30 ਫ਼ੁੱਟ ਡੂੰਘੇ ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਉਣ 16 ਘੰਟਿਆਂ ਤੋਂ ਕੋਸ਼ਿਸ਼ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਾਮਿਲਨਾਡੂ ਸੂਬੇ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦੇ ਇੱਕ ਪਿੰਡ ’ਚ 30 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਦੋ ਸਾਲਾਂ ਦੇ ਬੱਚੇ ਨੂੰ ਬਚਾਉਣ ਲਈ ਸ਼ਨੀਵਾਰ....

Child Who Fell in the Borewell

ਨਵੀਂ ਦਿੱਲੀ : ਤਾਮਿਲਨਾਡੂ ਸੂਬੇ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦੇ ਇੱਕ ਪਿੰਡ ’ਚ 30 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਦੋ ਸਾਲਾਂ ਦੇ ਬੱਚੇ ਨੂੰ ਬਚਾਉਣ ਲਈ ਸ਼ਨੀਵਾਰ ਤੋਂ ਜਤਨ ਜਾਰੀ ਹਨ। ਇਹ ਬੱਚਾ ਸ਼ੁੱਕਰਵਾਰ ਸ਼ਾਮੀਂ 5:30 ਵਜੇ ਬੋਰਵੈੱਲ 'ਚ ਡਿੱਗ ਪਿਆ ਸੀ। ਉਹ ਟਿਊਬ 'ਚੋਂ ਵੀ ਹੇਠਾਂ ਡਿੱਗ ਕੇ 70 ਫ਼ੁੱਟ 'ਤੇ ਜਾ ਕੇ ਫਸ ਗਿਆ।ਤਾਮਿਲਨਾਡੂ ਦੇ ਸਿਹਤ ਮੰਤਰੀ ਸੀ. ਵਿਜੇ ਭਾਸਕਰ ਨੇ ਅੱਜ ਸ਼ਨੀਵਾਰ ਸਵੇਰੇ ਦੱਸਿਆ ਕਿ ਬੋਰਵੈੱਲ 'ਚ ਆਕਸੀਜਨ ਦੀ ਸਪਲਾਈ ਦਿੱਤੀ ਜਾ ਰਹੀ ਹੈ।

ਸੁਜੀਤ ਨਾਂਅ ਦਾ ਬੱਚਾ ਹਾਲੇ ਤੱਕ ਸਹੀ ਸਲਾਮਤ ਹੈ ਤੇ ਮੌਕੇ 'ਤੇ ਮੌਜੂਦ ਰਾਹਤ ਟੀਮ ਨੂੰ ਉਸ ਦੇ ਰੋਣ ਦੀ ਆਵਾਜ਼ ਸੁਣ ਰਹੀ ਹੈ। ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਤੇ ਹੋਰ ਲੋਕ ਸ਼ੁੱਕਰਵਾਰ ਸ਼ਾਮ ਤੋਂ ਹੀ ਬੱਚੇ ਨੂੰ ਬਚਾਉਣ ਦਾ ਜਤਨ ਕਰ ਰਹੇ ਹਨ। ਪਹਿਲਾਂ–ਪਹਿਲ ਤਾਂ ਬੱਚੇ ਤੱਕ ਪੁੱਜਣ ਬੋਰਵੈੱਲ ਕੋਲ ਇੱਕ ਹੋਰ ਟੋਆ ਪੁੱਟਣ ਲਈ ਮਸ਼ੀਨਾਂ ਨੂੰ ਕੰਮ 'ਤੇ ਲਾਇਆ ਗਿਆ ਸੀ ਪਰ ਇਲਾਕਾ ਬਹੁਤ ਜ਼ਿਆਦਾ ਪਥਰੀਲਾ ਹੋਣ ਕਾਰਨ ਕੰਮ ਵਿਚਾਲੇ ਹੀ ਰੋਕਣਾ ਪਿਆ।

ਦਰਅਸਲ ਪੱਥਰਾਂ ਨੂੰ ਤੋੜਨ ਨਾਲ ਕੰਬਣੀ ਪੈਦਾ ਹੁੰਦੀ ਹੈ, ਜੋ ਬੋਰਵੈੱਲ ਅੰਦਰ ਮਿੱਟੀ ਧੱਕ ਸਕਦੀ ਹੈ ਤੇ ਬੱਚਾ ਹੋਰ ਵੀ ਹੇਠਾਂ ਜਾ ਸਕਦਾ ਹੈ। ਬਾਅਦ 'ਚ ਰਾਹਤ ਟੀਮ ਨੇ ਬੋਰਵੈੱਲ ਰੋਬੋਟ ਵੀ ਵਰਤ ਕੇ ਵੇਖਿਆ ਪਰ ਉਸ ਦਾ ਵੀ ਕੋਈ ਫ਼ਾਇਦਾ ਨਾ ਹੋ ਸਕਿਆ।ਰਾਹਤ ਟੀਮਾਂ ਪਿਛਲੇ 16 ਘੰਟਿਆਂ ਤੋਂ ਲਗਾਤਾਰ ਇਸ ਬੱਚੇ ਨੂੰ ਬਚਾਉਣ ਦੀ ਸਿਰ–ਤੋੜ ਕੋਸ਼ਿਸ਼ ਕਰ ਰਹੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।