ ਦੀ ਜਾਣਕਾਰੀ ਦਿੰਦਾ ਹੈ ਇਹ ਅਧਿਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਮਿਸ਼ਨਰ ਦਾ ਅਹੁਦਾ ਸੰਭਾਲਣ ਵਾਲਾ ਅਤੇ ਪੰਜ ਜਿਲ੍ਹੀਆਂ ਦਾ ਪ੍ਰਸ਼ਾਸਨੀ ਕੰਮਕਾਜ.....

Dr Vijay Kumar Phad

ਔਰੰਗਾਬਾਦ (ਭਾਸ਼ਾ): ਕਮਿਸ਼ਨਰ ਦਾ ਅਹੁਦਾ ਸੰਭਾਲਣ ਵਾਲਾ ਅਤੇ ਪੰਜ ਜਿਲ੍ਹੀਆਂ ਦਾ ਪ੍ਰਸ਼ਾਸਨੀ ਕੰਮਕਾਜ ਦੇਖਣ ਵਾਲਾ ਅਧਿਕਾਰੀ ਦਫਤਰ ਪਹੁੰਚਣ ਤੋਂ ਬਾਅਦ ਰੂਪ ਬਦਲ ਲੈਦਾ ਹੈ। ਅਧਿਕਾਰੀ ਤੋਂ ਕੀਰਤਨਕਾਰ ਦਾ ਰੂਪ ਧਾਰਨ ਕਰਕੇ ਸ਼ਹਿਰ ਦੇ ਰਿਹਾਇਸ਼ੀ ਇਲਾਕੀਆਂ ਵਿਚ ਲੋਕਾਂ ਨੂੰ ਸਫਾਈ ਦੀ ਜਾਣਕਾਰੀ ਦਿੰਦਾ ਹੈ। ਇਸ ਵਿਅਕਤੀ ਦਾ ਨਾਮ ਹੈ ਡਾ. ਵਿਜੈ ਕੁਮਾਰ ਫਾਡ। ਪਿਛਲੇ ਪੰਜ ਸਾਲਾਂ ਤੋਂ ਔਰੰਗਾਬਾਦ ਵਿਭਾਗ ਕਮਿਸ਼ਨਰ ਵਿਚ ਕਮਿਸ਼ਨਰ ਦਾ ਅਹੁਦਾ ਸੰਭਾਲਣ ਵਾਲੇ ਡਾ. ਵਿਜੈ ਕੁਮਾਰ ਫਾਡ ਇਸ ਇਲਾਕੇ ਵਿਚ ਸਫਾਈ ਦੂਤ ਦੇ ਤੌਰ ਉਤੇ ਕਾਫ਼ੀ ਮਸ਼ਹੂਰ ਹਨ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾ. ਵਿਜੈ ਕੁਮਾਰ ਫਾਡ ਨੇ ਦੱਸਿਆ ਕਿ ਸਰਕਾਰੀ ਯੋਜਨਾ ਦੇ ਬਾਰੇ ਵਿਚ ਲੋਕਾਂ ਨੂੰ ਦੱਸਣਾ ਬਹੁਤ ਮੁਸ਼ਕਲ ਹੁੰਦਾ ਹੈ। ਭੀੜ ਨੂੰ ਇਕੱਠਾ ਕਰਨਾ ਵੀ ਮੁਸ਼ਕਲ ਹੈ ਪਰ ਭਜਨ ਕੀਰਤਨ ਦੇ ਜਰੀਏ ਲੋਕ ਅਪਣੇ ਆਪ ਜੁੜ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਦੇ ਬਾਰੇ ਵਿਚ ਦੱਸਣ ਵਿਚ ਆਸਾਨੀ ਹੁੰਦੀ ਹੈ। ਇਨ੍ਹੀਂ ਦਿਨੀਂ ਔਰੰਗਾਬਾਦ ਸ਼ਹਿਰ ਕੂੜੇ ਦੀ ਸਮੱਸਿਆ ਨਾਲ ਪਰੇਸ਼ਾਨ ਹੈ। ਹਰ ਗਲੀ-ਮੋੜ ਉਤੇ ਕੂੜਾ-ਕੂੜਾ ਪਿਆ ਹੋਇਆ ਦਿਖਾਈ ਦਿੰਦਾ ਹੈ। ਅਜਿਹੇ ਵਿਚ ਡਾ. ਵਿਜੈ ਕੁਮਾਰ ਫਾਡ ਜਦੋਂ ਅਧਿਕਾਰੀ ਤੋਂ ਕੀਰਤਨਕਾਰ ਦਾ ਰੂਪ ਧਾਰਨ ਕਰਦੇ ਹਨ ਅਤੇ ਭਜਨ ਕੀਰਤਨ ਕਰਨਾ ਸ਼ੁਰੂ ਕਰਦੇ ਹਨ

ਤਾਂ ਸੋਸਾਇਟੀ ਦੀਆਂ ਮਹਿਲਾਵਾਂ, ਪੁਰਸ਼, ਬਜੁਰਗ ਸਾਰੇ ਉਨ੍ਹਾਂ ਦੇ ਕੀਰਤਨ ਮਾਧਿਅਮ ਨਾਲ ਸਫਾਈ ਕਿਵੇਂ ਰੱਖੀ ਜਾਵੇ, ਇਸ ਦੇ ਬਾਰੇ ਵਿਚ ਸੁਣਨ ਚਲੇ ਆਉਂਦੇ ਹਨ। ਭਾਸ਼ਣ ਸੁਣਨ ਵਾਲੀ ਇਕ ਔਰਤ ਸੁਨੀਤਾ ਭਾਈ ਨੇ ਦੱਸਿਆ ਕਿ ਕਲੋਨੀ ਵਿਚ ਪਿਛਲੇ 5 ਦਿਨ ਤੋਂ ਪ੍ਰੋਗਰਾਮ ਚੱਲ ਰਹੇ ਹਨ ਜਿਸ ਵਿਚ ਵੱਖ-ਵੱਖ ਕੀਰਤਨਕਾਰ ਆਉਂਦੇ ਹਨ। ਕੱਲ ਡਾ. ਵਿਜੈ ਕੁਮਾਰ ਫਾਡ ਦਾ ਕੀਰਤਨ ਅਤੇ ਭਾਸ਼ਣ ਹੋਇਆ ਜਿਸ ਵਿਚ ਉਨ੍ਹਾਂ ਨੇ ਸਰਕਾਰੀ ਯੋਜਨਾਵਾਂ ਦੇ ਬਾਰੇ ਵਿਚ ਦੱਸਿਆ। ਇਕ ਹੋਰ ਮਹਿਲਾ ਨੇ ਕਿਹਾ ਕਿ 1995 ਬੈਚ ਦੇ ਅਫਸਰ ਵਿਜੈ ਕੁਮਾਰ ਪਿਛਲੇ 20 ਸਾਲਾਂ ਤੋਂ ਭਜਨ ਕੀਰਤਨ ਦਾ ਕੰਮ ਕਰ ਰਹੇ ਹਨ।

ਹੁਣ ਤੱਕ ਇਨ੍ਹਾਂ ਨੇ 200 ਤੋਂ ਜ਼ਿਆਦਾ ਪ੍ਰੋਗਰਾਮ ਕੀਤੇ ਹਨ। ਇਨ੍ਹਾਂ ਨੂੰ ਪ੍ਰੇਰਨਾ ਅਪਣੇ ਦਾਦਾ ਜੀ ਤੋਂ ਮਿਲੀ ਸੀ। ਸ਼ਹਿਰ ਵਿਚ ਕੀਰਤਨ ਕਰਨ ਦੇ ਨਾਲ-ਨਾਲ ਡਾ. ਵਿਜੈ ਕੁਮਾਰ ਪੇਂਡੂ ਇਲਾਕੀਆਂ ਵਿਚ ਵੀ ਪਰੇਸ਼ਾਨ ਕਿਸਾਨਾਂ ਦਾ ਮਨੋਬਲ ਵਧਾਉਣ ਅਤੇ ਕਿਸਾਨ ਆਤਮਹੱਤਿਆ ਨਹੀਂ ਕਰੇ, ਇਸ ਦੇ ਲਈ ਕੀਰਤਨ ਭਜਨ ਕਰਦੇ ਰਹਿੰਦੇ ਹਨ।