ਅੱਜ ਰੱਖਿਆ ਜਾਵੇਗਾ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ, ਭਾਰਤ-ਪਾਕਿ ਸਬੰਧ ਹੋਣਗੇ ਮਜਬੂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ-ਪਾਕਿਸਤਾਨ ਦੀ ਦੋਸਤੀ ਦੀ ਨਵੀਂ ਕੜੀ ਨੂੰ ਜੋੜਨ ਵਾਲੇ ਕਰਤਾਰਪੁਰ ਸਾਹਿਬ ਸੜਕ ਗਲਿਆਰੇ ਦੀ...

Kartarpur Sahib

ਨਵੀਂ ਦਿੱਲੀ (ਪੀਟੀਆਈ) : ਭਾਰਤ-ਪਾਕਿਸਤਾਨ ਦੀ ਦੋਸਤੀ ਦੀ ਨਵੀਂ ਕੜੀ ਨੂੰ ਜੋੜਨ ਵਾਲੇ ਕਰਤਾਰਪੁਰ ਸਾਹਿਬ ਸੜਕ ਗਲਿਆਰੇ ਦੀ ਉਪ-ਰਾਸ਼ਟਰਪਤੀ ਵੈਂਕੱਈਆ ਨਾਇਡੂ ਅੱਜ ਨੀਂਹ ਪੱਥਰ ਰੱਖਣਗੇ। ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਮਾਨ ਪਿੰਡ ਨਾਲ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਨੂੰ ਜੋੜਨ ਵਾਲੀ ਇਸ ਸੜਕ ਦੇ ਨੀਂਹ ਪੱਥਰ ਪ੍ਰੋਗਰਾਮ ਵਿਚ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗੜਕਰੀ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਸ਼ਾਮਲ ਹੋਣਗੇ।

 

ਭਾਰਤ ਦੇ ਉਪ-ਰਾਸ਼ਟਰਪਤੀ ਕੇਂਦਰੀ ਮੰਤਰੀ ਦੇ ਇਕੱਠੇ ਹੋਣ ਦੇ ਕਾਰਨ ਪੁਲਿਸ ਪ੍ਰਸ਼ਾਸ਼ਨ ਅਲਰਟ ਹੋ ਗਿਆ ਹੈ। ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਹੱਦ ਕੋਲ ਪੈਂਦੇ ਇਲਾਕੇ ਦੇ ਕੋਲ ਸਥਿਤ ਇਸ ਥਾਂ ਉਤੇ ਪ੍ਰੋਗਰਾਮ ਲਈ ਪੁਲਿਸ ਪ੍ਰਸ਼ਾਸ਼ਨ ਦੀ ਇਕ ਪੂਰੀ ਟੀਮ ਨੂੰ ਸੁਰੱਖਿਆ ਵਿਚ ਤੈਨਾਤ ਕੀਤਾ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ 28 ਨਵੰਬਰ ਨੂੰ ਪਾਕਿਸਤਾਨੀ ਪੱਖ ਵਾਲੇ ਗਲਿਆਰੇ ਦੇ ਨੀਂਹ ਪੱਥਰ ਰੱਖ ਸਮਾਰੋਹ ਦਾ ਉਦਘਾਟਨ ਕਰਨਗੇ। ਭਾਰਤ-ਪਾਕਿਸਤਾਨ ਸੰਬੰਧ ਹਾਲ ਦੇ ਸਾਲਾਂ ਵਿਚ ਕਾਫ਼ੀ ਹੇਠਲੇ ਪੱਧਰ ‘ਤੇ ਪਹੁੰਚੇ ਹਨ।

 

ਉਸ ਵਿਚ ਕੋਈ ਦੁਵੱਲੇ ਹਲਚਲ ਨਹੀਂ ਹੁੰਦੀ ਹੈ। 2016 ਵਿਚ ਪਾਕਿਸਤਾਨ ਸਥਿਤ ਸਮੂਹਾਂ ਦੁਆਰਾ ਅਤਿਵਾਦੀ ਹਮਲਿਆਂ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿਚ ਸੰਬੰਧ ਤਣਾਅਪੂਰਨ ਹੋ ਗਏ ਸੀ। ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ਵਿਚ ਭਾਰਤ-ਪਾਕਿਸਤਾਨ ਸਰਹੱਦ ਤੋਂ ਲਗਪਗ ਤਿੰਨ ਤੋਂ ਚਾਰ ਕਿਲੋਮੀਟਰ ਦੂਰ ਸਥਿਤ ਹੈ। ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ, ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਕੋਲ ਲਗਪਗ ਚਾਰ ਕਿਲੋਮੀਟਰ ਦੂਰ ਰਾਵੀ ਨਦੀ ਤੋਂ ਪਾਰ ਸਥਿਤ ਹੈ। ਇਹ ਸਿੱਖ ਗੁਰਦੁਆਰਾ 1522 ਵਿਚ ਸਿੱਖ ਗੁਰ ਨੇ ਸਥਾਪਿਤ ਕੀਤਾ ਸੀ।

ਪਹਿਲਾਂ ਗੁਰਦੁਆਰਾ, ਗੁਰਦੁਆਰਾ ਕਰਤਾਰਪੁਰ ਸਾਹਿਬ, ਇਥੇ ਬਣਾਇਆ ਗਿਆ ਹੈ। ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਥੇ ਗੁਰੂ ਨਾਨਕ ਦੇਵ ਜੀ ਅਮਰ ਹੋਏ ਸੀ। ਇਸ ਕਾਰੀਡੋਰ ਦਾ ਨਿਰਮਾਣ ਹੋਣ ਤੋਂ ਬਾਅਦ ਭਾਰਤੀ ਸਿੱਖ ਸਮੂਹ ਦੇ ਲੋਕ ਬਿਨ੍ਹਾ ਕਿਸੇ ਵੀਜੇ ਤੋਂ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਚ ਮੱਥਾ ਟੇਕ ਸਕਣਗੇ।