ਪਤੀ ਹਨੀਮੂਨ ਦੇ ਲਈ ਨਹੀਂ ਲੈ ਗਿਆ ਸਵਿਟਜ਼ਰਲੈਂਡ, ਪਤਨੀ ਨੇ ਚੁੱਕ ਲਿਆ ਇਹ ਕਦਮ...

ਏਜੰਸੀ

ਖ਼ਬਰਾਂ, ਰਾਸ਼ਟਰੀ

ਪਤੀ ਨੇ ਅਦਾਲਤ ਵਿਚ ਦਿੱਤੀ ਤਲਾਕ ਦੀ ਅਰਜ਼ੀ

file photo

ਲਖਨਉ : ਹਨੀਮੂਨ 'ਤੇ ਸਵਿਟਜ਼ਰਲੈਂਡ ਦੀ ਥਾਂ ਦਾਰਜੀਲਿੰਗ ਲੈ ਜਾਣਾ ਇਕ ਪਤੀ ਨੂੰ ਮਹਿੰਗਾ ਪੈ ਗਿਆ ਅਤੇ ਹੁਣ ਰਿਸ਼ਤੇ ਟੁੱਟਣ ਦੇ ਮੋੜ 'ਤੇ ਹਨ। ਪਤੀ ਦਾ ਇਲਜ਼ਾਮ ਹੈ ਕਿ ਪਤਨੀ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਬਹੁਤ ਸਮਝਾਉਣ ਤੋਂ ਬਾਅਦ ਵੀ ਉਹ ਨਹੀਂ ਮੰਨੀ। ਪਤਨੀ ਨੇ ਏਟਾ ਦੀ ਕੋਰਟ ਵਿਚ ਸਾਲ ਪਹਿਲਾਂ ਦਹੇਜ ਦੇ ਨਾਮ ਤੇ ਪਰੇਸ਼ਨ ਕਰਨ ਦਾ ਕੇਸ ਵੀ ਦਰਜ ਕਰਾ ਦਿੱਤਾ। ਪਰੇਸ਼ਾਨ ਹੋ ਕੇ ਪਤੀ ਨੇ ਚਾਰ ਮਹੀਨੇਂ ਪਹਿਲਾਂ ਤਲਾਕ ਦੇ ਲਈ ਕੋਰਟ ਵਿਚ ਅਰਜ਼ੀ ਦੇ ਦਿੱਤੀ ਹੈ।

ਇਸ ਅਰਜ਼ੀ 'ਤੇ 18 ਦਸੰਬਰ ਨੂੰ ਸੁਣਵਾਈ ਹੋਣੀ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਲੋਹਾ ਵਪਾਰੀ ਨੇ 10 ਨਵੰਬਰ 2016 ਨੂੰ ਏਟਾ ਦੇ ਅਮੀਰ ਘਰ ਦੀ ਕੁੜੀ ਨਾਲ ਵਿਆਹ ਕੀਤਾ ਸੀ। ਪਤਨੀ ਨੇ ਹਨੀਮੂਨ ਜਾਣ ਦੇ ਲਈ ਸਵਿਟਜ਼ਰਲੈਂਡ ਦੀ ਜਿੱਦ ਕੀਤੀ ਪਰ ਪਤੀ  ਦਾਰਜੀਲਿੰਗ ਦੀ ਟਿਕਟ ਬੁੱਕ ਕਰਾ ਚੁੱਕਿਆ ਸੀ। ਪਤੀ ਦੇ ਕਾਫ਼ੀ ਸਮਝਾਉਣ 'ਤੇ ਦੋਣੋਂ ਦਾਰਜੀਲਿੰਗ ਚੱਲੇ ਗਏ। ਪਤੀ ਦਾ ਇਲਜ਼ਾਮ ਹੈ ਕਿ ਉੱਥੇ ਪਤਨੀ ਨੇ ਬਹੁਤ ਹੰਗਾਮਾ ਕੀਤਾ। ਪਤਨੀ ਦਾ ਕਹਿਣਾ ਸੀ ਕਿ ਉਸਦਾ ਸੁਪਨਾ ਸਵਿਟਜ਼ਰਲੈਂਡ ਜਾ ਕੇ ਉੱਥੇ ਸਾੜੀ ਪਾ ਕੇ ਚਾਂਦਨੀ ਫ਼ਿਲਮ ਦੀ ਤਰ੍ਹਾਂ ਫੋਟੋ ਖਿਚਵਾਉਣਾ ਦਾ ਸੀ ਜੋ ਕਿ ਪੂਰਾ ਨਹੀਂ ਹੋਇਆ।

ਉੱਥੋਂ ਵਾਪਸ ਆ ਕੇ ਦੋਵਾਂ ਵਿਚਾਲੇ ਝਗੜਾ ਵੱਧਦਾ ਗਿਆ। ਪਤਨੀ ਤਾਣੇ ਮਾਰਦੀ ਸੀ ਕਿ ਤੂੰ ਮੇਰੇ ਲਾਇਕ ਨਹੀਂ ਹੈ। ਜਦੋਂ ਮੇਰਾ ਇਕ ਸੁਪਨਾ ਪੂਰਾ ਨਹੀਂ ਹੋ ਸਕਦਾ ਤਾਂ ਅੱਗੇ ਕੀ ਕਰਾਂਗੇ। ਪਤੀ ਨੇ ਦੱਸਿਆ ਕਿ ਉਹ ਸਵਿਟਜ਼ਰਲੈਂਡ ਜਾਣ ਦੀ ਜਿੱਦ 'ਤੇ ਅੜੀ ਰਹੀ ਜਦੋਂ ਪਤੀ ਜਾਣ ਦੇ ਲਈ ਰਾਜ਼ੀ ਹੋ ਗਿਆ ਤਾਂ ਪਤਨੀ ਨੇ ਕਿਹਾ ਤੇਰੇ ਨਾਲ ਜਿੰਦਗੀ ਭਰ ਰਹਿਣਾ ਸੰਭਵ ਨਹੀਂ ਹੈ।

ਪਤੀ ਨੇ ਇਲਜ਼ਾਮ ਲਗਾਇਆ ਕਿ ਵਿਆਹ ਦੇ 4 ਮਹੀਨੇਂ ਬਾਅਦ ਪਤਨੀ ਪੇਕੇ ਚਲੀ ਗਈ ਅਤੇ ਬਹੁਤ ਬਲਾਉਣ ਤੇ ਵਾਪਸ ਨਾ ਆਈ। ਜਦੋਂ ਉਸਨੇ ਪਤੀ ਦੇ ਵਿਰੁੱਧ ਦਹੇਜ ਲਈ ਪਰੇਸ਼ਾਨ ਕਰਨ ਦਾ ਕੇਸ ਕੀਤਾ ਤਾਂ ਮਜਬੂਰ ਹੋ ਕੇ ਪਤੀ ਨੇ ਅਦਾਲਤ ਵਿਚ ਤਲਾਕ ਦੀ ਅਰਜ਼ੀ ਦੇ ਦਿੱਤੀ।