ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨਾਲ ਪੰਜਵੇ ਗੇੜ ਦੀ ਮੀਟਿੰਗ ਵੀ ਕਿਸੇ ਤਣ ਪੱਤਣ ਨਾ ਲੱਗੀ
ਸਰਕਾਰ ਨੇ 9 ਦਸੰਬਰ ਨੂੰ ਫਿਰ ਬੁਲਾਈ ਛੇਵੀਂ ਮੀਟਿੰਗ
farmer
ਨਵੀਂ ਦਿੱਲੀ : (ਚਰਨਜੀਤ ਸਿੰਘ ਸੁਰਖਾਬ)- ਦੇਸ਼ ਭਰ ਦੇ ਕਿਸਾਨਾਂ ਦੀਆਂ ਨਜ਼ਰਾਂ ਅੱਜ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਹਈ ਪੰਜਵੇਂ ਗੇੜ ਦੀ ਮੀਟਿੰਗ ਤੇ ਟਿਕੀਆਂ ਹੋਈਆਂ ਸਨ ਪਰ ਕੇਂਦਰ ਸਰਕਾਰ ਦੀ ਇਹ ਮੀਟਿੰਗ ਵੀ ਕਿਸੇ ਤਣ ਪੱਤਣ ਨਹੀਂ ਲੱਗੀ। ਪੰਜਵੇ ਗੇੜ ਦੀ ਮੀਟਿੰਗ ਚ ਕਿਸਾਨਾਂ ਨੇ ਰੱਖੀਆਂ 10 ਮੰਗਾਂ ਰੱਖੀਆਂ ਸਨ। ਇਨ੍ਹਾਂ ਵਿਚ ਪਹਿਲੀ ਹੀ ਮੰਗ 3 ਖੇਤੀ ਕਾਨੂੰਨ ਰੱਦ ਕਰਵਾਉਣ ਦੀ ਸੀ।