4 ਸਾਲਾਂ ਦਾ ਮਾਸੂਮ ਡਿੱਗਿਆ ਬੋਰਵੈੱਲ ਵਿਚ, ਬਚਾਅ ਕਾਰਜ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਪਦਾ ਪ੍ਰਬੰਧਨ ਟੀਮ ਬੋਰਵੈੱਲ ਦੇ ਨੇੜੇ ਦੂਜਾ ਖੱਡਾ ਖੋਦਣ ਵਿਚ ਲੱਗੀ

4 Years old child falls into borewell

ਜੈਪੁਰ : ਰਾਜਸਥਾਨ ਦੇ ਸਿਰੋਹੀ ਜਿਲ੍ਹੇ ਦੇ ਸ਼ਿਵਗੰਜ ਵਿਚ ਇਕ 4 ਸਾਲ ਦਾ ਬੱਚਾ ਬੋਰਵੈੱਲ ਵਿਚ ਡਿੱਗ ਗਿਆ ਹੈ। ਘਟਨਾ ਵੀਰਵਾਰ ਸਵੇਰ ਦੀ ਦੱਸੀ ਜਾ ਰਹੀ ਹੈ। ਇੱਥੇ ਪਿੰਡ ਛੱਬਾ ਦੇ ਖੇਤ ਵਿਚ ਇਕ ਬੱਚਾ ਖੇਡਦੇ-ਖੇਡਦੇ ਖੁਲ੍ਹੇ ਬੋਰਵੈੱਲ ਵਿਚ ਡਿੱਗ ਗਿਆ।

ਬੱਚੇ ਦੇ ਬੋਰਵੈੱਲ ਵਿਚ ਡਿੱਗਣ ਦੀ ਜਾਣਕਾਰੀ ਪੂਰੇ ਪਿੰਡ ਵਿਚ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਵੇਖਦੇ ਹੀ ਵੇਖਦੇ ਪਿੰਡ ਵਾਲਿਆਂ ਦੀ ਭੀੜ ਇੱਕਠੀ ਹੋ ਗਈ। ਸਥਾਨਕ ਵਿਧਾਇਕ ਸੰਯਮ ਲੋਡਾ ਅਤੇ ਸ਼ਿਵਗੰਜ ਥਾਣੇ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਅਤੇ ਆਪਦਾ ਪ੍ਰਬੰਧਨ ਦੀ ਟੀਮ ਮੌਕੇ ਤੇ ਪਹੁੰਚ ਗਈ।

ਫਿਲਹਾਲ ਬੱਚੇ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਤਾਜਾ ਜਾਣਕਾਰੀ ਮੁਤਾਬਕ ਬੋਰਵੈੱਲ ਵਿਚ ਬੱਚੇ ਦੇ ਲਈ ਆਕਸੀਜਨ ਸਪਲਾਈ ਕੀਤੀ ਜਾ ਰਹੀ ਹੈ। ਬੱਚੇ ਨੂੰ ਬਚਾਉਣ ਦੇ ਲਈ ਆਪਦਾ ਪ੍ਰਬੰਧਨ ਟੀਮ ਬੋਰਵੈੱਲ ਦੇ ਨੇੜੇ ਦੂਜਾ ਖੱਡਾ ਖੋਦਣ ਵਿਚ ਲੱਗੀ ਹੋਈ ਹੈ। ਮੌਕੇ ਉੱਤੇ ਐਸਡੀਐਮ ਭਗੀਰਥ ਚੌਧਰੀ ਵੀ ਮੌਜੂਦ ਹਨ।