ਦਿੱਲੀ 'ਚ ਕਿਸਾਨ ਭਰਾਵਾਂ ਲਈ ਹਰਿਆਣਾ ਦੇ ਨੌਜਵਾਨਾਂ ਨੇ ਲਾਇਆ ਸੋਲਰ ਪਾਵਰ ਦਾ ਲੰਗਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

T.G. Solar Pump ਕੰਪਨੀ ਵੱਲੋਂ ਕੀਤੀ ਜਾ ਰਹੀ ਅਨੋਖੀ ਸੇਵਾ

Solar System

ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ) : ਅੱਜ ਦੇ ਦੌਰ ਵਿਚ ਹਰ ਇਕ ਵਿਅਕਤੀ ਫੋਨ ਦੀ ਵਰਤੋਂ ਕਰ ਰਿਹਾ ਹੈ। ਫੋਨ ਜ਼ਰੀਏ ਵਿਅਕਤੀ ਦੁਨੀਆਂ ਭਰ ਨਾਲ ਜੁੜਿਆ ਹੋਇਆ ਹੈ। ਕਿਸਾਨੀ ਸੰਘਰਸ਼ ਦੌਰਾਨ ਵੀ ਹਰ ਪ੍ਰਦਰਸ਼ਨਕਾਰੀ ਫੋਨ ਦੀ ਵਰਤੋਂ ਕਰ ਰਿਹਾ ਹੈ ਤੇ ਫੋਨ ਨੂੰ ਚਲਦਾ ਰੱਖਣ ਲਈ ਉਸ ਨੂੰ ਸਮੇਂ-ਸਮੇਂ 'ਤੇ ਚਾਰਜ ਕਰਨ ਦੀ ਲੋੜ ਵੀ ਪੈਂਦੀ ਹੈ।

ਦਿੱਲੀ ਵਿਚ ਖੇਤੀ ਕਾਨੂੰਨਾਂ ਵਿਰੋਧੀ ਸੰਘਰਸ਼ ਦੇ ਚਲਦਿਆਂ ਹਰਿਆਣਾ ਦੇ ਨੌਜਵਾਨਾਂ ਵੱਲੋਂ ਅਨੋਖਾ ਲੰਗਰ ਲਗਾਇਆ ਗਿਆ ਹੈ। ਨੌਜਵਾਨਾਂ ਨੇ ਕਿਸਾਨ ਭਰਾਵਾਂ ਦੀ ਸਹੂਲਤ ਲਈ ਸੋਲਰ ਸਿਸਟਮ ਲਗਾਇਆ ਹੋਇਆ ਹੈ। ਇਸ ਦੀ ਮਦਦ ਨਾਲ ਕਿਸਾਨ ਅਪਣੇ ਫੋਨ ਨੂੰ ਅਸਾਨੀ ਨਾਲ ਚਾਰਜ ਕਰ ਸਕਦੇ ਹਨ।

ਇਹ ਸੇਵਾ ਟੀਜੀ ਸੋਲਰ ਪੰਪ ਕੰਪਨੀ ਵੱਲੋਂ ਕੀਤੀ ਜਾ ਰਹੀ ਹੈ। ਕੰਪਨੀ ਦੇ ਮੈਂਬਰ ਜਤਿੰਦਰ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਦੱਸਿਆ ਕਿ ਟਿਕਰੀ ਬਾਰਡਰ 'ਤੇ ਕਿਸਾਨੀ ਮੋਰਚੇ ਦੌਰਾਨ ਕਿਸਾਨ ਭਰਾਵਾਂ ਨੂੰ ਫੋਨ ਚਾਰਜ ਕਰਨ ਦੀ ਸਮੱਸਿਆ ਪੈਦਾ ਹੋ ਰਹੀ ਹੈ। ਇਸ ਲਈ ਉਹ ਕਿਸਾਨ ਭਰਾਵਾਂ ਦੀ ਸੇਵਾ ਲਈ ਇਹ ਸਹੂਲਤ ਲੈ ਕੇ ਦਿੱਲੀ ਪਹੁੰਚੇ।

ਹਿਸਾਰ ਤੋਂ ਆਏ ਨੌਜਵਾਨਾਂ ਨੇ ਦੱਸਿਆ ਕਿ ਉਹ ਇਕ ਸਮੇ ਲਗਭਗ 40 ਫੋਨ ਚਾਰਜ ਕਰਦੇ ਹਨ ਤੇ ਜੇਕਰ ਕਿਸੇ ਨੂੰ  ਹੋਰ ਚੀਜ਼ ਦੀ ਲੋੜ ਹੁੰਦੀ ਹੈ ਤਾਂ ਉਹ ਬਜ਼ਾਰ ਤੋਂ ਲੈ ਆਉਂਦੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੀ ਮਦਦ ਲਈ ਕਾਫ਼ੀ ਪ੍ਰਬੰਧ ਕਰਕੇ ਆਏ ਹਨ ਤੇ ਉਹਨਾਂ ਦੇ ਹੋਰ ਸਾਥੀ ਵੀ ਸੇਵਾ ਕਰਨ ਲਈ ਦਿੱਲੀ ਪਹੁੰਚ ਰਹੇ ਹਨ।