ਟਿਕਟ ਵੰਡਣ ਲਈ ਕਾਂਗਰਸ ਨੇ ਤਿਆਰ ਕੀਤਾ ਫਾਰਮੂਲਾ, ਛੇਤੀ ਹੋ ਸਕਦੈ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕਸਭਾ ਚੋਣ ਦੀਆਂ ਤਿਆਰੀਆਂ ਵਿਚ ਲੱਗੀ ਕਾਂਗਰਸ ਗਠਜੋੜ ਦਾ ਫਾਈਨਲ ਕਰਨ ਦੇ ਨਾਲ-ਨਾਲ ਟਿਕਟਾਂ...

Rahul Gandhi

ਨਵੀਂ ਦਿੱਲੀ : ਲੋਕਸਭਾ ਚੋਣ ਦੀਆਂ ਤਿਆਰੀਆਂ ਵਿਚ ਲੱਗੀ ਕਾਂਗਰਸ ਗਠਜੋੜ ਦਾ ਫਾਈਨਲ ਕਰਨ ਦੇ ਨਾਲ-ਨਾਲ ਟਿਕਟਾਂ ਦੀ ਘੋਸ਼ਣਾ ਵੀ ਛੇਤੀ ਤੋਂ ਛੇਤੀ ਕਰ ਲੈਣਾ ਚਾਹੁੰਦੀ ਹੈ। ਪਾਰਟੀ ਨੇ ਲੋਕਸਭਾ ਉਮੀਦਵਾਰਾਂ ਦੇ ਸੰਗ੍ਰਹਿ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਦੀਆਂ ਮੰਨੀਏ ਤਾਂ ਪਾਰਟੀ ਦੀ ਰਾਜ ਇਕਾਈਆਂ ਤੋਂ ਆ ਰਹੀਆਂ ਖਬਰਾਂ ਦੇ ਵਿਚ ਪਾਰਟੀ ਟਿਕਟ ਦਾ ਫੈਸਲਾ ਪਾਰਦਰਸ਼ੀ ਰੱਖਣਾ ਚਾਹੁੰਦੀ ਹੈ। ਹਾਲਾਂਕਿ ਪਾਰਟੀ ਦੀ ਕੇਂਦਰੀ ਅਗਵਾਈ ਇਸ ਇਲਜ਼ਾਮ ਤੋਂ ਵੀ ਬਚਣਾ ਚਾਹੁੰਦੀ ਹੈ ਕਿ ਸਾਰੇ ਫੈਸਲੇ ਦਿੱਲੀ ਵਲੋਂ ਹੁੰਦੇ ਹਨ।

ਇਸ ਲਈ ਪਾਰਟੀ ਟਿਕਟ ਬਟਵਾਰੇ ਦੀ ਕਮੇਟੀ ਵਿਚ ਪ੍ਰਦੇਸ਼ ਸੰਗਠਨ ਨਾਲ ਜੁੜੇ ਨੇਤਾਵਾਂ ਨੂੰ ਵੀ ਬਰਾਬਰ ਹਿੱਸੇਦਾਰੀ ਦੇਣਾ ਚਾਹੁੰਦੀ ਹੈ। ਹੁਣ ਤੱਕ ਜੋ ਫਾਰਮੂਲਾ ਤੈਅ ਹੋਇਆ ਹੈ। ਇਸ ਵਿਚ ਜੋ ਵੀ ਨਾਂਅ ਜ਼ਿਲ੍ਹਾ ਕਾਂਗਰਸ ਕਮੇਟੀ ਜਾਂ ਪ੍ਰਦੇਸ਼ ਕਮੇਟੀ ਨੂੰ ਭੇਜੇਗੀ। ਉਸ ਉਤੇ ਫੈਸਲਾ ਪਾਰਟੀ ਜਨਰਲ ਸਕੱਤਰ ਵੇਣੁਗੋਪਾਲ ਦੀ ਪ੍ਰਧਾਨਤਾ ਵਾਲੀ ਕਮੇਟੀ ਕਰੇਗੀ। ਇਸ ਕਮੇਟੀ ਵਿਚ ਪ੍ਰਦੇਸ਼ ਦੇ ਪ੍ਰਭਾਰੀ ਜਨਰਲ ਸਕੱਤਰ ਅਤੇ ਜਨਰਲ ਸਕੱਤਰ ਦੇ ਨਾਲ-ਨਾਲ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਤੇ ਵਿਧਾਨਮੰਡਲ ਦਲ ਦੇ ਨੇਤਾ ਸ਼ਾਮਲ ਹੋਣਗੇ। ਜਿਨ੍ਹਾਂ ਰਾਜਾਂ ਵਿਚ ਕਾਂਗਰਸ ਦੀ ਸਰਕਾਰ ਹੈ।

ਉਥੇ ਵਿਧਾਨ ਮੰਡਲ ਦਲ ਦੇ ਨੇਤਾ ਦੀ ਜਗ੍ਹਾ ਉਨ੍ਹਾਂ ਦਾ ਮੈਂਬਰ ਕਮੇਟੀ ਦੇ ਨਾਲ ਉਮੀਦਵਾਰਾਂ ਦੀ ਸੂਚੀ ਦੀ ਛੋਟੀ ਲਿਸਟਿੰਗ ਦਾ ਕੰਮ ਕਰੇਗਾ। ਪਾਰਟੀ 15 ਮਾਰਚ ਤੋਂ 30 ਮਾਰਚ ਤੱਕ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਲਈ ਕੇਂਦਰੀ ਅਗਵਾਈ ਇਹ ਚਾਹੁੰਦਾ ਹੈ ਕਿ ਜ਼ਿਲ੍ਹਾ ਅਤੇ ਪ੍ਰਦੇਸ਼ ਕਮੇਟੀਆਂ ਫਰਵਰੀ ਦੇ ਅਖਰੀਲੇ ਹਫ਼ਤੇ ਤੱਕ ਅਪਣੀ ਸੂਚੀ ਕੇਂਦਰੀ ਦਫ਼ਤਰ ਨੂੰ ਭੇਜ ਦਵੇ। ਤਾਂ ਕਿ ਵੇਣੁਗੋਪਾਲ ਦੀ ਪ੍ਰਧਾਨਤਾ ਵਾਲੀ ਕਮੇਟੀ 5 ਤੋਂ 10 ਫਰਵਰੀ ਤੱਕ ਸੂਚੀ ਤੋਂ ਨਾਮਾਂ ਦੀ ਛਾਂਟ ਕੇ ਕੇਂਦਰੀ ਚੋਣ ਕਮੇਟੀ ਨੂੰ ਭੇਜ ਸਕੇ।