ਆਨਲਾਈਨ Pizza ਆਰਡਰ ਕਰਨਾ ਮਹਿੰਗਾ ਪਿਆ, ਖਾਤੇ ‘ਚੋਂ ਉੱਡੇ 95 ਹਜ਼ਾਰ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਜ਼ਾ ਖਾਣ ਦੀ ਇੱਛਾ ਇੰਨੀ ਮਹਿੰਗੀ ਪੈ ਜਾਵੇਗੀ ਬੰਗਲੁਰੂ ਦੇ ਕੋਰਾਮੰਗਲਾ ਦੇ ਰਹਿਣ ਵਾਲੇ ਐਨਵੀ ਸ਼ੇਖ ਨੇ ਇਹ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ

Man orders pizza through an app, ends up losing Rs 95,000

ਬੰਗਲੁਰੂ: ਪੀਜ਼ਾ ਖਾਣ ਦੀ ਇੱਛਾ ਇੰਨੀ ਮਹਿੰਗੀ ਪੈ ਜਾਵੇਗੀ ਬੰਗਲੁਰੂ ਦੇ ਕੋਰਾਮੰਗਲਾ ਦੇ ਰਹਿਣ ਵਾਲੇ ਐਨਵੀ ਸ਼ੇਖ ਨੇ ਇਹ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ। ਉਹਨਾਂ ਨੂੰ ਆਨ ਲਾਈਨ ਧੋਖਾਧੜੀ ਕਰਨ ਵਾਲਿਆਂ ਨੇ ਕਸਟਮਰ ਕੇਅਰ ਐਗਜ਼ੀਕਿਉਟਿਵ ਬਣ ਕੇ 95 ਹਜ਼ਾਰ ਦਾ ਚੂਨਾ ਲਗਾ ਦਿੱਤਾ ਗਿਆ। 1 ਦਸੰਬਰ ਨੂੰ ਦੁਪਹਿਰ 3.30 ਵਜੇ ਸ਼ੇਖ ਨੇ ਇਕ ਫੂਡ ਡਿਲੀਵਰੀ ਐਪ ਦੇ ਜ਼ਰੀਏ ਪੀਜ਼ਾ ਆਰਡਰ ਕੀਤਾ।

ਪਰ ਜਦੋਂ ਇਕ ਘੰਟੇ ਵਿਚ ਪੀਜ਼ਾ ਨਹੀਂ ਆਇਆ ਤਾਂ ਉਹਨਾਂ ਨੇ ਗੂਗਲ ਤੋਂ ਸਰਚ ਕਰ ਕੇ ਉਸ ਐਪ ਦੇ ਕਸਟਮਰ ਕੇਅਰ ਨੂੰ ਫੋਨ ਕੀਤਾ।  ਅਗਲੇ ਦੋ ਘੰਟਿਆਂ ਵਿਚ ਸ਼ੇਖ ਦੇ ਬੈਂਕ ਵਿਚੋਂ 95 ਹਜ਼ਾਰ ਰੁਪਏ ਗਾਇਬ ਹੋ ਗਏ। ਸ਼ੇਖ ਇਸ ਲਈ ਪਰੇਸ਼ਾਨ ਹੈ ਕਿਉਂਕਿ ਉਸ ਦੀ ਪੂਰੀ ਤਨਖ਼ਾਹ ਅਤੇ ਬੱਚਤ ਗਾਇਬ ਹੋ ਗਈ ਹੈ ਅਤੇ ਉਸ ਕੋਲ ਅਪਣੀ ਬਿਮਾਰ ਮਾਂ ਦਾ ਇਲਾਜ ਕਰਾਉਣ ਲਈ ਪੈਸੇ ਨਹੀਂ ਬਚੇ।

ਸ਼ੇਖ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਫੋਨ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਉਹ ਇਸ ਸਮੇਂ ਆਰਡਰ ਨਹੀਂ ਲੈ ਰਹੇ ਹਨ।  ਉਹਨਾਂ ਨੇ ਕਿਹਾ ਕਿ ਉਹ ਇਕ ਲਿੰਕ ਭੇਜਣਗੇ, ਜਿਸ ਵਿਚ ਸ਼ੇਖ ਨੂੰ ਡਿਟੇਲ ਭਰਨੀ ਹੋਵੇਗੀ, ਇਸ ਨਾਲ ਉਹਨਾਂ ਨੂੰ ਜਲਦੀ ਰਿਫੰਡ ਮਿਲ ਜਾਵੇਗਾ। ਅਜਿਹਾ ਕਰਨ ਤੋਂ ਕੁਝ ਹੀ ਮਿੰਟ ਬਾਅਦ 45 ਹਜ਼ਾਰ ਰੁਪਏ ਉੱਡ ਗਏ।

ਇਸ ਤੋਂ ਪਹਿਲਾਂ ਉਹ ਕੁਝ ਕਰ ਪਾਉਂਦੇ ਤਾਂ ਉਹਨਾਂ ਦੇ ਬੈਂਕ ਅਕਾਊਂਟ ਵਿਚੋਂ 50 ਹਜ਼ਾਰ ਹੋਰ ਉੱਡ ਗਏ। ਇਸ ਤੋਂ ਬਾਅਦ ਉਹ ਪੁਲਿਸ ਸਟੇਸ਼ਨ ਗਏ। ਇਸ ਬਾਰੇ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਦੌਰਾਨ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਤਰ੍ਹਾਂ ਦੇ ਕਈ ਮਾਮਲੇ ਆਏ ਹਨ, ਜਿਨ੍ਹਾਂ ਵਿਚ Mazar BOT ਨਾਂਅ ਦੇ ਵਾਇਰਸ ਦੀ ਵਰਤੋਂ ਕਰਕੇ ਲੋਕਾਂ ਦੇ ਪੈਸੇ ਲੁੱਟੇ ਜਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।