ਐਚਆਈਵੀ ਪੀੜਤ ਨੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ, ਲੋਕਾਂ ਨੇ ਖਾਲੀ ਕਰਾਈ ਝੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿੰਡ ਵਾਲਿਆਂ ਮੁਤਾਬਕ ਲਾਸ਼ ਕਿਸੇ ਆਮ ਆਦਮੀ ਦੀ ਹੁੰਦੀ ਤਾਂ ਉਹ ਪਾਣੀ ਪੀ ਲੈਂਦੇ ਪਰ ਔਰਤ ਐਚਆਈਵੀ ਪਾਜ਼ਿਟਿਵ ਸੀ। ਇਸ ਲਈ ਉਹ ਪਾਣੀ ਨਹੀਂ ਪੀਣਾ ਚਾਹੁੰਦੇ। 

Authorities draining water from the lake

ਹੁਬਲੀ, ( ਭਾਸ਼ਾ ) : ਕਰਨਾਟਕਾ ਦੇ ਹੁਬਲੀ ਸਥਿਤ ਮੋਰਾਬ ਪਿੰਡ ਵਿਚ ਇਕ ਔਰਤ ਨੇ ਝੀਲ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਝੀਲ ਦਾ ਪਾਣੀ ਪੀਣ ਤੋਂ ਇਨਕਾਰ ਕਰ ਦਿਤਾ। ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕ ਔਰਤ ਐਚਆਈਵੀ ਪਾਜ਼ਿਵਿਟ ਸੀ। ਝੀਲ ਦਾ ਪਾਣੀ ਪੀਣ ਨਾਲ ਉਹ ਬੀਮਾਰ ਹੋ ਸਕਦੇ ਹਨ। ਐਚਆਈਵੀ ਦਾ ਹਵਾਲਾ ਦਿੰਦੇ ਹੋਏ ਪਿੰਡ ਵਾਸੀਆਂ ਨੇ ਪੂਰੀ ਝੀਲ ਖਾਲੀ ਕਰਵਾਈ ਜਿਸ ਨੂੰ  ਮੁੜ ਤੋਂ ਮਾਲਾਪ੍ਰਭਾ ਨਗਰ ਦੇ ਪਾਣੀ ਨਾਲ ਭਰਾਇਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀ ਮੋਰਾਬ ਝੀਲ ਵਿਚ ਇਕ ਔਰਤ ਦੀ ਲਾਸ਼ ਮਿਲੀ।

ਇਸ ਤੋਂ ਬਾਅਦ ਲੋਕਾਂ ਵਿਚ ਇਹ ਅਫ਼ਵਾਹ ਫੈਲ ਗਈ ਕਿ ਮ੍ਰਿਤਕ ਔਰਤ ਐਚਆਈਵੀ ਪਾਜ਼ਿਟਿਵ ਸੀ। ਇੰਨਾ ਹੀ ਨਹੀਂ ਪਿੰਡ ਵਾਲਿਆਂ ਨੇ ਤੁਰਤ ਪਿੰਡ ਦੀ ਪੰਚਾਇਤ ਅਤੇ ਨਾਵਲਗੁੰਡ ਪ੍ਰਸ਼ਾਸਨ ਨੂੰ ਝੀਲ ਨੂੰ ਖਾਲੀ ਕਰਾਉਣ ਦੀ ਮੰਗ ਕੀਤੀ। ਇਸ ਤੇ ਪ੍ਰਸ਼ਾਸਨ ਨੇ ਪਾਣੀ ਦੀ ਜਾਂਚ ਕਰਾਉਣ ਦੀ ਗੱਲ ਕੀਤੀ ਪਰ ਪਿੰਡ ਵਾਲਿਆਂ ਨੇ ਇਕ ਨਾ ਮੰਨੀ। ਝੀਲ ਖਾਲੀ ਕਰਾਉਣ ਲਈ ਪ੍ਰਸ਼ਾਸਨ ਨੇ 20 ਸਾਈਫਨ ਟਿਊਬਾਂ ਅਤੇ ਚਾਰ ਮੋਟਰਾਂ ਵੀ ਇਸ ਕੰਮ ਵਿਚ ਲਗਾਈਆਂ। ਇਸ ਮਾਮਲੇ ਵਿਚ ਧਾਰਵਾੜ ਜਿਲ੍ਹਾ  ਸਿਹਤ ਅਧਿਕਾਰੀ ਡਾ. ਰਜਿੰਦਰ ਡੋਡਾਮਨੀ ਦਾ ਕਹਿਣਾ ਹੈ

ਕਿ ਐਚਆਈਵੀ ਪਾਣੀ ਨਾਲ ਨਹੀਂ ਫੈਲਦਾ। ਲੋਕ ਇਸ ਤੋਂ ਨਾ ਡਰਨ। ਪਾਣੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬਾਵਜੂਦ ਇਸ ਦੇ ਲੋਕ ਮਾਲਾਪ੍ਰਭਾ ਨਹਿਰ ਤੋਂ ਪੀਣ ਦਾ ਪਾਣੀ ਨਹੀਂ ਲੈ ਰਹੇ। ਪਾਣੀ ਦੇ ਲਈ ਲੋਕਾਂ ਨੂੰ 3 ਕਿਲੋਮੀਟਰ ਤੱਕ ਦੀ ਚੜਾਈ ਪਾਰ ਕਰਨੀ ਪੈ ਰਹੀ ਹੈ। ਪਿੰਡ ਵਾਲਿਆਂ ਦਾ ਵਤੀਰਾ ਦੇਖਦੇ ਹੋਏ ਵਿਭਾਗ ਨੂੰ ਝੀਲ ਖਾਲੀ ਕਰਾਉਣੀ ਪੈ ਰਹੀ ਹੈ। ਦੱਸ ਦਈਏ ਕਿ ਮੋਰਬਾ ਝੀਲ ਉਤਰ ਕਰਨਾਟਕ

ਸਥਿਤ ਨਾਵਲਗੁੰਡ ਇਲਾਕੇ ਦੀ ਸੱਭ ਤੋਂ ਵੱਡੀ ਝੀਲ ਹੈ ਅਤੇ ਪੀਣ ਵਾਲੇ ਪਾਣੀ ਦਾ ਇਕੋ ਇਕ ਸਾਧਨ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਔਰਤ ਦੀ ਲਾਸ਼ ਬਹੁਤ ਖਰਾਬ ਹਾਲਤ ਵਿਚ ਮਿਲੀ ਸੀ ਤੇ ਲਗਭਗ ਗਲ-ਸੜ ਗਈ ਸੀ। ਪਿੰਡ ਦੇ ਲੋਕ ਸੰਕ੍ਰਮਿਤ ਪਾਣੀ ਪੀਣਾ ਨਹੀਂ ਸੀ ਚਾਹੁੰਦੇ। ਪਿੰਡ ਵਾਲਿਆਂ ਮੁਤਾਬਕ ਲਾਸ਼ ਕਿਸੇ ਆਮ ਆਦਮੀ ਦੀ ਹੁੰਦੀ ਤਾਂ ਉਹ ਪਾਣੀ ਪੀ ਲੈਂਦੇ ਪਰ ਔਰਤ ਐਚਆਈਵੀ ਪਾਜ਼ਿਟਿਵ ਸੀ। ਇਸ ਲਈ ਉਹ ਪਾਣੀ ਨਹੀਂ ਪੀਣਾ ਚਾਹੁੰਦੇ।