ਬਿਜਲੀ ਦਾ ਬਿਲ ਦੇਖ ਪਰਿਵਾਰ ਦੇ ਉਡੇ ਹੋਸ਼

ਏਜੰਸੀ

ਖ਼ਬਰਾਂ, ਪੰਜਾਬ

8951180 ਰੁਪਏ ਆਇਆ ਬਿਜਲੀ ਦਾ ਬਿਲ

Electricity department

ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੁਰੂ ਨਾਨਕ ਪੂਰਾ ਇਲਾਕੇ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਉਸ ਸਮੇਂ ਹੋਸ਼ ਉਡ ਗਏ ਜਦੋਂ ਪਰਿਵਾਰ ਨੇ ਘਰ ਦਾ ਬਿਜਲੀ ਵਾਲਾ ਬਿਲ ਦੇਖਿਆ ਜਿਸ ਦੀ ਬਿਲ ਰਾਸ਼ੀ ਹਜ਼ਾਰਾ ‘ਚ ਨਹੀਂ ਸਗੋ ਲੱਖਾਂ ‘ਚ ਸੀ ਉਹ ਵੀ 89 ਲੱਖ 51 ਹਜ਼ਾਰ 180 ਰੁਪਏ। ਇਸ ਬਿੱਲ ਨੂੰ ਦੇਖ ਪਰਿਵਾਰ ਤੇ ਆਲੇ ਦੁਆਲੇ ਦੇ ਲੋਕਾਂ ਦੀਆਂ ਅੱਖਾਂ ਖੁਲ੍ਹੀਆਂ ਦੀਆਂ ਖੁਲ੍ਹੀਆਂ ਰਹਿ ਗਈਆਂ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਦੇ ਜਿਹੜੇ ਮੀਟਰ ਦੀ ਰੀਡਿੰਗ ਹੈ ਉਸ 'ਚ ਕੇਵਲ 1500 ਯੂਨਿਟ ਹੀ ਇਸਤੇਮਾਲ ਹੋਈ ਹੈ ਅਤੇ ਇਸ 'ਚ ਇਹ ਬਿੱਲ ਕਿਵੇਂ ਆ ਗਿਆ।

ਹੁਣ ਇਸ ਮਾਮਲੇ ਚ ਬਿਜਲੀ ਵਿਭਾਗ ਦੀ ਨਲਾਇਕੀ ਹੈ ਜਾਂ ਇੰਨੇ ਬਿਲ ਆਉਂਣ ਦਾ ਕਾਰਨ ਕੁੱਝ ਹੋਰ ਹੈ ਇਹ ਜਾਂਚ ਪੜਤਾਲ ਤੋਂ ਬਾਅਦ ਹੀ ਸਾਫ ਹੋ ਪਾਏਗਾ। ਦਸ ਦਈਏ ਕਿ ਅਜਿਹੀ ਘਟਨਾ ਪਿਛਲੇ ਕੁੱਝ ਮਹੀਨਿਆਂ ਵਿਚ ਵੀ ਹੋਈ ਸੀ। ਜਿਸ ਵਿਚ ਇਕ ਗਰੀਬ ਪਰਵਾਰ ਨੂੰ ਬਿਜਲੀ ਮਹਿਕਮੇ ਨੇ 1 ਅਰਬ ,28 ਕਰੋੜ, 45 ਲੱਖ ਦਾ ਬਿੱਲ ਭੇਜਿਆ ਸੀ। ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਚਮਰੀ ਇਲਾਕੇ ਵਿਚ ਬਿਜਲੀ ਮਹਿਕਮੇ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।

ਜਦੋਂ ਗਰੀਬ ਗਾਹਕ ਨੂੰ ਇਹ ਪਤਾ ਚੱਲਿਆ ਕਿ ਉਸ ਦਾ ਬਿਜਲੀ ਬਿਲ 1 ਅਰਬ ਰੁਪਏ ਤੋਂ ਜ਼ਿਆਦਾ ਹੈ ਤਾਂ ਉਸ ਦੇ ਹੋਸ਼ ਉੱਡ ਗਏ। ਹਾਪੁੜ ਬਿਜਲੀ ਵਿਭਾਗ ਨੇ ਘਰੇਲੂ 2 ਕਿਲੋਵਾਟ ਕੁਨੈਕਸ਼ਨ ਦਾ ਬਿੱਲ ਇੱਕ ਅਰਬ 28 ਕਰੋੜ 45 ਲੱਖ 95 ਹਜ਼ਾਰ 444 ਰੁਪਏ ਭੇਜਿਆ ਹੈ। ਬਿਜਲੀ ਵਿਭਾਗ ਦੇ ਇਸ ਕਾਰਨਾਮੇ ਦੇ ਬਾਅਦ, ਖਪਤਕਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਕੱਟਦਾ ਰਿਹਾ।

ਫਿਰ ਬਾਅਦ ਵਿਚ ਅਧਿਕਾਰੀ ਇਸ ਨੂੰ ਤਕਨੀਕੀ ਕਮੀ ਦੱਸ ਰਹੇ ਸਨ। ਇਸ ਦੌਰਾਨ ਖਪਤਕਾਰ ਸ਼ਮੀਮ ਦਾ ਕਹਿਣਾ ਸੀ ਕਿ ਉਸ ਦੇ ਘਰ ਦਾ ਬਿੱਲ ਮੁਸ਼ਕਲ ਨਾਲ ਸਿਰਫ 700 ਜਾਂ 800 ਰੁਪਏ ਹੀ ਆਉਂਦਾ ਸੀ ਪਰ ਹੁਣ ਇੰਨਾ ਜ਼ਿਆਦਾ ਬਿੱਲ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਥਿੜਕ ਗਈ। ਉਸ ਨੇ ਕਿਹਾ ਕਿ ਜਦੋਂ ਉਨ੍ਹਾਂ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਇਹ ਕਿਹਾ ਗਿਆ ਕਿ ਜਦੋਂ ਤੱਕ ਉਹ ਇਹ ਬਿੱਲ ਜਮ੍ਹਾ ਨਹੀਂ ਕਰਾਉਂਦੇ, ਉਨ੍ਹਾਂ ਨੂੰ ਬਿਜਲੀ ਦਾ ਕੁਨੈਕਸ਼ਨ ਨਹੀਂ ਦਿੱਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।