ਪ੍ਰੇਮ ਸੰਬੰਧਾਂ ਦੇ ਸ਼ੱਕ 'ਚ ਪਤਨੀ ਦਾ ਕੀਤਾ ਕਤਲ, ਟੁਕੜੇ ਕਰ ਕੇ ਨਹਿਰ 'ਚ ਸੁੱਟੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁੱਛ-ਗਿੱਛ 'ਚ ਪਤੀ ਨੇ ਕਬੂਲਿਆ ਆਪਣਾ ਜੁਰਮ

Representative Image

 

ਸਿਲੀਗੁੜੀ - ਇੱਕ ਤਕਰੀਬਨ 20 ਵਿਆਂ ਦੀ ਉਮਰ ਦੇ ਸਿਲੀਗੁੜੀ ਵਾਸੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੇ ਆਪਣੀ ਪਤਨੀ ਦੇ ਪ੍ਰੇਮ ਸੰਬੰਧ ਹੋਣ ਦੇ ਸ਼ੱਕ 'ਚ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ, ਅਤੇ ਲਾਸ਼ ਨੂੰ ਟੋਟੇ ਕਰਕੇ ਕ੍ਰਿਸਮਸ ਦੀ ਸ਼ਾਮ ਨੂੰ ਇੱਕ ਨਹਿਰ ਵਿੱਚ ਸੁੱਟ ਦਿੱਤਾ। 

ਮੁਹੰਮਦ ਅੰਸਾਰੁਲ ਨੂੰ ਵੀਰਵਾਰ ਨੂੰ ਸਿਲੀਗੁੜੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਦੋ ਹਫ਼ਤਿਆਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪੁਲਿਸ ਨੇ ਲਾਸ਼ ਦੇ ਹਿੱਸਿਆਂ ਦਾ ਪਤਾ ਲਗਾਉਣ ਲਈ ਵੱਡੇ ਪੱਧਰ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਅੰਸਾਰੁਲ ਅਤੇ ਰੇਣੁਕਾ ਖਾਤੂਨ ਦੇ ਵਿਆਹ ਨੂੰ ਛੇ ਸਾਲ ਹੋ ਚੁੱਕੇ ਹਨ। ਉਨ੍ਹਾਂ ਦਾ ਇੱਕ ਪੁੱਤਰ ਹੈ ਅਤੇ ਉਹ ਸਿਲੀਗੁੜੀ ਨਗਰ ਨਿਗਮ ਦੇ ਵਾਰਡ 43 ਦੀ ਦਾਦਾ ਭਾਈ ਕਾਲੋਨੀ ਵਿਚ ਰਹਿੰਦੇ ਸਨ। 

ਪੁਲਿਸ ਸਟੇਸ਼ਨ 'ਚ ਸ਼ਿਕਾਇਤ ਕ੍ਰਿਸਮਿਸ ਵਾਲੇ ਦਿਨ ਰੇਣੂਕਾ ਦੇ ਪਰਿਵਾਰ ਨੇ ਕਰਵਾਈ ਸੀ, ਕਿਉਂਕਿ ਉਸ ਤੋਂ ਇੱਕ ਦਿਨ ਪਹਿਲਾਂ ਤੋਂ ਉਸ ਨਾਲ ਨਾ ਤਾਂ ਉਸ ਨਾਲ ਫ਼ੋਨ 'ਤੇ ਸੰਪਰਕ ਹੋ ਸਕਿਆ ਸੀ, ਅਤੇ ਅਤੇ ਨਾ ਹੀ ਵਿਅਕਤੀਗਤ ਤੌਰ 'ਤੇ। 

ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਅੰਸਾਰੁਲ 'ਤੇ ਸ਼ੱਕ ਸੀ। "ਉਸ ਨੇ ਆਪਸ 'ਚ ਨਾ ਰਲ਼ਦੇ ਅਤੇ ਗੁੰਮਰਾਹਕੁੰਨ ਬਿਆਨ ਦਿੱਤੇ। ਹਾਲਾਂਕਿ, ਉਸ ਨੇ ਲੰਮੀ ਪੁੱਛਗਿੱਛ ਤੋਂ ਬਾਅਦ ਜੁਰਮ ਕਬੂਲ ਕਰ ਲਿਆ" ਇੱਕ ਅਧਿਕਾਰੀ ਨੇ ਕਿਹਾ। 

ਅੰਸਾਰੁਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਰੇਣੂਕਾ ਨੂੰ ਮੋਟਰਸਾਈਕਲ 'ਤੇ ਸਵਾਰੀ ਲਈ 10 ਕਿਲੋਮੀਟਰ ਦੂਰ ਫਾਂਸੀਦੇਵਾ ਲੈ ​​ਗਿਆ। ਅਧਿਕਾਰੀ ਨੇ ਕਿਹਾ, “ਉੱਥੇ, ਇੱਕ ਨਹਿਰ ਕੋਲ ਪਹੁੰਚ ਕੇ ਉਸ ਨੇ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਲਾਸ਼ ਦੇ ਦੋ ਟੁਕੜੇ ਕਰ ਦਿੱਤੇ। ਉਸ ਨੇ ਸਿਰ ਅਤੇ ਧੜ ਨੂੰ ਦੋ ਬੋਰੀਆਂ ਵਿੱਚ ਪਾ ਕੇ ਨਹਿਰ ਦੇ ਪਾਣੀ ਵਿੱਚ ਸੁੱਟ ਦਿੱਤਾ।" ਅਧਿਕਾਰੀ ਨੇ ਦੱਸਿਆ। 

ਸਿਲੀਗੁੜੀ ਦੇ ਐਡੀਸ਼ਨਲ ਡੀ.ਸੀ.ਪੀ. ਸ਼ੁਭੇਂਦਰ ਕੁਮਾਰ ਨੇ ਕਿਹਾ ਕਿ ਪੁਲਿਸ ਵੀਰਵਾਰ ਸਵੇਰ ਤੋਂ ਸਟੇਟ ਡਿਜ਼ਾਸਟਰ ਰਿਲੀਫ ਫੋਰਸ ਦੀ ਸਹਾਇਤਾ ਨਾਲ ਸਰੀਰ ਦੇ ਟੁਕੜਿਆਂ ਦੀ ਭਾਲ ਕਰ ਰਹੀ ਹੈ, ਪਰ ਅਜੇ ਤੱਕ ਬਹੁਤ ਘੱਟ ਸਫਲਤਾ ਮਿਲੀ ਹੈ।

ਰੇਣੁਕਾ ਨੇ ਹਾਲ ਹੀ ਵਿੱਚ ਸਿਲੀਗੁੜੀ ਦੇ ਕਾਲਜ ਪਾਰਾ ਵਿੱਚ ਬਿਊਟੀਸ਼ੀਅਨ ਕੋਰਸ ਵਿੱਚ ਦਾਖਲਾ ਲਿਆ ਸੀ। ਅੰਸਾਰੁਲ ਦਾ ਦਾਅਵਾ ਹੈ ਕਿ ਉਹ "ਅਕਸਰ ਕਿਸੇ ਅਜਨਬੀ ਨਾਲ ਗੱਲ ਕਰਦੀ ਸੀ", ਪਰ ਇਸ ਦਾਅਵੇ ਦੀ ਹਾਲੇ ਤੱਕ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ।