ਕਰਤਾਰਪੁਰ ਸਾਹਿਬ: ਰਾਹੁਲ ਦਾ ਪੀ.ਐਮ ‘ਤੇ ਪਲਟਵਾਰ, ਕਿਹਾ-ਸਰਦਾਰ ਪਟੇਲ ਨੂੰ ਨੀਵਾਂ ਦਿਖਾ ਰਹੇ ਹਨ ਮੋਦੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਕਰਤਾਰਪੁਰ ਸਾਹਿਬ ਗੁਰਦੁਆਰਾ....
ਨਵੀਂ ਦਿੱਲੀ (ਭਾਸ਼ਾ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਕਰਤਾਰਪੁਰ ਸਾਹਿਬ ਗੁਰਦੁਆਰਾ ਨੂੰ ਲੈ ਕੇ ਟਿੱਪਣੀ ਕੀਤੀ ਸੀ। ਉਨ੍ਹਾਂ ਦੀ ਟਿੱਪਣੀ ਉਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਮੋਦੀ ਹੁਣ ਸਰਦਾਰ ਵੱਲਭਭਾਈ ਪਟੇਲ ਦੇ ਬਾਰੇ ਵਿਚ ਸਵਾਲ ਉਠਾ ਰਹੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਪਣੀ ਟਿੱਪਣੀ ਵਿਚ ਕਿਹਾ ਸੀ ਕਿ ਉਸ ਸਮੇਂ ਕਾਂਗਰਸੀ ਨੇਤਾਵਾਂ ਦੀ ਅਦੂਰਦਰਸ਼ਿਤਾ ਘਾਟ ਦੀ ਵਜ੍ਹਾ ਨਾਲ ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ਵਿਚ ਚਲਿਆ ਗਿਆ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਤੇ ਨਿਸ਼ਾਨਾ ਲਾਉਦੇਂ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜੋ ਮੋਦੀ ਜੀ ਦੇ ਮਨ ਵਿਚ ਹੈ, ਉਹ ਅਖੀਰ ਵਿਚ ਉਨ੍ਹਾਂ ਦੀ ਜੁਬਾਨ ਉਤੇ ਆ ਹੀ ਗਿਆ ਕਿ ਉਹ ਅਪਣੇ ਆਪ ਨੂੰ ਸਾਬਤ ਕਰਨ ਲਈ ਪਟੇਲ, ਗਾਂਧੀ ਸਹਿਤ ਸਾਰਿਆਂ ਨੂੰ ਹੇਠਾਂ ਦਿਖਾ ਸਕਦੇ ਹਨ। ਰਾਹੁਲ ਨੇ ਫੇਸਬੁੱਕ ਉਤੇ ਇਕ ਪੋਸਟ ਵਿਚ ਕਿਹਾ, ਹੁਣ ਪ੍ਰਧਾਨ ਮੰਤਰੀ ਮੋਦੀ ਸਰਦਾਰ ਪਟੇਲ ਉਤੇ ਸਵਾਲ ਉਠਾ ਰਹੇ ਹਨ ਕਿ ਉਸ ਸਮੇਂ ਦੇ ਨੇਤਾਵਾਂ ਦੀ ਸਮਝਦਾਰੀ ਦੀ ਕਮੀ ਦੇ ਕਾਰਨ ਕਰਤਾਰਪੁਰ ਪਾਕਿਸਤਾਨ ਵਿਚ ਚਲਾ ਗਿਆ।
ਉਨ੍ਹਾਂ ਨੇ ਕਿਹਾ, ਜੋ ਮੋਦੀ ਜੀ ਦੇ ਮਨ ਵਿਚ ਹੈ, ਉਹ ਅੰਤ ਸਮੇਂ ਉਨ੍ਹਾਂ ਦੀ ਜੁਬਾਨ ਉਤੇ ਆ ਹੀ ਗਿਆ ਕਿ ਉਹ ਅਪਣੇ ਆਪ ਨੂੰ ਸਾਬਤ ਕਰਨ ਲਈ ਪਟੇਲ, ਗਾਂਧੀ ਸਹਿਤ ਸਾਰਿਆਂ ਨੂੰ ਹੇਠਾਂ ਦਿਖਾ ਸਕਦੇ ਹਨ। ਮੋਦੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਕਰਤਾਰਪੁਰ ਸਾਹਿਬ ਗੁਰਦਵਾਰਿਆ ਕਾਂਗਰਸ ਦੇ ਨੇਤਾਵਾਂ ਦੀ ਸਮਝਦਾਰੀ ਦੀ ਕਮੀ ਦੇ ਕਾਰਨ ਪਾਕਿਸਤਾਨ ਵਿਚ ਚਲਾ ਗਿਆ। ਉਨ੍ਹਾਂ ਨੇ ਕਿਹਾ ਸੀ ਕਿ ਕਾਂਗਰਸ ਦੀਆਂ ਗਲਤੀਆਂ ਨੂੰ ਸੁਧਾਰਨਾ ਉਨ੍ਹਾਂ ਦੀ ਨਿਤੀਆਂ ਹਨ।