ਛੁੱਟੀ ਨਾ ਮਿਲਣ 'ਤੇ ITBP ਜਵਾਨ ਨੇ ਚੁੱਕ ਲਿਆ ਅਜਿਹਾ ਕਦਮ ਚਾਰੇ ਪਾਸੇ ਮੱਚ ਗਈ ਹਫੜਾ-ਦਫੜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਥੀ ਜਵਾਨਾਂ ਨੇ ਕੀਤਾ ਮਜ਼ਾਕ, ਗੁੱਸੇ ਵਿਚ ਆ ਕੇ ਕੀਤਾ ਫਾਈਰਿੰਗ

File Photo

ਰਾਏਪੁਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਾਰਾਇਣਪੁਰ ਜਿਲ੍ਹੇ ਵਿਚ ਭਾਰਤ-ਤਿੱਬਤ ਸੀਮਾ ਪੁਲਿਸ ਬਲ ਦੇ ਜਵਾਨ ਮਸੁਦੂਲ ਰਹਮਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ 5 ਜਵਾਨਾਂ ਦੀ ਮੌਤ ਹੋ ਗਈ ਅਤੇ 2 ਜਵਾਨ ਜ਼ਖ਼ਮੀ ਹੋ ਗਏ। ਬਾਅਦ ਵਿਚ ਰਹਮਾਨ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਹਾਲਾਕਿ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲਾ ਕਰਨ ਵਾਲੇ ਜਵਾਨ ਨੇ ਖੁਦਕੁਸ਼ੀ ਕੀਤੀ ਜਾਂ  ਜਵਾਬੀ ਕਾਰਵਾਈ ਵਿਚ ਉਸਦੀ ਮੌਤ ਹੋਈ ਹੈ। ਇਸ ਘਟਨਾ ਵਿਚ ਮਾਰੇ ਗਏ ਜਵਾਨਾਂ ਦੀ ਰਾਇਫਲ ਦੀ ਜਾਂਚ ਦੇ ਬਾਅਦ ਹੀ ਜਾਣਕਾਰੀ ਮਿਲ ਸਕੇਗੀ ਕਿ ਜਵਾਨਾਂ ਨੇ ਰਹਮਾਨ 'ਤੇ ਗੋਲੀ ਚਲਾਈ ਹੈ ਜਾਂ ਨਹੀਂ।

ਬਸਤਰ ਖੇਤਰ ਦੇ ਪੁਲਿਸ ਅਧਿਕਾਰੀ ਸੁਦੰਰਰਾਜ ਪੀ. ਨੇ ਦੱਸਿਆ ਕਿ ਜਿਲ੍ਹੇ ਦੇ ਦੋੜਾਈ ਪੁਲਿਸ ਥਾਣੇ ਦੇ ਅਧੀਨ ਕੜੇਨਾਰ ਪਿੰਡ ਵਿਚ ਸਥਿਤ ਆਈ.ਟੀ.ਬੀ.ਪੀ ਦੀ 45 ਵੀਂ ਬਟਾਲੀਅਨ ਦੇ ਸ਼ਿਵਿਰ ਵਿਚ ਤੈਨਾਤ ਰਹਮਾਨ ਨੇ ਦਸੰਬਰ ਦੇ ਅੰਤ ਵਿਚ ਪਰਿਵਾਰ ਦੇ ਸਮਾਗਮ 'ਚ ਛੁੱਟੀ 'ਤੇ ਜਾਣਾ ਸੀ। ਇਸ ਦੇ ਲਈ ਉਸਨੇ ਲੰਬੀ ਛੁੱਟੀ ਦੀ ਮੰਗ ਕੀਤੀ ਸੀ ਪਰ ਉਸਦੀ ਛੁੱਟੀ ਮੰਜੂਰ ਨਹੀਂ ਹੋ ਪਾਈ ਸੀ।

ਇਸ ਨੂੰ ਲੈ ਕੇ ਸਾਥੀ ਜਵਾਨਾ ਨੇ ਮਜ਼ਾਕ ਕੀਤਾ ਅਤੇ ਉਹ ਗੁੱਸੇ ਵਿਚ ਆ ਗਿਆ ਅਤੇ ਫਾਈਰਿੰਗ ਕੀਤੀ। ਇਸ ਘਟਨਾ ਵਿਚ 4 ਜਵਾਨਾਂ ਦੀ ਮੌਕੇ ਤੇ ਹੀ ਮੋਤ ਹੋ ਗਈ ਅਤੇ 3 ਜਵਾਨ ਜ਼ਖ਼ਮੀ ਹੋ ਗਏ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਿਚ ਰਹਮਾਨ ਦੀ ਵੀ ਮੌਤ ਹੋ ਗਈ ਅਤੇ ਬਾਅਦ ਵਿਚ ਇਕ ਜਖ਼ਮੀ ਜਵਾਨ ਨੇ ਵੀ ਦਮ ਤੋੜ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਵਿਚ ਹਿਮਾਚਲ ਪ੍ਰਦੇਸ਼ ਨਿਵਾਸੀ ਮਹਿੰਦਰ ਸਿੰਘ, ਲੁਧਿਆਣਾ ਜਿਲ੍ਹੇ ਦੇ ਨਿਵਾਸੀ ਦਲਜੀਤ ਸਿੰਘ, ਪੱਛਮੀ ਬੰਗਾਲ ਦੇ ਰਹਿਣ ਵਾਲੇ ਸੁਰਜੀਤ ਸਰਕਾਰ 'ਤੇ ਬਿਸ਼ਵਰੂਪ ਮਹਿਤੋ ਅਤੇ ਕੇਰਲ ਦੇ ਰਹਿਣ ਵਾਲੇ ਬੀਜੀਸ਼ ਦੀ ਮੌਤ ਹੋ ਗਈ। ਜਦਕਿ ਕੇਰਲ ਅਤੇ ਰਾਜਸਥਾਨ ਦੇ ਰਹਿਣ ਵਾਲੇ ਐਸ.ਬੀ.ਉਲਾਸ 'ਤੇ ਸੀਤਾਰਾਮ ਦੁਨ ਜ਼ਖਮੀ ਹੋ ਗਏ ਹਨ।