India 'ਚ ਬਲਾਤਕਾਰ ਵਧਣ ਦਾ ਲੱਭਿਆ ਵੱਡਾ ਕਾਰਨ, ਦੇਖ ਕੇ ਤੁਸੀਂ ਵੀ ਹੋ ਜਾਵੋਗੇ ਸੁੰਨ!
ਵਾਸਵਾਨੀ ਨੇ ਦੱਸਿਆ ਕਿ 10 ਕਰੋੜ ਦੀ ਆਬਾਦੀ 'ਚ ਕਰੀਬ 3 ਕਰੋੜ ਬੱਚੇ...
ਨਵੀਂ ਦਿੱਲੀ: ਦੇਸ਼ ਵਿਚ ਅੱਜ ਸਭ ਤੋਂ ਔਰਤਾਂ ਦੀ ਸੁਰੱਖਿਆ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ। ਵਰਤਮਾਨ ਸਮੇਂ ਵਿਚ ਔਰਤਾਂ ਅਪਣੇ ਆਪ ਨੂੰ ਕਿਤੇ ਵੀ ਸੁਰੱਖਿਅਤ ਨਹੀਂ ਮੰਨਦੀਆਂ। ਇਸ ਪਿੱਛੇ ਵੱਡਾ ਕਾਰਨ ਇੰਟਰਨੈੱਟ 'ਤੇ ਆਸਾਨੀ ਨਾਲ ਉਪਲੱਬਧ ਹੋਣ ਵਾਲਾ ਪੋਰਨ ਕੰਟੈਂਟ ਹੈ। ਇੰਟਰਨੈੱਟ 'ਤੇ ਥੋਕ ਦੀ ਮਾਤਰਾ 'ਚ ਉਪਲੱਬਧ ਪੋਰਨ ਵੈੱਬਸਾਈਟ ਰਾਹੀਂ ਲੋਕਾਂ ਨੂੰ ਆਸਾਨੀ ਨਾਲ ਅਜਿਹੀਆਂ ਵੀਡੀਓਜ਼ ਅਤੇ ਕੰਟੈਂਟ ਮਿਲ ਜਾਂਦੇ ਹਨ ਕਿ ਜਿਸ ਤੋਂ ਬਾਅਦ ਉਨ੍ਹਾਂ ਦਾ ਅਪਰਾਧਿਕ ਰੁਝਾਨ ਪੂਰੇ ਸਮਾਜ ਨੂੰ ਭੁਗਤਨਾ ਪੈਂਦਾ ਹੈ।
ਅੱਜ ਦੇਸ਼ ਦੀ ਕੁੱਲ ਆਬਾਦੀ 130 ਕਰੋੜ ਦੇ ਕਰੀਬ ਹੈ ਜਿਸ 'ਚ ਕਰੀਬ 10 ਕਰੋੜ ਦੀ ਆਬਾਦੀ ਪੋਰਨ ਵੈੱਬਸਾਈਟ ਦੇ ਆਦੀ ਹਨ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕਮਲੇਸ਼ ਵਾਸਵਾਨੀ ਨੇ ਇਸ ਸਬੰਧ 'ਚ ਅਦਾਲਤ 'ਚ ਇਕ ਪਟੀਸ਼ਨ ਦਾਇਰ ਕਰਦੇ ਹੋਏ ਇਹ ਹੈਰਾਨੀਜਨਕ ਰਿਪੋਰਟ ਪੇਸ਼ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲੇ ਵੀ ਦੇਸ਼ 'ਚ ਪੋਰਨ ਵੈੱਬਸਾਈਟ 'ਤੇ ਰੋਕ ਲਗਾਏ ਜਾਣ ਲਈ ਆਸਾਨੀ ਨਾਲ ਆਵਾਜ਼ ਚੁੱਕਦੇ ਰਹੇ ਹਨ।
ਵਾਸਵਾਨੀ ਨੇ ਦੱਸਿਆ ਕਿ 10 ਕਰੋੜ ਦੀ ਆਬਾਦੀ 'ਚ ਕਰੀਬ 3 ਕਰੋੜ ਬੱਚੇ ਅਤੇ 7 ਕਰੋੜ ਕਾਮੇ ਪੋਰਨ ਵੈੱਬਸਾਈਟ ਦੇਖਦੇ ਹਨ। ਇਸ ਤਰ੍ਹਾਂ ਦੇ ਆਨਲਾਈਨ ਕੰਟੈਂਟ ਸਿੱਧਾ ਉਨ੍ਹਾਂ ਦੇ ਮਾਨਸਕ ਰਵੱਈਏ ਨੂੰ ਪ੍ਰਭਾਵਿਤ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਦੇ ਹਿੰਸਕ ਰਵੱਈਏ ਨੂੰ ਉਤਸ਼ਾਹ ਮਿਲ ਰਿਹਾ ਹੈ। ਵਾਸਵਾਨੀ ਨੇ ਇਸ 'ਤੇ ਡੁੰਗੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਇਸ ਪਾਸੇ ਤੁਰੰਤ ਐਕਸ਼ਨ ਲੈਣ ਦੀ ਜ਼ਰੂਰਤ ਹੈ।
ਕਮਲੇਸ਼ ਵਾਸਵਾਨੀ ਨੇ ਦੱਸਿਆ ਕਿ ਨਾ ਸਿਰਫ ਪੋਰਨ ਵੈੱਬਸਾਈਟ ਰਾਹੀਂ ਅਜਿਹੇ ਕੰਟੈਂਟ ਪਰੋਸੇ ਜਾ ਰਹੇ ਹਨ ਬਲਕਿ ਹਾਲ ਹੀ 'ਚ ਵੈੱਬ ਸੀਰੀਜ਼ ਰਾਹੀਂ ਵੀ ਸਿੱਧੇ ਤੌਰ 'ਤੇ ਪੋਰਨੋਗ੍ਰਾਫੀ ਨਾਲ ਜੁੜੀਆਂ ਸਮਗੱਰੀਆਂ ਪਰੋਸੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਲੋਕ ਸ਼ਰਾਬ ਅਤੇ ਡਰੱਗਸ ਦੇ ਆਦਿ ਹੋ ਜਾਂਦੇ ਹਨ ਉਸੇ ਤਰ੍ਹਾਂ ਵੀ ਵੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।