ਪੁਲਿਸ ‘ਚ ਹੋ ਰਹੀ ਹੈ 5 ਹਜ਼ਾਰ ਕਾਂਸਟੇਬਲਾਂ ਦੀ ਭਰਤੀ, ਜਲਦੀ ਕਰੋ ਅਪਲਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੈੱਬਸਾਈਟ ਉੱਤੇ ਇਸ ਬਾਰੇ ਨੋਟੀਫ਼ਿਕੇਸ਼ਨ ਕੀਤਾ ਗਿਆ ਜਾਰੀ

File Photo

ਜੈਪੁਰ : ਰਾਜਸਥਾਨ ਪੁਲਿਸ ਵਿਚ 5 ਹਜ਼ਾਰ ਕਾਂਸਟੇਬਲਾਂ ਦੀ ਭਰਤੀ ਹੋਣ ਜਾ ਰਹੀ ਹੈ। ਸੂਬਾ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਉੱਤੇ ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਭਰਤੀਆਂ ਰਾਜਸਥਾਨ ਪੁਲਿਸ ਵਿਚ ਕਾਂਸਟੇਬਲ-ਜਨਰਲ ਡਿਊਟੀ ਅਤੇ ਕਾਂਸਟੇਬਲ ਡਰਾਇਵਰ ਦੀਆਂ ਅਸਾਮੀਆਂ ਲਈ ਕੱਢੀਆਂ ਗਈਆਂ ਹਨ।

ਇਨ੍ਹਾਂ ਭਰਤੀਆਂ ਲਈ ਚਾਹਵਾਨ ਉਮੀਦਵਾਰਾਂ ਨੂੰ ਆੱਨਲਾਈਨ ਅਰਜ਼ੀਆਂ ਦੇਣੀਆਂ ਹੋਣਗੀਆਂ ਅਰਜ਼ੀਆਂ ਆੱਨਲਾਈਨ ਰਾਜਕੋਮ ਇਨਫ਼ੋ ਸਰਵਿਸੇਜ਼ ਵੱਲੋਂ ਸੰਚਾਲਿਤ ਕਿਓਸਕ, ਜਨ ਸੁਵਿਧਾ ਕੇਂਦਰ ਕਾਮਨ ਸਰਵਿਸ ਸੈਂਟਰ ਅਤੇ ਵਿਭਾਗ ਦੀ ਵੈੱਬਸਾਈਟ www.police.rajasthan.gov.in  ਉੱਤੇ ਭਰੇ ਜਾ ਸਕਦੇ ਹਨ।

ਅਰਜ਼ੀਆਂ ਦੇਣ ਦੀ ਪ੍ਰਕਿਰਿਆ ਹਾਲੇ 15 ਦਿਨਾਂ ਪਿੱਛੋਂ ਸ਼ੁਰੂ ਹੋਵੇਗੀ। ਅਰਜ਼ੀਆਂ 30 ਦਿਨਾਂ ਤੱਕ ਭਰੀਆਂ ਜਾ ਸਕਣਗੀਆਂ।ਪ੍ਰੀਖਿਆ ਅਗਲੇ ਸਾਲ ਫਰਵਰੀ ਜਾਂ ਮਾਰਚ ਮਹੀਨੇਂ ਹੋਵੇਗੀ। ਕਾਂਸਟੇਬਲ ਜਨਰਲ ਡਿਊਟੀ ਦੀਆਂ 3500 ਅਸਾਮੀਆਂ ਹਨ ਅਤੇ ਟੀਐੱਸਪੀ ਖੇਤਰ ਦੀਆਂ 1591 ਅਸਾਮੀਆਂ ਹਨ। ਇਸ ਦੇ ਨਾਲ ਹੀ ਕਾਂਸਟੇਬਲ-ਡਰਾਇਵਰਾਂ ਦੀਆਂ 347 ਅਸਾਮੀਆਂ ਹਨ ਅਤੇ ਟੀਐੱਸਪੀ ਖੇਤਰ ਦੀਆਂ 12 ਅਸਾਮੀਆਂ ਹਨ।

ਕਾਂਸਟੇਬਲ-ਜਨਰਲ ਡਿਊਟੀ ਲਈ ਯੋਗਤਾ 10ਵੀਂ ਪਾਸ ਹੈ। ਆਰਐੱਸਸੀ/ਐੱਮਬੀਸੀ ਬਟਾਲੀਅਨ ਲਈ 8ਵੀਂ ਪਾਸ ਹੈ। ਕਾਂਸਟੇਬਲ ਡਰਾਇਵਰ ਲਈ 10ਵੀਂ ਪਾਸ ਅਤੇ 1 ਸਾਲ ਪੁਰਾਣਾ LMV/HMV ਲਾਇਸੈਂਸ ਹੋਣਾ ਚਾਹੀਦਾ ਹੈ। ਮਰਦਾਂ ਲਈ ਉਮਰ 18 ਤੋਂ 23 ਸਾਲ ਹੋਣੀ ਚਾਹੀਦੀ ਹੈ ਜਦਕਿ ਔਰਤਾਂ ਲਈ 18 ਤੋਂ 26 ਸਾਲ ਹੋਣੀ ਚਾਹੀਦੀ ਹੈ।ਕਾਂਸਟੇਬਲ ਮਰਦ ਡਰਾਇਵਰਾਂ ਲਈ 18 ਤੋਂ 26 ਸਾਲ ਹੋਣੀ ਚਾਹੀਦੀ ਹੈ ਅਤੇ ਔਰਤਾਂ ਲਈ ਇਹ ਉਮਰ 18 ਤੋਂ 31 ਸਾਲ ਹੈ। ਉਮਰ ਦੀ ਗਿਣਤੀ 1 ਜਨਵਰੀ 2020 ਤੋਂ ਕੀਤੀ ਜਾਵੇਗੀ।