ਨਮਕੀਨ ਨਾ ਹੋਣ 'ਤੇ ਸ਼ਰਾਬੀਆਂ ਨੇ ਦੁਕਾਨਦਾਰ ਬਜ਼ੁਰਗ ਜੋੜੇ ਨੂੰ ਮਾਰੀ ਗੋਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਰ ਰਾਤ ਨੂੰ ਦੁਕਾਨ 'ਤੇ ਜਾ ਕੇ ਮੰਗੀ ਸੀ ਨਮਕੀਨ 

Representative Image

 

ਸੁਲਤਾਨਪੁਰ - ਜ਼ਿਲ੍ਹੇ ਦੇ ਬਲਦੀਰਾਈ ਥਾਣਾ ਖੇਤਰ ਵਿੱਚ ਦੋ ਨਸ਼ੇੜੀ ਵਿਅਕਤੀਆਂ ਨੇ ਇੱਕ ਬਜ਼ੁਰਗ ਜੋੜੇ ਨੂੰ ਸ਼ਰਾਬ ਦੇ ਨਾਲ ਖਾਣ ਲਈ ਨਮਕੀਨ ਦੇਣ ਤੋਂ ਇਨਕਾਰ ਕਰਨ ਕਾਰਨ ਗੋਲੀ ਮਾਰ ਦਿੱਤੀ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਮੁਤਾਬਕ ਇਹ ਘਟਨਾ ਬੀਤੀ ਰਾਤ ਸੁਲਤਾਨਪੁਰ ਜ਼ਿਲ੍ਹੇ ਦੇ ਪਿੰਡ ਇਸੌਲੀ ਕਟਰਾ 'ਚ ਉਸ ਸਮੇਂ ਵਾਪਰੀ ਜਦੋਂ ਚਾਹ ਵੇਚਣ ਦਾ ਕੰਮ ਕਰਨ ਵਾਲਾ ਸ਼ਿਵ ਪ੍ਰਸਾਦ ਨਿਸ਼ਾਦ (60) ਅਤੇ ਉਸ ਦੀ ਪਤਨੀ ਸੁੰਦਰਾ ਨਿਸ਼ਾਦ (58) ਆਪਣੀ ਦੁਕਾਨ 'ਚ ਸੌਂ ਰਹੇ ਸਨ। ਦੋ ਸ਼ਰਾਬੀ ਦੁਕਾਨ 'ਤੇ ਪਹੁੰਚੇ ਅਤੇ ਨਮਕੀਨ ਮੰਗਣ ਲੱਗੇ। ਦੇਰ ਰਾਤ ਹੋਣ ਦਾ ਹਵਾਲਾ ਦਿੰਦੇ ਹੋਏ ਬਜ਼ੁਰਗ ਜੋੜੇ ਨੇ ਕਿਹਾ ਕਿ ਦੁਕਾਨ ਵਿੱਚ ਕੋਈ ਸਾਮਾਨ ਨਹੀਂ।

ਅਧਿਕਾਰੀਆਂ ਨੇ ਦੱਸਿਆ ਕਿ ਇਸ 'ਤੇ ਦੋਵੇਂ ਮੁਲਜ਼ਮ ਭੜਕ ਗਏ ਅਤੇ ਨਾਜਾਇਜ਼ ਪਿਸਤੌਲ ਨਾਲ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਸ਼ਿਵ ਪ੍ਰਸਾਦ ਦੀ ਛਾਤੀ ਵਿੱਚ ਗੋਲੀ ਲੱਗੀ ਅਤੇ ਉਸ ਦੀ ਪਤਨੀ ਵੀ ਛਰ੍ਹੇ ਲੱਗਣ ਕਾਰਨ ਜ਼ਖ਼ਮੀ ਹੋ ਗਈ।

ਉਨ੍ਹਾਂ ਦੱਸਿਆ ਕਿ ਸਥਾਨਕ ਲੋਕ ਤੁਰੰਤ ਜ਼ਖਮੀ ਜੋੜੇ ਨੂੰ ਲੈ ਕੇ ਕਮਿਊਨਿਟੀ ਹੈਲਥ ਸੈਂਟਰ ਬਲਦੀਰਾਈ ਵਿਖੇ ਪੁੱਜੇ।

ਪੁਲਿਸ ਮੁਤਾਬਕ ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਸ਼ੁੱਕਰਵਾਰ ਸਵੇਰੇ ਉਸ ਨੂੰ ਲਖਨਊ ਟਰਾਮਾ ਸੈਂਟਰ ਭੇਜਿਆ ਗਿਆ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਥਾਣਾ ਇੰਚਾਰਜ ਅਮਰੇਂਦਰ ਬਹਾਦਰ ਸਿੰਘ ਨੇ ਦੱਸਿਆ ਕਿ ਗੁੱਡੂ ਅਤੇ ਸ਼ਮੀਮ ਨਾਂ ਦੇ ਦੋ ਬਦਮਾਸ਼ ਦੁਕਾਨ 'ਚ ਦਾਖਲ ਹੋਏ ਅਤੇ ਗੋਲੀ ਚਲਾ ਕੇ ਫਰਾਰ ਹੋ ਗਏ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।