ਮੱਧ ਪ੍ਰਦੇਸ਼ ‘ਚ ਮੀਂਹ ਤੋਂ ਤੰਗ ਆਏ ਲੋਕਾਂ ਨੇ ਕਰਵਾਇਆ “ਡੱਡੂ” ਤੇ “ਡੱਡੀ” ਦਾ “ਤਲਾਕ”

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ 'ਚ ਲਗਾਤਾਰ ਜਾਰੀ ਭਾਰੀ ਬਾਰਸ਼ ਤੋਂ ਪਰੇਸ਼ਾਨ ਅਤੇ ਹੜ੍ਹ ਵਰਗੇ ਹਾਲਾਤ ਬਣਨ...

Frog

ਮੱਧ-ਪ੍ਰਦੇਸ਼: ਮੱਧ ਪ੍ਰਦੇਸ਼ 'ਚ ਲਗਾਤਾਰ ਜਾਰੀ ਭਾਰੀ ਬਾਰਸ਼ ਤੋਂ ਪਰੇਸ਼ਾਨ ਅਤੇ ਹੜ੍ਹ ਵਰਗੇ ਹਾਲਾਤ ਬਣਨ 'ਤੇ ਹੁਣ ਲੋਕ ਬਾਰਸ਼ ਦੇ ਰੁਕਣ ਦੀ ਪ੍ਰਾਰਥਨਾ ਕਰਨ ਲੱਗੇ ਹਨ। ਵਧਦੀ ਗਰਮੀ ਅਤੇ ਬਾਰਸ਼ ਲਈ ਪਹਿਲਾਂ ਲੋਕਾਂ ਨੇ ਡੱਡੂ-ਡੱਡੀ(ਮੇਂਢਕ-ਮੇਂਢਕੀ) ਦਾ ਵਿਆਹ ਕਰਵਾਇਆ ਸੀ। ਪ੍ਰਦੇਸ਼ 'ਚ ਬਾਰਸ਼ ਨਾਲ ਅਜਿਹੇ ਹਾਲਾਤ ਬਣੇ ਹਨ ਕਿ ਆਮ ਤੋਂ ਕਿਤੇ ਵਧ ਬਾਰਸ਼ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹੁਣ ਪ੍ਰਦੇਸ਼ ਹੜ੍ਹ ਦੀ ਲਪੇਟ 'ਚ ਆ ਗਿਆ ਹੈ।

ਕਈ ਵੱਡੇ ਹਾਈਵੇਅ ਬੰਦ ਕਰ ਦਿੱਤੇ ਗਏ ਹਨ। ਪ੍ਰਦੇਸ਼ ਭਰ ਦੇ ਡੈਮ ਖੋਲ੍ਹ ਦਿੱਤੇ ਗਏ ਹਨ। ਮੌਸਮ ਵਿਭਾਗ ਨੇ ਹਾਲੇ ਵੀ ਬਾਰਸ਼ ਤੋਂ ਰਾਹਤ ਨਹੀਂ ਮਿਲਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਇਸ ਦਰਮਿਆਨ ਰਾਜਧਾਨੀ ਭੋਪਾਲ 'ਚ ਡੱਡੂ-ਡੱਡੀ ਦਾ ਤਲਾਕ ਕਰਵਾਇਆ ਗਿਆ ਹੈ। ਜਿਸ ਨਾਲ ਆਸ ਲਗਾਈ ਜਾ ਰਹੀ ਹੈ ਹੁਣ ਬਾਰਸ਼ ਬੰਦ ਹੋ ਜਾਵੇਗੀ।

19 ਜੁਲਾਈ ਨੂੰ ਕਰਵਾਇਆ ਗਿਆ ਸੀ ਵਿਆਹ

ਰਾਜਧਾਨੀ ਦੇ ਇੰਦਰਪੁਰੀ ਸਥਿਤ ਮੰਦਰ 'ਚ ਡੱਡੂ-ਡੱਡੀ ਦਾ ਤਲਾਕ ਕਰਵਾਉਣ ਦਾ ਪ੍ਰੋਗਰਾਮ ਆਯੋਜਿ ਕਰਵਾਇਆ ਗਿਆ। ਓਮ ਸ਼ਿਵ ਸ਼ਕਤੀ ਮੰਡਲ ਵਲੋਂ ਇਹ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ ਸੀ। ਆਯੋਜਨਕਰਤਾਵਾਂ ਨੇ ਕਿਹਾ ਕਿ ਪ੍ਰਦੇਸ਼ 'ਚ ਚੰਗੀ ਬਾਰਸ਼ ਲਈ 19 ਜੁਲਾਈ ਨੂੰ ਵਿਆਹ ਕਰਵਾਇਆ ਸੀ। ਜਿਸ ਨਾਲ ਚੰਗੀ ਬਾਰਸ਼ ਹੋਵੇ ਪਰ ਹੁਣ ਬਾਰਸ਼ ਨਾਲ ਪ੍ਰਦੇਸ਼ 'ਚ ਹੜ੍ਹ ਵਰਗੇ ਹਾਲਾਤ ਬਣ ਰਹੇ ਹਨ।

ਇਸ ਲਈ ਅਸੀਂ ਇੰਦਰ ਦੇਵਤਾ ਨੂੰ ਮੰਨਦੇ ਹੋਏ ਮੇਂਢਕ-ਮੇਂਢਕੀ ਨੂੰ ਵੱਖ ਕੀਤਾ ਹੈ। ਪ੍ਰਦੇਸ਼ 'ਚ ਭਾਰੀ ਬਾਰਸ਼ ਹੋਣ ਨਾਲ ਹੜ੍ਹ ਵਰਗੇ ਹਾਲਾਤ ਹੋ ਗਏ ਹਨ। ਪ੍ਰਦੇਸ਼ ਦੇ ਕਈ ਸ਼ਹਿਰਾਂ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਨਦੀਆਂ ਨਾਲ ਲੱਦੇ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਹੇਠਲੀਆਂ ਬਸਤੀਆਂ 'ਚ ਵੀ ਪਾਣੀ ਭਰਨ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ।